ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51 ਹਜ਼ਾਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਕੱਪ ਨਾਲ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ: ਟੂਲਿਪ ਸਟੇਡੀਅਮ ਵਿਖੇ ਮਿੱਤਲ ਗਰੁੱਪ ਵੱਲੋਂ ਦੂਜਾ ਨਾਈਟ ਕਾਸਕੋ ਕਿ੍ਰਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ’ਚ ਇਲਾਕੇ ਦੀਆਂ 16 ਟੀਮਾਂ ਨੇ ਹਿੱਸਾ ਲਿਆ। ਵੱਖ ਵੱਖ ਟੀਮਾਂ ’ਚ ਹੋਏ ਫਸਵੇ ਮੁਕਾਬਲਿਆਂ ’ਚ ਫਾਈਨਲ ਮੁਕਾਬਲਾ ਏ ਆਰ ਇੰਟੀਰੀਅਰ ਅਤੇ ਸ਼ਿਵਮ ਪਲਾਈਵੁੱਡ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ’ਚ ਸ਼ਿਵਮ ਪਲਾਈਵੁੱਡ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ ਪ੍ਰਬੰਧਕਾਂ ਵੱਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਕਿ ਦੂਜੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਏ ਆਰ ਇੰਟੀਰੀਅਰ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਕੱਪ ਦਿੱਤਾ ਗਿਆ।
ਇਨ੍ਹਾਂ ਮੁਕਬਾਲਿਆਂ ’ਚ ਤੀਜਾ ਸਥਾਨ ਆਈਵੀ ਹਸਪਤਾਲ ਦੀ ਟੀਮ ਨੇ ਪ੍ਰਾਪਤ ਕੀਤਾ ਅਤੇ ਉਸ ਦੇ ਖਿਡਾਰੀਆਂ ਨੂੰ 21 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੁਕਾਬਲੇ ’ਚ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਕਾਂਗਰਸ ਪਾਰਟੀ ਦੇ ਆਗੂ ਅਰੁਣ ਵਧਾਵਣ ਅਤੇ ਮਿੱਤਲ ਗਰੁੱਪ ਦੇ ਵਾਈਸ ਪ੍ਰਧਾਨ ਕਰਨਲ ਐਮ ਐਸ ਗੌਡ ਰਿਟਾਟਿਰਡ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਜੀ ਐੱਮ ਪ੍ਰੋਜੈਕਟ ਤਰੁਣ ਬਹਿਲ ਨੇ ਦੱਸਿਆ ਕੇ ਟੂ ਲਿਪ ਖੇਡ ਸਟੇਡੀਅਮ ’ਚ ਸਮੇਂ ਸਮੇਂ ’ਤੇ ਕਿ੍ਰਕਟ ਅਤੇ ਹੋਰ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਬੋਲਦਿਆ ਟੂ ਲਿਪ ਸਟੇਡੀਅਮ ਦੇ ਮੈਨੇਜਰ ਸੰਜੀਵ ਛਾਬੜਾ ਨੇ ਦੱਸਿਆ ਕਿ ਟੂਰਨਾਮੈਂਟ ਲਈ ਏਲਾਈਸ ਬੁਟੀਕਸ ਵੱਲੋਂ ਕੱਪ ਨੂੰ ਸਪਾਸ਼ਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਕੱਤਰ ਖਿਡਾਰੀਆਂ ਅਤੇ ਹੋਰ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਪਿਛਲੀ ਦਿਨੀਂ ਵਿਛੋੜਾ ਦੇ ਗਏ ਇਲਾਕੇ ਦੇ ਨਾਮੀ ਕਿ੍ਰਕਟ ਖਿਡਾਰੀ ਅਮਨ ਭਾਈਰੂਪਾ ਨੂੰ ਵੀ ਸਰਧਾਜ਼ਲੀ ਦਿੱਤੀ ਗਈ। ਟੂਰਨਾਮੈਂਟ ਉਪਰੰਤ ਮੈਚ ਦੇਖਣ ਲਈ ਆਏ ਬੱਚਿਆਂ ਅਤੇ ਮਹਿਲਾਵਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ ਅਤੇ ਉਨ੍ਹਾਂ ਨੂੰ ਵੀ ਇਨਾਮ ਦਿੱਤੇ ਗਏ।
ਟੂਲਿਪ ਖੇਡ ਸਟੇਡੀਅਮ ਵਿਖੇ ਦੂਜਾ ਨਾਈਟ ਕਾਸਕੋ ਕਿ੍ਰਕਟ ਟੂਰਨਾਮੈਂਟ ਕਰਵਾਇਆ
194 Views