ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਕਰਾੜਵਾਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਰਿਹਾ ਸ਼ਾਨਦਾਰ

Date:

spot_img
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਅਗੱਸਤ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਡ. ਦੇ ਨਤੀਜੇ ਅਨੁਸਾਰ ਡੀ.ਐਮ. ਕਾਲਜ ਆਫ਼ ਐਜੂਕੇਸ਼ਨ, ਕਰਾੜਵਾਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ । ਜਾਣਕਾਰੀ ਮੁਤਾਬਕ ਕਾਲਜ ਦੀਆਂ ਵਿਦਿਆਰਥਣਾਂ ਉਰਵਸ਼ੀ ਅਤੇ ਯਸ਼ਸਵੀ ਦੋਵਾਂ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਅਤੇ ਵਿਦਿਆਰਥੀ ਗੌਰਵ ਜੈਨ, ਦਿਲਪ੍ਰੀਤ ਕੌਰ ਅਤੇ ਸ਼ਵਿੰਦਰ ਸਿੰਘ ਨੇ 94 ਫੀਸਦੀ ਅੰਕ ਪ੍ਰਾਪਤ ਕੀਤੇ । ਵਿਦਿਆਰਥਣਾਂ ਹਰਪ੍ਰੀਤ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਪ੍ਰਾਚੀ ਅਤੇ ਸਰਬਜੀਤ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕਰਨ ਦੇ ਨਾਲ -ਨਾਲ ਸਾਰੇ ਵਿਦਿਆਰਥੀਆਂ 80 ਫੀਸਦੀ ਤੋਂ ਉੱਪਰ ਅੰਕ ਲੈ ਕੇ ਪਾਸ ਹੋਏ। ਇਸ ਸ਼ਾਨਦਾਰ ਪ੍ਰਦਰਸ਼ਨ ਸੰਬੰਧੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਹੀ ਅਜਿਹੇ ਮੁਕਾਮ ਸਿਰਜੇ ਜਾਂਦੇ ਹਨ, ਜੋ ਆਉਣ ਵਾਲੇ ਨਵੇਂ ਵਿਦਿਆਰਥੀਆਂ ਲਈ ਰਾਹ ਦਸੇਰਾ ਹੁੰਦੇ ਹਨ ਅਤੇ ਅਖ਼ੀਰ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਦਰਸ਼ਵਾਦੀ ਅਧਿਆਪਕ ਬਣਨ ਲਈ ਪ੍ਰੇਰਦੇ ਹੋਏ ਪ੍ਰਿੰਸੀਪਲ, ਸੰਬੰਧਤ ਸਟਾਫ਼, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ।
spot_img
spot_img

Share post:

Popular

More like this
Related

ਸ਼ਬਰੀ ਦੀ ਭਗਤੀ ਤੋਂ ਰਾਮ-ਹਨੂਮਾਨ ਮਿਲਾਪ ਤੱਕ, ਬਾਲੀ ਵਧ ਦੇ ਮੰਚਨ ਨੇ ਦਰਸ਼ਕਾਂ ਨੂੰ ਕੀਲਿਆ

👉ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਭਾਵਪੂਰਨ ਪ੍ਰਸੰਗਾਂ ਨੇ...

DAV College Bathinda ਵਿਖੇ ‘ਕੁਦਰਤੀ ਰੰਗਾਂ ਬਾਰੇ’ ਰਾਸ਼ਟਰੀ ਵਰਕਸ਼ਾਪ ਦੀ ਦੂਜੇ ਦਿਨ ਸਮਾਪਤੀ

Bathinda News:DAV College Bathinda ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ...