ਬਠਿੰਡਾ, 15 ਸਤੰਬਰ: ਕਰੀਬ ਤਿੰਨ ਪਹਿਲਾਂ ਬੱਚਿਆਂ ਨਾਲ ਕ੍ਰਿਕਟ ਖੇਡ ਰਹੇ ਸ਼ਹਿਰ ਦੇ ਇੱਕ ਬੱਚੇ ਨੂੰ ਗੇਂਦ ਲੱਗਣ ਕਾਰਨ ਹੁਣ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 16 ਸਾਲਾਂ ਇਸ ਬੱਚੇ ਦੇ ਹੁਣ ਅਚਾਨਕ ਹੱਥ ਪੈਰ ਮੁੜਣ ਲੱਗੇ ਹਨ ਤੇ ਸਰੀਰ ਕਮਜੋਰ ਪੈਣਾ ਸ਼ੁਰੂ ਹੋ ਗਿਆ ਹੈ।
ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਜਲਦ ਖੋਲ੍ਹਿਆ ਜਾਵੇਗਾ ਵਨ-ਸਟਾਪ ਸੈਂਟਰ: ਡਿਪਟੀ ਕਮਿਸ਼ਨਰ
ਸ਼ਹਿਰ ਦੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਪ੍ਰਿਯੰਸ਼ੂ ਨਾਂ ਦੇ ਬੱਚੇ ਨੂੰ ਹੁਣ ਇਲਾਜ਼ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਗੇਂਦ ਲੱਗਣ ਕਾਰਨ ਗਰਦਨ ਦਾ ਇੱਕ ਮਣਕਾ ਦਿਮਾਗ ਦੀ ਨੱਸ ਵਿੱਚ ਚੁੱਭ ਗਿਆ ਹੈ, ਜਿਸਦੇ ਇਲਾਜ਼ ਲਈ ਤੁਰੰਤ ਆਪ੍ਰੇਸ਼ਨ ਕਰਨਾ ਜਰੂਰੀ ਹੈ।
ਪੰਜ ਤਤਾਂ ‘ਚ ਵਿਲੀਨ ਹੋਏ ਸ਼ਹੀਦ ਕਰਨਲ ਮਨਪ੍ਰੀਤ ਸਿੰਘ
ਸਮਾਜ ਸੇਵੀ ਸੋਨੂੰ ਮਹੇਸ਼ਵਰਤੀ ਨੇ ਦਸਿਆ ਕਿ ਇਕੱਲੀਆਂ ਦਵਾਈਆਂ ਦਾ ਹੀ ਖ਼ਰਚ 70 ਹਜ਼ਾਰ ਦੇ ਕਰੀਬ ਹੈ। ਜਦਕਿ ਐਸਐਸਡੀ ਸਕੂਲ ਦੇ ਇਸ ਵਿਦਿਆਰਥੀ ਦਾ ਪਿਤਾ ਸ਼ਿਵ ਕੁਮਾਰ 10 ਹਜਾਰ ’ਤੇ ਪ੍ਰਾਈਵੇਟ ਨੌਕਰੀ ਕਰਦਾ ਹੈ ਜੋ ਪਹਿਲਾਂ ਹੀ ਬਹੁਤ ਰਕਮ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾ ਚੁੱਕਾ ਸੀ।
BSF ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ 2 ਕਿਲੋ ਹੈਰੋਇਨ ਸਹਿਤ ਕੀਤਾ ਗ੍ਰਿਫ਼ਤਾਰ
ਸੋਨੂੰ ਮਹੇਸ਼ਵਰੀ ਨੇ ਦਾਨੀ ਸੱਜਣਾਂ ਏਮਜ਼ ਹਸਪਤਾਲ ਵਿਚ ਦਾਖ਼ਲ ਇਸ ਬੱਚੇ ਦਾ ਭਵਿੱਖ ਬਚਾਉਣ ਲਈ ਉਸਦੇ ਪਿਤਾ ਸ਼ਿਵ ਕੁਮਾਰ ਨਾਲ ਮੋਬਾਇਲ ਨੰਬਰ 98764-15499 ’ਤੇ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕੀਤੀ ਹੈ।
Share the post "ਤਿੰਨ ਸਾਲ ਪਹਿਲਾਂ ਬੱਚੇ ਦੀ ਗਰਦਨ ’ਤੇ ਵੱਜੀ ਸੀ ਗੇਂਦ, ਹੁਣ ਦੇਖੋ ਕੀ ਹਾਲ ਹੋਣ ਲੱਗਾ"