Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਡੀਸੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਖੁਸ਼ੀ ਕੀਤੀ ਸਾਂਝੀ

16 Views

ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀ ਏਬਲਡ ਦਾ ਕੀਤਾ ਦੌਰਾ
ਬਠਿੰਡਾ, 9 ਨਵੰਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸਥਾਨਕ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀ ਏਬਲਡ ਦਾ ਦੌਰਾ ਕਰਕੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ, ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮਿਠਾਈ ਵੀ ਵੰਡੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ, ਐਨਸੀਸੀ ਨੇਵਲ ਯੂਨਿਟ ਦੇ ਸੀਓ ਦੀਪ ਕਰਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਦਾ ਫੁੱਲ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਚ ਆਈ ਕਮੀ : ਸ਼ੌਕਤ ਅਹਿਮਦ ਪਰੇ

ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਇੱਥੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੈਂਟਰ ਤੋਂ ਬਿਊਟੀਸ਼ਨ ਦੀ 6 ਮਹੀਨਿਆਂ ਦੀ ਸਿਖਲਾਈ ਲੈ ਚੁੱਕੀਆਂ ਲੜਕੀਆਂ ਨੂੰ ਕਿੱਟਾਂ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਲਗਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਵਲੋਂ ਵਿਦਿਆਰਥੀਆਂ ਦੁਆਰਾ ਹੱਥੀ ਤਿਆਰ ਕੀਤੀਆਂ ਗਈਆਂ ਵਸਤਾਂ ਸ਼ਲਾਘਾ ਵੀ ਕੀਤੀ ਗਈ।

‘ਮੇਰਾ ਬਿੱਲ’ : ਅਕਤੂਬਰ ਮਹੀਨੇ ਦੌਰਾਨ ਐਪ ’ਤੇ ਬਿੱਲ ਅੱਪਲੋਡ ਕਰਕੇ 216 ਜੇਤੂਆਂ ਨੇ ਜਿੱਤੇ ਲੱਖਾਂ ਦੇ ਇਨਾਮ: ਵਿਤ ਮੰਤਰੀ

ਸਮਾਗਮ ਮੌਕੇ ਸਕੂਲ ਦੀਆਂ ਵਿਦਿਆਰਥੀਆਂ ਵਲੋਂ “ਵੈਲਕਮ ਗੀਤ”, ਨਸ਼ਿਆਂ ਦੇ ਦੁਰਪ੍ਰਭਾਵਾਂ ਨੂੰ ਪ੍ਰਗਟਾਉਂਦੀ ਤੇ ਅਗਿਆਨਤਾ ਨੂੰ ਦੂਰ ਕਰਨ ਲਈ ਸਿੱਖਿਆ ਦੀ ਮਹੱਤਤਾ ਸਬੰਧੀ ਸਕਿੱਟ ਤੋਂ ਇਲਾਵਾ ਲੜਕੀਆਂ ਵਲੋਂ “ਸੰਮੀ ਤੇ ਜਾਗੋ” ਆਦਿ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ ਗਈ ਇਸ ਮੌਕੇ ਕਮਲਜੀਤ ਸਿੰਘ ਮਹਿਤਾ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਭੱਲਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

Related posts

ਢਾਬਾ ਅਤੇ ਬੇਕਰੀ ਐਸੋਸੀਏਸ਼ਨ ਸਮੇਤ ਕਈ ਸੰਗਠਨਾਂ ਨੇ ’ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ ਦੇ ਸਮਰਥਨ ’ਚ ਕੱਢੀ ਰੈਲੀ

punjabusernewssite

ਸੋਭਾ ਸਿੰਘ ਸੋਸਾਇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਮੌਕੇ ਬੱਚਿਆਂ ਲਈ ਸੱਤ ਰੋਜਾ ਮੁਫਤ ਆਰਟ ਕੈਂਪ ਸ਼ੁਰੂ

punjabusernewssite

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਲਗਾਏ ਗਏ ਆਰਟ ਕੈਂਪ ਦਾ ਦੂਸਰਾ ਦਿਨ ਵੀ ਰਿਹਾ ਸ਼ਾਨਦਾਰ

punjabusernewssite