ਗੁਰਪ੍ਰੀਤ ਸਿੰਘ ਖੇਮੂਆਣਾ ਬਣੇ ਸਕੱਤਰ
ਸਿੱਖਿਆ ਅਤੇ ਅਧਿਆਪਕਾਂ ’ਤੇ ਹਮਲਿਆਂ ਖਿਲਾਫ ਅਧਿਆਪਕਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਦਿੱਤਾ ਸੱਦਾ
ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ : ਅੱਜ ਡੀ ਟੀ ਐਫ ਬਲਾਕ ਗੋਨੇਆਣਾ ਮੰਡੀ ਦੀ 15 ਮੈਂਬਰੀ ਬਲਾਕ ਕਮੇਟੀ ਦੀ ਚੋਣ ਹੋਈ । ਇਸ ਵਿੱਚ ਬਲਾਕ ਦੇ ਅਧਿਆਪਕਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਪੰਜ ਅਹੁਦੇਦਾਰਾਂ ਦੀ ਚੋਣ ਹੋਈ ।ਕੁਲਵਿੰਦਰ ਸਿੰਘ ਵਿਰਕ ਨੂੰ ਬਲਾਕ ਪ੍ਰਧਾਨ , ਗੁਰਪ੍ਰੀਤ ਸਿੰਘ ਖੇਮੂਆਣਾ ਨੂੰ ਸਕੱਤਰ ਜਤਿੰਦਰ ਸਿੰਘ ਮੀਤ ਪ੍ਰਧਾਨ ਸਰਦੂਲ ਸਿੰਘ ਵਿੱਤ ਸਕੱਤਰ ਅਤੇ ਬਹਾਦਰ ਸਿੰਘ ਨੂੰ ਪ੍ਰੈੱਸ ਸਕੱਤਰ ਦੀ ਜੁਮੇਵਾਰੀ ਸੋਂਪੀ ਗਈ । ਇਸ ਮੌਕੇ ਰੇਸਮ ਸਿੰਘ ਵੱਲੋਂ ਅਧਿਆਪਕਾਂ ਨੂੰ ਜਥੇਬੰਦ ਹੋਕੇ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ ਕਰਨ ਦਾ ਸੱਦਾ ਦਿੱਤਾ ਗਿਆ । ਇਸ ਮੌਕੇ ਨਵਚਰਨਪ੍ਰੀਤ ਕੌਰ ਅਤੇ ਜਸਵਿੰਦਰ ਸਿੰਘ ਨੇ ਵੀ ਅਧਿਆਪਕਾਂ ਨੂੰ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀਆਂ ਵਿਰੁੱਧ ਲਾਮਬੰਦ ਹੋਕੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਾਉਣ , ਪੁਰਾਣੀ ਪੈਨਸਨ ਬਹਾਲ ਕਰਨ , ਨਵੀਂ ਸਿੱਖਿਆ ਨੀਤੀ ਨੂੰ ਉਲਟਾਉਣ ਵਰਗੇ ਵੱਡੇ ਸਾਮਰਾਜੀ ਹੱਲਿਆਂ ਨੂੰ ਠੱਲਣ ਲਈ ਸੰਘਰਸ ਦਾ ਰਾਹ ਅਖਤਿਆਰ ਕਰਨ । ਜਿਲਾ ਕਮੇਟੀ ਵੱਲੋਂ ਬਲਜਿੰਦਰ ਸਿੰਘ ਅਤੇ ਅਨਿਲ ਭੱਟ ਨੇ ਅਬਜਰਵਰ ਦੇ ਤੌਰ ਤੇ ਸਮੂਲੀਅਤ ਕੀਤੀ । ਬਲਾਕ ਕਮੇਟੀ ਦੀ ਇਹ ਚੋਣ ਉਸ ਸਮੇਂ ਹੋ ਰਹੀ ਹੈ ਜਦੋਂ ਪਿਛਲੀਆਂ ਸਰਕਾਰਾਂ ਵੱਲੋਂ ਕੱਟੇ ਭੱਤਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਹਾਲ ਨਹੀਂ ਕਰ ਰਹੀ । ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਸਕੂਲਾਂ ਨੂੰ ਮਰਜ ਕਰਨ ਦਾ ਪ੍ਰੋਸੈੱਸ ਚੱਲ ਰਿਹਾ ਹੈ ਬਦਲੀਆਂ ਹੋ ਨਹੀਂ ਰਹੀਆਂ । ਪ੍ਰਾਜੈਕਟਾਂ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ । ਅਧਿਆਪਕਾਂ ਨੂੰ ਬੀਐੱਮ ਡੀਐੱਮ ਦੇ ਨਾਂ ਤੇ ਸਕੂਲਾਂ ਵਿੱਚੋਂ ਬਾਹਰ ਕੱਢਿਆ ਹੋਇਆ ਹੈ । ਸਰਕਾਰ ਅਧਿਆਪਕਾਂ ਦੀ ਕੋਈ ਵੀ ਮੰਗ ਮੰਨ ਨਹੀਂ ਰਹੀ । ਬਲਾਕ ਕਮੇਟੀ ਨੇ ਕਿਹਾ ਕਿ ਅਸੀਂ ਸਰਕਾਰੀ ਸਿੱਖਿਆ ਅਤੇ ਅਧਿਆਪਕਾਂ ਦੇ ਮਸਲੇ ਹੱਲ ਕਰਾਉਣ ਲਈ ਪੂਰੀ ਵਾਹ ਲਾ ਦੇਣਗੇ । ਅਧਿਆਪਕਾਂ ਨੂੰ ਜਾਗਰਿਤ ਅਤੇ ਜਥੇਬੰਦ ਕਰਕੇ ਸੰਘਰਸ਼ ਲਾਮਬੰਦ ਕਰਨਗੇ ।
ਡੀਟੀਐਫ਼ ਬਲਾਕ ਗੋਨਿਆਣਾ ਮੰਡੀ ਦੀ ਹੋਈ ਚੋਣ ’ਚ ਕੁਲਵਿੰਦਰ ਸਿੰਘ ਬਣੇ ਪ੍ਰਧਾਨ
6 Views