9 Views
ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੀ ਪੀ.ਜੀ. ਵਿਭਾਗ ਅੰਗਰੇਜ਼ੀ ਦੇ ਅਸਿਸਟੈਂਟ ਪ੍ਰੋਫੈਸਰ ਤਨਵੀਰ ਸ਼ਰਮਾ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਪੰਜਾਬ ਵਿਚੋਂ ਮਹਿਲਾ ਕੈਟਾਗਰੀ ਅਧੀਨ ਨੈਸ਼ਨਲ ਪੱਧਰ ਦੀ ਆਈ.ਕੈਨ. ਫਾਊਂਡੇਸ਼ਨ ਦਿੱਲੀ ਵੱਲੋਂ ਹਿਊਮੈਨੀਟੇਰੀਅਨ ਐਕਸੀਲੈਂਸ ਐਵਾਰਡ-2021 ਦੇ ਕੇ ਸਨਮਾਨਿਆ ਗਿਆ। ਪ੍ਰੋ. ਤਨਵੀਰ ਸ਼ਰਮਾ ਨੇ ਕਰੋਨਾ ਕਾਲ ਦੌਰਾਨ ਵੱਖ-ਵੱਖ ਆਰਗੇਨਾਈਜੇਸ਼ਨਜ ਨੂੰ ਡਾਕਟਰਾਂ ਲਈ ਕਰੋਨਾ ਵਾਇਰਸ ਪੀ.ਪੀ.ਈ. ਕਿੱਟਾਂ ਤੇ ਮਾਸਕ, ਮਰੀਜ਼ਾਂ ਲਈ ਭੋਜਨ ਸਮੇਂ-ਸਮੇਂ ਤੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹਾਇਤਾ ਅਤੇ ਮੁੱਖ ਮੰਤਰੀ ਰਿਲੀਫ਼ ਫੰਡ ਭੇਜ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ।ਇਹ ਐਵਾਰਡ ਮਿਲਣ ’ਤੇ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਸਕੱਤਰ ਚੰਦਰ ਸ਼ੇਖਰ ਮਿੱਤਲ, ਵਿਕਾਸ ਗਰਗ, ਸਤੀਸ਼ ਅਰੋੜਾ, ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਸਮੂਹ ਸਟਾਫ਼ ਵੱਲੋਂ ਵਧਾਈ ਦਿੱਤੀ ਗਈ ।