ਮੁੱਖ ਮੰਤਰੀ ਨੇ ਮਸਲੇ ਹੱਲ ਨਾ ਕੀਤੇ ਤਾਂ 10ਜੂਨ ਨੂੰ ਬੰਦ ਕਰਨ ਦਾ ਐਲਾਨ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 4 ਜੂਨ: ਪਿਛਲੇ ਲੰਮੇ ਸਮਂੇ ਤੋਂ ਦਲਿਤ ਭਾਈਚਾਰੇ ਲਈ ਰਾਖਵੇ ਕੋਟੇ ਰਾਹੀਂ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਅੱਜ ਦਲਿਤ ਭਾਈਚਾਰੇ ਵਲੋਂ ਮੋਹਾਲੀ ਦੀਆਂ ਸੜਕਾਂ ’ਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਨਾਅਰੇ ਹੇਠ ਰੈਲੀ ਕੀਤੀ ਗਈ, ਜਿਸਨੂੰ ਸਫਲ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਖ ਵੱਖ ਪਾਰਟੀਆਂ ਜਥੇਬੰਦੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਇਸਦੀ ਜਾਣਕਾਰੀ ਦਿੰਦਿਆਂ ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਤੇ ਜਰਨਲ ਸਕੱਤਰ ਕਾਂਗਰਸ ਬੋਹੜ ਸਿੰਘ ਘਾਰੂ ਨੇ ਦਸਿਆ ਕਿ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਦਲਿਤ ਭਾਈਚਾਰੇ ਨੇ ਏਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੇ ਸਾਬਤ ਕੀਤਾ ਕਿ ਹੁਣ ਦਲਿਤ ਭਾਈਚਾਰੇ ਦੇ ਲੋਕ ਧੱਕੇਸ਼ਾਹੀ ਖਿਲਾਫ ਇਕਠੇ ਹੋ ਕੇ ਆਵਾਜ਼ ਬੁਲੰਦ ਕਰਨ ਲਈ ਜੋਸ਼ ਨਾਲ ਅੱਗੇ ਆਉਣਗੇ। ਗਹਿਰੀ ਨੇ ਕਿਹਾ ਕਿ 9 ਜੂਨ ਨੂੰ ਮੁੱਖ ਮੰਤਰੀ ਪੰਜਾਬ ਨੇ ਦਲਿਤ ਭਾਈਚਾਰੇ ਨੂੰ ਰਿਜ਼ਰਵੇਸ਼ਨ ਸਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਸਮਾਂ ਦਿੱਤਾ ਹੈ । ਦਲਿਤ ਨੇਤਾਵਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਮਸਲੇ ਨੂੰ ਹੱਲ ਨਹੀਂ ਕਰਦੀ ਤਾਂ 10 ਜੂਨ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਗਹਿਰੀ ਨੇ ਮੋਹਾਲੀ ਮੋਰਚੇ ਦੀ ਹਮਾਇਤ ਵਿੱਚ ਗਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਕੰਮ ਹੈ ਇਸ ਲਈ ਦਲਿਤ ਭਾਈਚਾਰੇ ਦੇ ਐਮਐਲਏ ਐਮ ਪੀ ਚੇਅਰਮੈਨ ਵੀ ਅੱਗੇ ਆਉਣ ਨਹੀਂ ਤਾਂ ਦਲਿਤ ਸਮਾਜ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ।
Share the post "ਦਲਿਤ ਭਾਈਚਾਰੇ ਨੇ ‘ਰਿਜ਼ਰਵੇਸ਼ਨ ਚੋਰ ਫੜੋ’ ਨਾਅਰੇ ਹੇਠ ਮੋਹਾਲੀ ’ਚ ਕੀਤੀ ਵਿਸਾਲ ਰੈਲੀ"