ਹਰਦੀਪ ਸਿੱਧੂ
ਮਾਨਸਾ 26 ਅਕਤੂਬਰ: ਮਾਨਸਾ ਸ਼ਹਿਰ ਦੇ ਲੋਕਾਂ ਨੂੰ ਜ਼ਮੀਨਾਂ ਅਤੇ ਪਲਾਟਾਂ ਦੀ ਖਰੀਦ, ਵੇਚ ਲਈ ਰਜਿਸਟਰੀਆਂ ਕਰਾਉਣ ਵਿੱਚ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕਾਫ਼ੀ ਲੰਮੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ। ਆਮ ਜਨਤਾ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕ ਚਾਹੁੰਦੇ ਹਨ ਕਿ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ। ਡਾਕਟਰ ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਵਾਇਸ ਆਫ ਮਾਨਸਾ ਭਾਵੇਂ ਪਹਿਲਾਂ ਵੀ ਜ਼ਿਲਾ ਪ੍ਰਸ਼ਾਸਨ ਤੋਂ ਇਸ ਸਮਸਿਆ ਦੇ ਹੱਲ ਲਈ ਮਿਲ ਚੁੱਕੀ ਹੈ ਅਤੇ ਯਤਨਸ਼ੀਲ ਹੈ। ਅੱਜ ਫੇਰ ਵਾਇਸ ਆਫ ਮਾਨਸਾ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨਾਲ ਇਸ ਸਮਸਿਆ ਦੇ ਹੱਲ ਲਈ ਮੀਟਿੰਗ ਕੀਤੀ।
ਪੀਐਮੳ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਦੀ ਨਿਲਾਮੀ ਮੰਦਭਾਗੀ: ਆਪ
ਡਿਪਟੀ ਕਮਿਸ਼ਨਰ ਮਾਨਸਾ ਅਤੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨਾਲ ਮੂਲ ਰੂਪ ਵਿਚ ਤਿੰਨ ਮੁੱਦਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਪਹਿਲਾਂ ਮੁੱਦਾ ਜਿਸ ਜੋਨ ਜਾਂ ਖੇਤਰ ਵਿੱਚ ਇੰਤਰਾਜ਼ਹੀਣਤਾ ਸਰਟੀਫਿਕੇਟ (ਐੱਨ.ਓ.ਸੀ.) ਦੀ ਜ਼ਰੂਰਤ ਨਹੀਂ ਉਥੇ ਬਿਨਾਂ ਐੱਨ.ਓ.ਸੀ. ਤੋਂ ਰਜਿਸਟਰੀਆਂ ਕੀਤੀਆਂ ਜਾਣ। ਦੂਸਰਾ ਮਸਲਾ ਆਨ ਲਾਈਨ ਐੱਨ.ਓ.ਸੀ. ਨਾ ਦੇਣ ਬਾਰੇ ਅਤੇ ਤਰ੍ਹਾਂ ਤਰ੍ਹਾਂ ਦੇ ਇਤਰਾਜ਼ ਲਾਉਣ ਬਾਰੇ ਚਰਚਾ ਕੀਤੀ ਗਈ।ਤੀਜਾ ਮਸਲਾ ਰਜਿਸਟਰੀਆਂ ਹੋਣ ਤੋਂ ਬਾਅਦ ਤਹਿਸੀਲਦਾਰ ਪੱਧਰ ਤੇ ਪੈਂਡਿੰਗ ਪਏ 200-300 ਇੰਤਕਾਲ ਨਾ ਹੋਣ ਦਾ ਮਸਲਾ ਉਠਾਇਆ ਗਿਆ ਇਥੋਂ ਤੱਕ ਕਿ ਕਈਆਂ ਨੇ ਨਗਰ ਕੌਂਸਲ ਤੋਂ ਆਫ ਲਾਇਨ ਐੱਨ.ਓ.ਸੀ ਵੀ ਲਏ ਹੋਏ ਹਨ।
BIG NEWS: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਬੱਝਣ ਜਾ ਰਹੇ ਨੇ ਵਿਆਹ ਦੇ ਬੱਧਨ ‘ਚ
ਡਿਪਟੀ ਕਮਿਸ਼ਨਰ ਨੇ ਵਾਇਸ ਆਫ਼ ਮਾਨਸਾ ਨੂੰ ਠੋਸ ਰੂਪ ’ਚ ਭਰੋਸਾ ਦਿੱਤਾ ਹੈ ਕਿ ਮਾਨਸਾ ਸ਼ਹਿਰ ਵਿੱਚ ਜ਼ਮੀਨਾਂ ਅਤੇ ਪਲਾਟਾਂ ਦੀ ਖਰੀਦ, ਵੇਚ ਲਈ ਇੰਤਰਾਜ਼ਹੀਣਤਾ ਸਰਟੀਫਿਕੇਟ (ਐੱਨ.ਓ.ਸੀ.) ਲਈ ਆ ਰਹੀਆਂ ਸਾਰੀਆਂ ਮੁਸ਼ਕਲਾਂ ਦਾ ਇਕ ਹਫਤੇ ਅੰਦਰ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਬਕਾਇਦਾ ਰੂਪ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਰਵਿੰਦਰ ਸਿੰਘ ਨੂੰ (ਐੱਨ.ਓ.ਸੀ.)ਦੇ ਮਾਮਲਿਆਂ ਸਬੰਧੀ ਹਰ ਰੋਜ਼ ਰੀਵਿਊ ਕਰਨ ਅਤੇ ਵਾਈਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਦੀ ਅਗਵਾਈ ਚ ਇਕ ਪੰਜ ਮੈਂਬਰੀ ਸਲਾਹਕਾਰ ਕਮੇਟੀ ਦਾ ਵੀ ਗਠਨ ਕਰਨ ਦਾ ਭਰੋਸਾ ਦਿਵਾਇਆ ਜੋ ਐੱਨ.ਓ.ਸੀ. ਦੇ ਹਰ ਪਹਿਲੂ ’ਤੇ ਘੋਖ ਪੜਤਾਲ ਕਰਦਿਆਂ ਲੋੜੀਂਦੇ ਸੁਝਾਅ ਤੇ ਸਹਿਯੋਗ ਦੇਵੇਗੀ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਲਿਖੀ ਚਿੱਠੀ, ਮੋਹਾਲੀ ਵਿਧਾਇਕ ‘ਤੇ ਕਾਰਵਾਈ ਦੀ ਕੀਤੀ ਮੰਗ
ਉਹਨਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਇੱਕ ਕਮੇਟੀ ਬਣਾ ਕੇ ਮਾਨਸਾ ਸ਼ਹਿਰ ਦਾ ਕੋਰ ਜੋਨ/ਕੋਰ ਏਰੀਆ ਘੋਸ਼ਿਤ ਕੀਤਾ ਜਾਵੇ ਜਿਸ ਵਿੱਚ ਰਜਿਸਟਰੀ ਕਰਵਾਉਣ ਵੇਲੇ ਐੱਨ.ਓ.ਸੀ. ਲੈਣ ਦੀ ਜ਼ਰੂਰਤ ਹੀ ਨਾ ਹੋਵੇ ਬਸ਼ਰਤੇ ਕਿ ਉਹ ਰਜਿਸਟਰੀ ਅਨ ਅਪਰੂਵਡ ਕਾਲੋਨੀ ਨਾ ਹੋਵੇ। ਇਸ ਨਾਲ ਰਜਿਸਟਰੀਆਂ ਅਤੇ ਐੱਨ.ਓ.ਸੀ. ਦਾ ਕਾਫੀ ਵੱਡਾ ਮਸਲਾ ਹੱਲ ਹੋ ਜਾਵੇਗਾ । ਕੋਰ ਏਰੀਆ ਵੀ ਜਲਦੀ ਘੋਸ਼ਿਤ ਕਰਨ ਦਾ ਭਰੋਸਾ ਦਿੱਤਾ। ਅਕਾਲੀ ਆਗੂ ਬੰਟੀ ਰੋਮਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕੰਵਰ ਗਰੇਵਾਲ ਦਾ ਆਇਆ ਬਿਆਨ
ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਦੀ ਅਗਵਾਈ ’ਚ ਵੱਖ-ਵੱਖ ਬੁਲਾਰਿਆਂ ਨੇ ਦਲੀਲਾਂ ਪੂਰਵਕ ਸ਼ਹਿਰੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਮਸਲੇ ਉਠਾਏ। ਸੰਸਥਾ ਦੇ ਆਗੂ ਡਾ.ਲਖਵਿੰਦਰ ਮੂਸਾ ਨੇ ਦੱਸਿਆ ਕਿ ਸ਼ਹਿਰ ’ਚ ਅਨੇਕਾਂ ਪਲਾਟਾਂ ਦੇ ਸੌਦੇ ਹੋ ਚੁੱਕੇ ਸਨ,ਪਰ ਨਗਰ ਕੌਂਸਲ ਮਾਨਸਾ ਅਤੇ ਏ.ਡੀ.ਸੀ. ਵੱਲ੍ਹੋ ਐੱਨ ਓ ਸੀ ਨਹੀਂ ਦਿੱਤੀ ਜਾ ਰਹੀਂ ਸੀ,ਜਿਸ ਕਾਰਨ ਇਨ੍ਹਾਂ ਜਾਇਦਾਦਾਂ ਦੀ ਰਜਿਸਟਰੀ ਨਹੀਂ ਹੋ ਰਹੀ ਸੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੀਨੀਅਰ ਸਿਟੀਜ਼ਨ ਬਿੱਕਰ ਮੰਘਾਣੀਆਂ ਨੇ ਸ਼ੰਕੇ ਜ਼ਾਹਿਰ ਕੀਤੇ ਕਿ ਕਈ ਰਸੂਖਕਾਰ ਵਿਅਕਤੀਆਂ ਦੇ ਕੇਸਾਂ ਵਿੱਚ ਬਿਨਾਂ ਐੱਨ.ਓ.ਸੀ. ਤੋਂ ਰਜਿਸਟਰੀ ਅਤੇ ਇੰਤਕਾਲ ਹੋ ਰਹੇ ਹਨ।
BIG NEWS: AIG ਮਲਵਿੰਦਰ ਸਿੰਘ ਸਿੱਧੂ ਨੂੰ ਅਦਾਲਤ ਨੇ ਇਕ ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜਿਆ
ਰੋਟਰੀ ਕਲੱਬ ਦੇ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਹੈਰਾਨੀ ਜ਼ਾਹਿਰ ਕਰਦਿਆਂ ਦੱਸਿਆ ਕਿ ਇਥੇ ਹਲਾਤ ਇਹ ਹਨ ਕਿ ਰਜਿਸਟਰੀ ਤੋਂ ਬਾਅਦ ਵੀ ਇੰਤਕਾਲ ਨੂੰ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ,ਜਿਸ ਕਾਰਨ 200 ਤੋਂ ਵੱਧ ਇੰਤਕਾਲ ਪੈਡਿੰਗ ਪਏ ਹਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਵਲ,ਸਾਬਕਾ ਰਜਿਸਟਰਾਰ ਸੇਠੀ ਸਿੰਘ ਨੇ ਕਿਹਾ ਕਿ ਕਈ ਕੇਸਾਂ ਵਿੱਚ ਜੱਦੀ ਪ੍ਰਾਪਰਟੀ ਵਿੱਚ ਕੋਈ ਇਕ ਭਾਗ ਵੇਚਣਾ ਚਾਹੁੰਦਾ ਹੈ,ਉਸ ਦੀ ਐੱਨ.ਓ.ਸੀ.ਮੰਗੀ ਜਾਂਦੀ ਹੈ,ਉਹ ਬੰਦ ਕੀਤੀ ਜਾਵੇ। ਮੀਟਿੰਗ ਦੌਰਾਨ ਸੰਸਥਾ ਦੇ ਸੀਨੀਅਰ ਆਗੂਆਂ ਰਾਮ ਕ੍ਰਿਸ਼ਨ ਚੁੱਘ, ਜਗਸੀਰ ਸਿੰਘ, ਦਰਸ਼ਨ ਪਾਲ ਗਰਗ,ੳਮ ਪ੍ਰਕਾਸ਼ ਜਿੰਦਲ, ਹਰਜੀਵਨ ਸਰਾਂ,ਰਾਜ ਕੁਮਾਰ,ਹਰਦੀਪ ਸਿੱਧੂ,ਰੌਕੀ ਸ਼ਰਮਾਂ, ਰਮੇਸ਼ ਜਿੰਦਲ ਆਦਿ ਨੇ ਮੰਗ ਕੀਤੀ ਕਿ ਐੱਨ.ਓ.ਸੀ. ਅਤੇ ਹੋਰਨਾਂ ਮਾਮਲਿਆਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਸਮਾਂਬੱਧ ਕੀਤਾ ਜਾਵੇ।
ਇਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮਾਨਸਾ ਦੀ ਹਦੂਦ ’ਚ ਜ਼ਮੀਨ, ਜਾਇਦਾਦਾਂ, ਪਲਾਟਾਂ ਦੀ ਐੱਨ.ਓ.ਸੀ. ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸ਼ਹਿਰੀ ਲੋਕ ਖੱਜਲ ਖੁਆਰ ਹੋ ਰਹੇ ਸਨ ਅਤੇ ਕਿਸੇ ਵੀ ਅਧਿਕਾਰੀ ਵੱਲ੍ਹੋਂ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ ਸੀ,ਜਿਸ ਤੋਂ ਬਾਅਦ ਬੇਸ਼ੱਕ ਇਹ ਵੱਡਾ ਮਸਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਮਾਨਸਾ ਦੌਰੇ ਦੌਰਾਨ ਵੀ ਧਿਆਨ ’ਚ ਲਿਆਂਦਾ ਗਿਆ ਸੀ,ਪਰ ਇਸ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਾ ਹੋਇਆ ਅਤੇ ਸ਼ਹਿਰੀ ਲੋਕਾਂ ਦੀਆਂ ਖੱਜਲ ਖੁਆਰੀਆਂ ਬਰਕਰਾਰ ਰਹੀਆਂ, ਜਿਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੀਆਂ ਵੱਡੀਆਂ
ਪੰਜਾਬੀ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਲੈ ਕੇ ਮੂੜ ਗਰਮਾਇਆਂ ਮਾਮਲਾ, SGPC ਨੇ ਮੂੜ ਚੁੱਕੇ ਸਵਾਲ
ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬਣਾਈ ਗਈ ਸੰਸਥਾ ਵਾਇਸ ਆਫ਼ ਮਾਨਸਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਸ਼ਹਿਰੀਆਂ ਦੇ ਇਸ ਹੱਕੀ ਮਸਲੇ ਨੂੰ ਲੈ ਕੇ ਇਕ ਨਵੰਬਰ ਤੋਂ ਸੰਘਰਸ਼ ਵਿਢਣ ਦਾ ਅਹਿਮ ਨਿਰਣਾ ਲਿਆ ਗਿਆ ਸੀ।ਪਰ ਡਿਪਟੀ ਕਮਿਸ਼ਨਰ ਨਾਲ ਵਧੀਆ ਮਹੌਲ ਚ ਹੋਈ ਮੀਟਿੰਗ ਤੋਂ ਬਾਅਦ ਐੱਨ ਓ ਸੀ ਸਬੰਧੀ ਮਸਲਿਆਂ ਦੇ ਹੱਲ ਹੋਣ ਦੇ ਅਸਾਰ ਬਣੇ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨ ਲਾਈਨ ਐੱਨ.ਓ.ਸੀ.ਦੇਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਨੂੰ ਆਨ ਲਾਈਨ ਐੱਨ.ਓ.ਸੀ ਦੇਣ ਲਈ ਨਰਮ ਵਤੀਰਾ ਅਪਨਾਉਣ ਦੀ ਵੀ ਬੇਨਤੀ ਕੀਤੀ ਗਈ।
Share the post "ਡਿਪਟੀ ਕਮਿਸ਼ਨਰ ਵੱਲ੍ਹੋਂ ਵਾਇਸ ਆਫ਼ ਮਾਨਸਾ ਦੀ ਮੀਟਿੰਗ ’ਚ ਐੱਨ.ਓ.ਸੀ.ਸਬੰਧੀ ਠੋਸ ਹੱਲ ਦਾ ਭਰੋਸਾ"