ਮਾਨਸਾ, 9 ਅਕਤੂਬਰ: ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ ਵੱਲੋਂ ਗੁਰੂਦੁਆਰਾ ਪਿੰਡ ਹਾਕਮ ਸਿੰਘ ਵਾਲਾ ਜਿਲਾ ਮਾਨਸਾ ਵਿਖੇ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਪੰਜਾਬ ਦੇ ਸੂਬਾ ਸਕੱਤਰ ਅਜੈ ਕੁਮਾਰ ਸਾਂਸੀ ਅਤੇ ਪੰਜਾਬ ਪ੍ਰਧਾਨ ਲੱਖਾ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਜੱਥੇਬੰਦੀਆਂ ਨੂੰ ਇੱਕ ਝੰਡੇ ਹੇਠ ਇੱਕਠੇ ਹੋਣ ਲਈ ਬੇਨਤੀ ਕੀਤੀ ਗਈ। ਆਗੂਆਂ ਨੇ ਦੋਸ ਲਗਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਸ ਪਾਰਟੀ ਨੇ ਵੀ ਦਿਵਯਾਂਗ ਵਰਗ ਲਈ ਹਲੇ ਤੱਕ ਕੁਝ ਵੀ ਨਹੀਂ ਕੀਤਾ ਹੈ।ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਜਲਦੀ ਹੀ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ
ਅਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦਸਿਆ ਕਿ ਦਿਵਯਾਂਗ ਪਰਸਨ ਦੀ ਸਿੱਧੀ ਭਰਤੀ ਨੌਕਰੀਆਂ ਦਾ ਬੈਕਲਾਗ ਜਿਸ ਵਿੱਚ ਏ ਗਰੇਡ,ਬੀ,ਸੀ, ਅਤੇ ਡੀ ਗਰੇਡ ਦੀਆਂ ਪੋਸਟਾਂ ਖਾਲੀ ਪਈਆਂ ਹਨ।ਉੁਨ੍ਹਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ। ਦਿਵਯਾਂਗਾ ਦੀ ਪੈਨਸ਼ਨ 1500 ਰੁਪਏ ਤੋਂ ਵਧਾ ਕੇ ਘੱਟੋ ਘੱਟ 5000 ਰੁਪਏ ਕੀਤੀ ਜਾਵੇ। ਦਿਵਯਾਂਗਾ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਬਿਨਾ ਵਿਆਜ ਤੋਂ ਘੱਟੋ ਘੱਟ 2 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇ। ਦਿਵਯਾਂਗਾ ਨੂੰ ਵੱਖਰੇ ਤੌਰ ਤੇ ਘੱਟੋ ਘੱਟ ਪੰਜ ਲੱਖ ਰੁਪਏ ਤੱਕ ਦਾ ਹੈਲਥ ਕਾਰਡ ਬਣਾ ਕੇ ਦਿੱਤਾ ਜਾਵੇ ਤਾਂ ਜੋ ਦਿਵਯਾਂਗ ਪਰਸਨ ਆਪਣਾ ਇਲਾਜ਼ ਕਰਵਾ ਸਕੇ।ਦਿਵਯਾਂਗਾ ਨੂੰ ਸਾਰੀਆਂ ਸਰਕਾਰੀ ਅਤੇ ਪਰਾਈਵੇਟ ਬੱਸਾਂ ਵਿੱਚ ਸਫਰ ਮੁਫ਼ਤ ਕੀਤਾ ਜਾਵੇ।
ਬਠਿੰਡਾ ਤੋਂ ਅੱਜ ਚੱਲੇਗੀ ਦਿੱਲੀ ਲਈ ਸਿੱਧੀ ਫ਼ਲਾਈਟ, ਕਿਰਾਇਆ ਸਿਰਫ਼ 1999
ਦਿਵਯਾਂਗ ਵਰਗ ਨੂੰ ਪੰਜਾਬ ਸਰਕਾਰ ਵੱਲੋਂ ਸਾਰੀਆਂ ਆਨਲਾਈਨ ਅਤੇ ਆਫਲਾਇਨ ਸਰਕਾਰੀ ਨੌਕਰੀ ਲਈ ਪੋਸਟਾਂ ਅਪਲਾਈ ਕਰਨ ਦੀ ਪੂਰੀ ਫੀਸ ਮਾਫ਼ ਕੀਤੀ ਜਾਵੇ। ਸਰਕਾਰੀ ਕਰਮਚਾਰੀ ਦਿਵਯਾਂਗਾ ਦੇ ਨਾ ’ਤੇ ਗਲਤ ਸਰਟੀਫਿਕੇਟ ਬਣਾ ਨੌਕਰੀਆਂ ਕਰ ਰਹੇ ਹਨ,ਉਨ੍ਹਾਂ ਤੇ ਸਖਤ ਤੋਂ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਜੋ ਰਿਟਾਇਰਮੈਂਟ ਲੈ ਚੁੱਕੇ ਹਨ।ਉਨ੍ਹਾਂ ਦੀਆਂ ਵੀ ਪੈਨਸ਼ਨਾਂ ਬੰਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਾਲਾ ਸਿੰਘ ਰਾਮ ਨਗਰ ਜ਼ਿਲ੍ਹਾ ਪ੍ਰਧਾਨ ਬਠਿੰਡਾ,ਗੁਰਜੰਟ ਸਿੰਘ ਜ਼ਿਲ੍ਹਾ ਸਕੱਤਰ ਬਠਿੰਡਾ,ਬਲਜਿੰਦਰ ਸਿੰਘ ਜਨਰਲ ਸੈਕਟਰੀ ਬਠਿੰਡਾ,ਰੂਪ ਸਿੰਘ ਵਾਇਸ ਜਿਲਾ ਜਨਰਲ,ਗੁਰਵਿੰਦਰ ਸਿੰਘ ਸੀਨੀਅਰ ਆਗੂ,ਹਰਜਿੰਦਰ ਸਿੰਘ ਜਿਲਾ ਮੀਤ ਪ੍ਰਧਾਨ ਮਾਨਸਾ,ਸੁਖਵਿੰਦਰ ਸਿੰਘ ਜਿਲਾ ਪ੍ਰਧਾਨ ਮਾਨਸਾ,ਕਿਰਨਜੀਤ ਕੌਰ ਸੀਨੀਅਰ ਆਗੂ,ਜੱਸੀ ਕੌਰ ਮੀਆਂ ਸੀਨੀਅਰ ਆਗੂ,ਹਰਮਨ ਕੌਰ ਸੀਨੀਅਰ ਮੈਂਬਰ ਮੌਜੂਦ ਸਨ।