ਸੁਖਜਿੰਦਰ ਮਾਨ
ਬਠਿੰਡਾ,16 ਨਵੰਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ 15 ਅਤੇ 16 ਨਵੰਬਰ ਨੂੰ ਛੁੱਟੀ ਲੈ ਕੇ ਵੱਖ-ਵੱਖ ਦਫਤਰਾਂ ਦੇ ਗੇਟਾਂ ਅੱਗੇ ਕੀਤੀ ਹੜਤਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਾਮਲ ਹੋ ਕੇ ਉਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਇਨ੍ਹਾਂ ਇਕੱਠਾਂ ਵਿੱਚ ਸ਼ਾਮਲ ਹੋ ਕੇ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਤੋਂ ਪੱਕਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਲੰਮੇਂ ਸਮੇਂ ਤੋਂ ਵਿਭਾਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਕਿਆਂ ਨਹੀਂ ਕੀਤਾ ਜਾ ਰਿਹਾ । ਥੋੜੀ ਤਨਖਾਹ ਦੇ ਬਦਲੇ ਵੱਧ ਕੰਮ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਜਿਸ ਕਾਰਨ ਬੇਰੁਜ਼ਗਾਰਾਂ ਹੋਣ ਕਾਰਨ ਜਾਂ ਤਾਂ ਵਿਦੇਸ਼ ਵੱਲ ਜਾ ਰਹੇ ਹਨ ਜਾਂ ਨਸ਼ਿਆਂ ਉਤੇ ਗੈਂਗਸਟਰ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਿੱਜੀਕਰਨ ਦੀ ਨੀਤੀ ਕਾਰਨ ਖੇਤੀ ਫੇਲ ਹੋ ਰਹੀ ਹੈ। ਸਰਕਾਰਾਂ ਫ਼ਸਲਾਂ ਦੀ ਸਰਕਾਰੀ ਖਰੀਦ ਤੋਂ ਭੱਜ ਰਹੀਆਂ ਹਨ, ਬੀਜ, ਖਾਦ ,ਸਪਰੇ ,ਤੇਲ ਆਦਿ ਪਰਾਈਵੇਟ ਹੋਣ ਕਾਰਨ ਲਗਾਤਾਰ ਮਹਿੰਗੀ ਹੋਵੇਗੀ । ਕਿਸਾਨ ਆਗੂਆਂ ਨੇ ਕਿਹਾ ਕਿ ਇਹ ਲੜਾਈ ਮੁਲਾਜ਼ਮਾਂ ਅਤੇ ਕਿਸਾਨਾਂ ਦੀ ਸਾਂਝੀ ਬਣਦੀ ਹੈ ਇਸ ਨੂੰ ਸਾਂਝੇ ਸੰਘਰਸ਼ ਬਣਾਉਣ ਦੀ ਲੋੜ ਹੈ। ਵੱਖ-ਵੱਖ ਥਾਵਾਂ ਥਰਮਲ, ਮਿਲਕ ਪਲਾਂਟ, ਬਿਜਲੀ ਬੋਰਡ ਦੇ ਗਰਿਡਾਂ, ਵਾਟਰ ਵਰਕਸ ਹੋਰ ਥਾਵਾਂ ਤੇ ਚੱਲ ਰਹੀ ਹੜਤਾਲ ਵਿੱਚ ਸ਼ਾਮਲ ਲੋਕਾਂ ਨੂੰ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੁੰਬਾ, ਕਲਵੰਤ ਸ਼ਰਮਾ, ਹਰਪ੍ਰੀਤ ਸਿੰਘ, ਸ੍ਰੀ ਸੁਖਦੇਵ ਸਿੰਘ ਰਾਮਪੁਰਾ, ਕਰਮਜੀਤ ਕੌਰ ਲਹਿਰਾ ਖਾਨਾ ਸਮੇਤ ਬਲਾਕਾਂ ਦੇ ਆਗੂਆਂ ਨੇ ਸੰਬੋਧਨ ਕੀਤਾ।
Share the post "ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਕੀਤੀ ਹੜਤਾਲ ਵਿੱਚ ਉਗਰਾਹਾਂ ਜਥੇਬੰਦੀ ਨੇ ਕੀਤੀ ਪੂਰਨ ਹਮਾਇਤ"