ਤੇਜਧਾਰ ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਤੋਂ ਕਾਰ ਖੋਹਣ ਵਾਲੇ ਕਾਬੂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ: ਲੰਘੀ 2 ਫ਼ਰਵਰੀ ਦੀ ਰਾਤ ਨੂੰ ਜ਼ਿਲ੍ਹੇ ਦੇ ਭਗਤਾ ਭਾਈ ਖੇਤਰ ਨਜਦੀਕ ਇੱਕ ਬਜੁਰਗ ਵਿਅਕਤੀਆਂ ਤੋਂ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਆਲਟੋ ਕਾਰ ਖੋਹਣ ਵਾਲੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਦਿਆਂ ਬਠਿੰਡਾ ਪੁਲਿਸ ਨੇ ਕਾਰ ਨੂੰ ਬਰਾਮਦ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ. ਡੀ ਅਜੈ ਗਾਂਧੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਪੀੜਤ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਭਾਈ ਗੁਰਦਾਸ ਸਿੰਘ ਨਗਰ ਭਗਤਾ ਭਾਈਕਾ ਨੇ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਉਸਨੇ ਦਸਿਆ ਸੀ ਕਿ ਉਹ ਅਪਣੀ ਆਲਟੋ ਕਾਰ ਨੰਬਰ ਪੀਬੀ 31ਐਲ-4201 ਉਪਰ ਸਵਾਰ ਕੇ ਭਗਤਾ ਬਜਾਰ ਤੋ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਡਰੇਨ ਪੁਲ ਲੰਘਣ ਸਾਰ ਹੀ ਇੱਕ ਬੰਦ ਪਏ ਪੈਟਰੋਲ ਪੰਪ ਕੋਲ ਰੁੱਕ ਕੇ ਪਿਸ਼ਾਬ ਕਰਨ ਲੱਗਾ ਤਾ ਇਸ ਦੌਰਾਨ 5 ਨੌਜਵਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਆਏ ਤੇ ਉਨ੍ਹਾਂ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋ ਕਾਰ ਦੀ ਚਾਬੀ ਖੋਹ ਲਈ ਤੇ ਗੱਡੀ ਲੈ ਕੇ ਭੱਜ ਗਏ। ਪੁਲਿਸ ਨੇ ਇਸ ਮਾਮਲੇ ਵਿਚ ਮੁ:ਨੰ:-25 ਮਿਤੀ:-03.02.2023 ਅਧ: 379ਬੀ, 382, 506, 148, 149 ਆਈਪੀਸੀ ਥਾਣਾ ਦਿਆਲਪੁਰਾ ਵਿਖੇ ਨਾ-ਮਾਲੂਮ ਵਿਅਕਤੀਆਂ ਵਿਰੁਧ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਜਾਂਚ ਸਮੇਂ ਇਹ ਗੱਲ ਸਾਹਮਣੇ ਆਈ ਕਿ ਖੋਹ ਹੋਈ ਗੱਡੀ ਨੰਬਰੀ ਉਕਤ ਥਾਣਾ ਹਠੂਰ (ਜਿਲਾ ਜਗਰਾਉ) ਦੀ ਪੁਲਿਸ ਨੂੰ ਮਿਲੀ ਹੈ, ਜਿਹਨਾਂ ਵੱਲੋ ਮੁੱ:ਨੰ: 15 ਮਿਤੀ:-(07/02/2023 ਅ/ਧ: 379ਬੀ ਆਈਪੀਸੀ ਥਾਣਾ ਹਠੂਰ ਜਿਲਾ ਜਗਰਾਉਂ ਵਿਖੇ ਨਾ-ਮਾਲੂਮ ਵਿਅਕਤੀਆ ਵੱਖ ਦਰਜ ਰਜਿਸਟਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਪੜਤਾਲ ਵਿਚ ਆਏ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਕਾਰ ਖੋਹਣ ਦੇ ਮਾਮਲੇ ਵਿਚ ਰਾਮ ਰਾਏ ਸਿੰਘ , ਸਬੀਰ ਆਲਮ, ਗੁਰਵਿੰਦਰ ਸਿੰਘ ਉਰਫ ਗੁਰੀ , ਪ੍ਰਕਾਸ਼ ਸਿੰਘ ਉਰਫ ਪੀਤਾ, ਸਰਵਣ ਸਿੰਘ ਉਰਫ ਭਾਊ, ਸੇਵਕੀ ਅਤੇ ਸਿੰਮਾ ਵਾਸੀਆਨ ਭਦੌੜ ਨੂੰ ਨਾਮਜਦ ਕਰਦਿਆਂ ਰਾਮ ਰਾਏ ਸਿੰਘ, ਸਬੀਰ ਆਲਮ, ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰ ਲਿਆ। ਇਸਤੋਂ ਇਲਾਵਾ ਇੰਨ੍ਹਾਂ ਦੇ ਕੋਲੋ 2 ਪਿਸਤੋਲ 12 ਬੋਰ ਦੇਸੀ ਸਮੇਤ 03 ਰੌਂਦ ਜਿੰਦਾ, 2 ਮੋਟਰਸਾਈਕਲ ਅਤੇ ਤਿੰਨ ਮਾਰੂ ਹਥਿਆਰ (ਨਲਕੇ ਦੀ ਹੱਥੀ, ਕਿਰਪਾਨ ਵਗੈਰਾ) ਬ੍ਰਾਮਦ ਕਰਵਾਏ। ਉਨ੍ਹਾਂ ਦਸਿਆ ਕਿ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ, ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

spot_img
spot_img

Share post:

Popular

More like this
Related

MRSPTU ਵਿਖੇ ਦਾਨ ਮਹਾਂ ਉਤਸਵ ਮੌਕੇ ਬੂਟੇ ਲਗਾਉਣ ਦੀ ਸ਼ਾਨਦਾਰ ਮੁਹਿੰਮ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...

ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੁੱਜੇ ਪ੍ਰਗਟ ਸਿੰਘ; ਸਚਿਨ ਬਣੇ ਗੱਡੀ ਦੇ ‘ਪਾਇਲਟ’

👉ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਹੋਏ ਹੋਰਨਾਂ ਧਾਰਮਿਕ ਸਥਾਨਾਂ...