ਬਠਿੰਡਾ, 1 ਸਤੰਬਰ-ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੈਸ਼ਨ ਦਾ ਆਗਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਤੋਂ ਕੀਤਾ ਗਿਆ। ਜਿਸ ਦੌਰਾਨ ਇਕ ਦਵਿਆਂਗ ਬੱਚੇ ਹਾਰਦਿਕ ਗਾਰਗੀ ( ਜੋ ਕੇ ਬੋਲਣ ਅਤੇ ਸੁਨਣ ਤੋਂ ਅਸਮਰੱਥ ਹੈ ) ਵੱਲੋਂ ਮੁੱਖ ਮੰਤਰੀ ਦੀ ਤਸਵੀਰ ਨੂੰ ਹੂਬਹੂ ਤਿਆਰ ਕਰਕੇ ਭਗਵੰਤ ਸਿੰਘ ਮਾਨ ਨੂੰ ਖੁਦ ਇਕ ਵਿਲੱਖਣ ਪੇਸ਼ਕਾਰੀ ਦੇ ਰੂਪ ਵਿਚ ਭੇਂਟ ਕੀਤੀ ਗਈ।
ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ
ਇਸ ਮੌਕੇ ਮੁੱਖ ਮੰਤਰੀ ਵਲੋਂ ਉਸ ਬੱਚੇ ਦੀ ਪ੍ਰਸੰਸਾ ਦੇ ਨਾਲ-ਨਾਲ ਹੋਂਸਲਾ ਅਫਜਾਈ ਕਰਦੇ ਹੋਏ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇੱਥੇ ਇਹ ਵੀ ਦੱਸਣਸੋਗ ਹੈ ਕਿ ਦਿਵਿਆਂਗ ਬੱਚੇ ਹਾਰਦਿਕ ਗਾਰਗੀ ਵਲੋਂ ਸੈਸ਼ਨ 2022 ਵਿੱਚ ਦਸਵੀਂ ਜਮਾਤ ਵਿੱਚੋਂ ਇਸ ਕੈਟਾਗਿਰੀ ਵਿੱਚੋਂ ਸਭ ਤੋਂ ਜ਼ਿਆਦਾ 97% ਅੰਕ ਪ੍ਰਾਪਤ ਕੀਤੇ ਹਨ।
‘ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ’ ਪੁਸਤਕ ਦਾ ਲੋਕ ਅਰਪਣ
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਦੀ ਸਿਫਾਰਸ਼ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 26 ਜਨਵਰੀ 2023 ਗਣਤੰਤਰ ਦਿਵਸ ਦੇ ਸਮਾਰੋਹ ਤੇ ਉਸ ਦੀ ਇਸ ਪ੍ਰਾਪਤੀ ਤੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ (ਰਾਮਪੁਰਾ) ਬਲਕਾਰ ਸਿੰਘ ਸਿੱਧੂ, ਐਮ ਸੀ ਸੁਖਦੀਪ ਢਿੱਲੋਂ ਅਤੇ ਚਿਰੰਗੀ ਲਾਲ ਗਰਗ ਆਦਿ ਹਾਜ਼ਰ ਹਨ।
Share the post "ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ"