13 Views
ਸੁਖਜਿੰਦਰ ਮਾਨ
ਬਠਿੰਡਾ, 3 ਅਗਸਤ:-ਤਿ੍ਰਵੇਂਣੀ ਕੰਪਨੀ ਦੁਆਰਾ ਸ਼ਹਿਰੀਆਂ ਦੀਆਂ ਜੇਬਾਂ ਵਿਚੋਂ ਜਾਂਦੇ ਟੈਕਸ ’ਚੋਂ ਰੋਜਾਨਾ ਡੇਢ ਲੱਖ ਰੁਪਏ ਵਸੂਲਣ ਦੇ ਬਾਡਜੂਦ ਵੀ ਬਰਸਾਤੀ ਪਾਣੀ ਦੀ ਨਿਕਾਸੀ ਤੇ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ’ਤੇ ਆਪ ਨੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਬੁਲਾਰੇ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਮੁਲਤਾਨਿਆ ਪੁੱਲ ਅਤੇ ਸਿਰਕੀ ਬਾਜ਼ਾਰ ਵਿੱਚ ਬਾਰਸ਼ ਦੌਰਾਨ ਲਾਇਵ ਹੋਕੇ ਦੋਸ਼ ਲਗਾਇਆ ਕਿ ਤਿ੍ਰਵੇਂਣੀ ਕੰਪਨੀ ਦੁਆਰਾ ਕਰੋੜਾਂ ਰੁਪਏ ਦਾ ਠੇਕਾ ਲੈਣ ਦੇ ਬਾਵਜੂਦਸ਼ਹਿਰ ਵਿਚ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਕੀਤਾ ਗਿਆ ਅਤੇ ਇਹੀ ਕਾਰਨ ਹੈ ਕਿ ਬਾਰਿਸ ਤੋਂ ਬਾਅਦ ਸ਼ਹਿਰ ਇੱਕ ਵਿਸ਼ਾਲ ਨਦੀ ਦਾ ਰੂਪ ਧਾਰਨ ਕਰ ਲੈਂਦਾ ਹੈ । ਐਡਵੋਕੇਟ ਜੀਦਾ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਜੋਜੋ ਉੱਤੇ ਤੰਜ ਕਸਦੇ ਹੋਏ ਉਨ੍ਹਾਂ ਉਪਰ ਮੁੰਗੇਰੀ ਲਾਲ ਦੇ ਹਸੀਨ ਸੁਫਨੇ ਵਿਖਾਉਣ ਦੇ ਦੋਸ਼ ਲਗਾਏ। ਇਸਤੋਂ ਇਲਾਵਾ ਮੁਲਤਾਨੀਆ ਪੁਲ ਦੇ ਸੁਧਾਰ ਵੀ ਮੰਗ ਕੀਤੀ।