ਤਿੰਨ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਝੀਲ ’ਚੋਂ ਲਾਸ਼ ਬਰਾਮਦ

Date:

spot_img

ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਤਿੰਨ ਦਿਨ ਪਹਿਲਾਂ ਸ਼ਹਿਰ ਵਿਚੋਂ ਲਾਪਤਾ ਹੋਏ ਇੱਕ ਨੌਜਵਾਨ ਦੀ ਅੱਜ ਸਥਾਨਕ ਥਰਮਲ ਪਲਾਟ ਦੀ ਝੀਲ ਵਿਚੋਂ ਲਾਸ਼ ਬਰਾਮਦ ਹੋਈ ਹੈ। ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ। ਮੈਡੀਕਲ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਉਕਤ ਨੌਜਵਾਨ ਦੇ ਮਾਪਿਆਂ ਨੇ ਅਪਣੇ ਪੁੱਤਰ ਦੇ ਕਤਲ ਦਾ ਦੋਸ਼ ਲਗਾਇਆ ਹੈ। ਦੁਖੀ ਤੇ ਗੁੱਸੇ ’ਚ ਦਿਖ਼ਾਈ ਦੇ ਰਹੇ ਪ੍ਰਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਅਤੇ ਪੁਲਿਸ ਥਾਣੇ ਅੱਗੇ ਵੀ ਰੋਸ਼ ਜਤਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤੁਸ਼ਾਰ ਸਚਦੇਵਾ(24) ਪੁੱਤਰ ਚੰਦਰਮਣੀ ਵਾਸੀ ਗੰਗਾਰਾਮ ਵਾਲੀ ਗਲੀ ਬਠਿੰਡਾ ਵਜਂੋ ਹੋਈ ਹੈ। ਮਿਲੀ ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਸ਼ਹਿਰ ਦੀ ਇੱਕ ਮੈਡੀਕਲ ਏਜੰਸੀ ਵਿਚ ਕੰਮ ਕਰਦਾ ਸੀ। ਤਿੰਨ ਦਿਨ ਪਹਿਲਾਂ ਉਹ ਦੁਕਾਨ ਤੋਂ ਇਹ ਕਹਿ ਕੇ ਨਿਕਲਿਆ ਕਿ ਘਰ ਮੋਬਾਇਲ ਫ਼ੋਨ ਲੈਣ ਜਾ ਰਿਹਾ ਹੈ। ਪ੍ਰੰਤੂ ਉਹ ਨਾਂ ਤਾਂ ਘਰ ਪਹੁੰਚਿਆਂ ਅਤੇ ਨਾ ਹੀ ਵਾਪਸ ਦੁਕਾਨ ’ਤੇ ਆਇਆ। ਏਜੰਸੀ ਵਾਲਿਆਂ ਵਲੋਂ ਨੌਜਵਾਨ ਦੀ ਦੁਕਾਨ ਵਿਚੋਂ ਨਿਕਲਦੇ ਦੀ ਇੱਕ ਵੀਡੀਓ ਵੀ ਵਾਈਰਲ ਕੀਤੀ ਗਈ ਤਾਂ ਕਿ ਉਸਦਾ ਕੁੱਝ ਪਤਾ ਲੱਗ ਸਕੇ। ਇਸਦੇ ਇਲਾਵਾ ਪੁਲਿਸ ਨੂੰ ਵੀ ਸੂਚਤ ਕੀਤਾ ਗਿਆ ਪ੍ਰੰਤੂ ਪਿਛਲੇ ਤਿੰਨ ਦਿਨਾਂ ਤੋਂ ਉਸਦੀ ਕੁੱਝ ਉੱਘ ਸੁੱਘ ਨਹੀਂ ਮਿਲੀ ਸੀ। ਪ੍ਰੰਤੂ ਅੱਜ ਬਾਅਦ ਦੁਪਿਹਰ ਅਚਾਨਕ ਪਤਾ ਲੱਗਿਆ ਕਿ ਇੱਕ ਲਾਸ਼ ਝੀਲ ਵਿਚ ਤੈਰ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਹੀ ਗੁੰਮ ਨੌਜਵਾਨ ਦੇ ਮਾਪੇ ਵੀ ਪੁੱਜ ਗਏ, ਜਿੰਨ੍ਹਾਂ ਮੌਕੇ ’ਤੇ ਹੀ ਅਪਣੇ ਲੜਕੇ ਦੀ ਪਹਿਚਾਣ ਕਰ ਲਈ। ਇਸਤੋਂ ਬਾਅਦ ਸਹਾਰਾ ਵਰਕਰ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲੈ ਗਏ। ਪ੍ਰਵਾਰਕ ਮੈਂਬਰ ਵੀ ਹਸਪਤਾਲ ਪੁੱਜ ਗਏ, ਜਿੱਥੇ ਉਨ੍ਹਾਂ ਅਪਣੇ ਲੜਕੇ ਦਾ ਕਤਲ ਹੋਣ ਦਾ ਦੋਸ਼ ਲਗਾਉਂਦਿਆਂ ਰੋਸ਼ ਜਤਾਇਆ। ਇਸਤੋਂ ਬਾਅਦ ਵੱਡੀ ਗਿਣਤੀ ਵਿਚ ਪ੍ਰਵਾਰਕ ਮੈਂਬਰਾਂ ਕੋਤਵਾਲੀ ਥਾਣੇ ਪੁੱਜੇ ਤੇ ਪੁਲਿਸ ਕੋਲੋ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਥਾਣਾ ਕੋਤਵਾਲੀ ਦੇ ਇੰਚਾਰਜ਼ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਵਾਰ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।

spot_img
spot_img

Share post:

Popular

More like this
Related

ਆਸ਼ਾ ਵਰਕਰਾਂ ਨੂੰ ਵੱਡਾ ਤੋਹਫ਼ਾ ਤਨਖ਼ਾਹਾਂ ਹੋਈਆਂ ਦੌਗੂਣੀਆਂ

ਨਿਊਜ਼ ਡੈਸਕ: ਸੋਚੋ... ਜਿਹੜੀਆਂ ਆਸ਼ਾ ਵਰਕਰਾਂ ਘਰ-ਘਰ ਜਾ ਕੇ...

10ਵੀਂ-12ਵੀਂ ਬੋਰਡ ਪ੍ਰੀਖਿਆ 2027 ਲਈ ਵੱਡੀ ਖ਼ਬਰ, ਸਰਕਾਰੀ ਸਕੂਲਾਂ ਲਈ ਵੀ ਸਖ਼ਤ ਹਦਾਇਤ

ਨਿਊਜ਼ ਡੈਸਕ: ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ... ਪਰ ਇਸ ਵਾਰ...