ਸੁਖਜਿੰਦਰ ਮਾਨ
ਚੰਡੀਗੜ੍ਹ, 8 ਅਪ੍ਰੈਲ: ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਚ ਪ੍ਰਸ਼ਾਸਨਿਕ ਬਦਲੀਆਂ ਦਾ ਦੌਰ ਜਾਰੀ ਰੱਖਦੇ ਹੋਏ ਅੱਜ ਤਿੰਨ ਪੁਲਸ ਕਮਿਸ਼ਨਰਾਂ ਅਤੇ ਪੰਜ ਐਸ ਐਸ ਪੀਜ਼ ਦੇ ਤਬਾਦਲੇ ਕਰ ਦਿੱਤੇ। ਮਹੱਤਵਪੂਰਨ ਗੱਲ ਇਹ ਹੈ ਕਿ ਬਦਲੇ ਗਏ ਅੱਠਾਂ ਪੁਲਿਸ ਅਧਿਕਾਰੀਆਂ ਨੂੰ ਹਾਲੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਤਹਿਤ ਜਲੰਧਰ ਰੇਂਜ ਦੇ ਆਈਜੀ ਅਰੁਣਪਾਲ ਸਿੰਘ ਨੂੰ ਸੁਖਚੈਨ ਸਿੰਘ ਗਿੱਲ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਵਾਂ ਪੁਲੀਸ ਕਮਿਸ਼ਨਰ ਲਗਾਇਆ ਗਿਆ ਹੈ। ਆਈਜੀ ਹੈਡਕੁਆਰਟਰ ਕੌਸਤੁਭ ਸ਼ਰਮਾ ਨੂੰ ਲੁਧਿਆਣਾ ਦਾ ਪੁਲੀਸ ਕਮਿਸ਼ਨਰ ਅਤੇ ਅਤੇ ਡੀਆਈਜੀ ਐਡਮਨ ਗੁਰਪ੍ਰੀਤ ਸਿੰਘ ਤੂਰ ਨੂੰ ਨੌਨਿਹਾਲ ਸਿੰਘ ਦੀ ਥਾਂ ਜਲੰਧਰ ਦਾ ਪੁਲੀਸ ਕਮਿਸ਼ਨਰ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜ ਜ਼ਿਲ੍ਹਿਆਂ ਦੇ ਬਦਲੇ ਗਏ ਐੱਸਐੱਸਪੀ ਵਿੱਚ ਪੋਸਟਿੰਗ ਦਾ ਇੰਤਜਾਰ ਕਰ ਰਹੇ ਸਵੱਪਨ ਸਰਮਾ ਨੂੰ ਜਲੰਧਰ ਦਿਹਾਤੀ, ਜੇ ਐਲਿਨਚਜਿਨ ਨੂੰ ਐਸਐਸਪੀ ਬਠਿੰਡਾ, ਦੀਪਕ ਹਿਲੋਰੀ ਨੂੰ ਐੱਸਐੱਸਪੀ ਲੁਧਿਆਣਾ ਦਿਹਾਤੀ, ਗੌਰਵ ਤੂਰਾ ਨੂੰ ਐੱਸਐੱਸਪੀ ਮਾਨਸਾ ਅਤੇ ਭੁਪਿੰਦਰ ਸਿੰਘ ਨੂੰ ਐਸਐਸਪੀ ਫਾਜ਼ਿਲਕਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਦਲੇ ਗਏ ਪੁਲਸ ਅਧਿਕਾਰੀ ਆਈ ਜੀ ਨੌਨਿਹਾਲ ਸਿੰਘ, ਸੁਖਚੈਨ ਸਿੰਘ ਗਿੱਲ, ਪਾਟਿਲ ਕੇਤਨ ਬਾਲੀਰਾਮ, ਅਮਨੀਤ ਕੋਡਲ, ਦੀਪਕ ਪਾਰਕ, ਸਚਿਨ ਗੁਪਤਾ ਅਤੇ ਸਤਿੰਦਰ ਸਿੰਘ ਨੂੰ ਡੀਜੀਪੀ ਪੰਜਾਬ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਮੁਤਾਬਕ ਇਨ੍ਹਾਂ ਅਧਿਕਾਰੀਆਂ ਦੀ ਪੋਸਟਿੰਗ ਬਾਅਦ ਵਿੱਚ ਕੀਤੀ ਜਾਵੇਗੀ ।
ਤਿੰਨ ਪੁਲਿਸ ਕਮਿਸ਼ਨਰ ਅਤੇ ਪੰਜ ਐੱਸਐੱਸਪੀ ਬਦਲੇ
7 Views