ਤਨਖ਼ਾਹਾਂ ਨਾ ਮਿਲਣ ਦੇ ਵਿਰੋਧ ’ਚ ਅਧਿਆਪਕਾਂ ਨੇ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਲਗਾਇਆ ਧਰਨਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਫਰਵਰੀ ਮਹੀਨੇ ਦੀ ਤਨਖਾਹ ਜਾਰੀ ਨਾ ਹੋਣ ’ਤੇ ਅੱਜ ਡੀਟੀਐਫ ਦੇ ਸੂਬਾਈ ਮੀਤ ਪ੍ਰਧਾਨ ਜਗਪਾਲ ਬੰਗੀ, ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਅਤੇ ਬੀਐਡ ਫਰੰਟ ਦੇ ਰਾਜਵੀਰ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ । ਆਗੂਆਂ ਨੇ ਦੋਸ਼ ਲਾਇਆ ਕਿ ਮਾਰਚ ਮਹੀਨਾ ਖ਼ਤਮ ਹੋਣ ਵਾਲਾ ਹੈ ਪ੍ਰੰਤੂ ਫ਼ਰਵਰੀ ਮਹੀਨੇ ਦੀ ਤਨਖ਼ਾਹ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਤੇ ਨਾ ਹੀ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਨਹੀਂ ਕੀਤੇ ਗਏ । ਜਦੋਂ ਕਿ ਇਸ ਮਹੀਨੇ ਟੈਕਸ ਦੀ ਕਟੌਤੀ ਕਰਵਾਉਣੀ ਹੁੰਦੀ ਹੈ ।
ਇਸ ਉਪਰੰਤ ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਸ਼ਿਵਪਾਲ ਗੋਇਲ ਨਾਲ ਮੀਟਿੰਗ ਕੀਤੀ ।ਉਨ੍ਹਾਂ ਦੱਸਿਆ ਕਿ ਅੱਜ ਹੀ ਬਜਟ ਦੀ ਪ੍ਰਾਪਤੀ ਸਟੇਟ ਤੋਂ ਹੋਈ ਹੈ ।ਸਾਰੇ ਹੀ ਬਲਾਕਾਂ ਨੂੰ ਬਜਟ ਅਲਾਟ ਕਰ ਦਿੱਤਾ ਗਿਆ ਹੈ ।ਸਮੂਹ ਬਲਾਕ ਸਿੱਖਿਆ ਅਫ਼ਸਰਾਂ ਨੂੰ ਤੁਰੰਤ ਬਿੱਲ ਬਣਾ ਕੇ ਖਜਾਨਾ ਦਫਤਰਾਂ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ ।ਇਸ ਉਪਰੰਤ ਵਫਦ ਜਿਲ੍ਹਾ ਖਜਾਨਾ ਅਫਸਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਇਸ ਮਹੀਨੇ ਦੇ ਅਧਿਆਪਕਾਂ ਦੇ ਹਰ ਤਰ੍ਹਾਂ ਦੇ ਬਿੱਲ ਤੁਰੰਤ ਪਾਸ ਕੀਤੇ ਜਾਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ,ਕਰਮਜੀਤ ਜਲਾਲ, ਸਵਰਨਜੀਤ ਭਗਤਾ, ਬੂਟਾ ਸਿੰਘ ਰੋਮਾਣਾ, ਬੇਅੰਤ ਸਿੰਘ ਫੂਲੇਵਾਲਾ , ਕੁਲਦੀਪ ਸਿੰਘ ਗੋਸਲ ,ਗਿਰਧਾਰੀ ਲਾਲ ,ਜਗਮੇਲ ਸਿੰਘ ,ਤਰਸੇਮ ਸਿੰਘ ਸਿੱਧੂ ,ਗੁਰਸੇਵਕ ਸਿੰਘ ਰਾਮਪੁਰਾ ,ਰਾਜੂ ਭੁੱਚੋ ਅਤੇ ਪ੍ਰਤਾਪ ਭੁੱਚੋ ਆਦਿ ਆਗੂ ਹਾਜਰ ਸਨ ।

spot_img
spot_img

Share post:

Popular

More like this
Related

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...