ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਲੋਜਪਾ ਨੇਤਾਵਾ ਦੀ ਵਿਸੇਸ ਮੀਟਿੰਗ ਵਿਚ ਤੇਲ ਦੀਆ ਹਰ ਰੋਜ ਵਧ ਰਹੀਆ ਕੀਮਤਾ ਉਪਰ ਚਿੰਤਾ ਪ੍ਰਗਟ ਕਰਦਿਆ ਜਨਤਕ ਅੰਦੋਲਨ ਵਿੱਢਣ ਦੀ ਚੇਤਾਵਨੀ ਦਿੰਦਿਆਂ ਲੋਕਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਲਿਆ ਗਿਆ। ਗਹਿਰੀ ਨੇ ਕਿਹਾ ਕਿ ਸਰਮਾਏਦਾਰ ਰਾਜਨੀਤਿਕ ਪਾਰਟੀਆ ਗਰੀਬਾਂ ਨੂੰ ਭਰਮਾਉਣ ਲਈ ਚੋਣ ਨਾਅਰੇ ਤਾ ਲਗਾ ਰਹੇ ਹਨ ਪਰ ਮਹਿੰਗਾਈ ਦੇ ਮੁੱਦੇ ਤੇ ਕੋਈ ਜਬਾਨ ਖੋਲਣ ਨੂੰ ਤਿਆਰ ਨਹੀ। ਉਹਨਾ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਸਾਨ ਯੁਨੀਅਨ ਅਤੇ ਮੁਲਾਜਮ ਜੱਥੇਬੰਦੀਆ ਨੂੰ ਵੀ ਪ੍ਰਮੁੱਖਤਾ ਨਾਲ ਉਠਾਉਣਾ ਚਾਹੀਦਾ ਹੈ ਪਰ ਪਤਾ ਨਹੀ ਕਿਉ ਇਹ ਧਿਰਾਂ ਵੀ ਚੁੱਪ ਹਨ। ਇਸ ਮੋਕੇ ਮੀਟਿੰਗ ਵਿਚ ਠਾਣਾ ਸਿੰਘ ਬੁਰਜ ਮਹਿਮਾ ਸਕੱਤਰ ਜਨਰਲ ਲੋਜਪਾ ਪੰਜਾਬ, ਲਾਲ ਚੰਦ ਸਰਮਾ ਜਨਰਲ ਸਕੱਤਰ, ਮੋਦਨ ਸਿੰਘ ਪੰਚ ਗੋਬਿੰਦਪੁਰਾ,ਲਵਪ੍ਰੀਤ ਸਿੰਘ ਲੱਬੀ ਹੁਸਨਰ,ਰਾਧੇਸਾਂਮ ਸਹਿਰੀ ਪ੍ਰਧਾਨ, ਬਠਿੰਡਾ,ਗੁਰਜੰਟ ਸਿੰਘ ਪੰਚ ਗਹਿਰੀ ਭਾਗੀ,ਸੰਕਰ ਟਾਂਕ ਬਠਿੰਡਾ ਹਾਜਰ ਸਨ।