ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 04 ਨਵੰਬਰ: ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਦਿੱਲੀ ਐਨਸੀਆਰ ਵਿਚ ਵੱਧਦੇ ਪ੍ਰਦੂਸਣ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਆਦਤ ਹਰਿਆਣਾ ’ਤੇ ਦੋਸ਼ਪੂਰਨ ਬਿਆਨਬਾਜੀ ਕਰਨ ਦੀ ਹੈ। ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਨੂੰ ਘੱਟ ਕਰਨ ਲਈ ਰਾਜ ਸਰਕਾਰ ਨੇ ਯਤਨ ਕੀਤੇ ਹਨ ਅਤੇ ਸੂਬੇ ਸਰਕਾਰ ਦਾ ਟੀਚਾ ਸੂਬੇ ਵਿਚ ਜੀਰੋ ਬਰਨਿੰਗ ਦਾ ਹੈ। ਸ੍ਰੀ ਜੇਪੀ ਦਲਾਲ ਨੇ ਅੱਜ ਆਪਣੀ ਰਿਹਾਇ੪ ਤੇ ਪ੍ਰੈਸ ਸੰਮੇਨਲ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਹੋਣ ਵਾਲੀ ਹਰ ਸਮੱਸਿਆ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੰਮੇਵਾਰੀ ਠਹਿਰਾ ਦਿੰਦੇ ਹਨ, ਜੋ ਮਦਭਾਗਾ ਹੈ। ਆਮ ਆਦੀ ਪਾਰਟੀ ਨੇ ਦਿੱਲੀ ਨੂੰ ਰਹਿਣ ਲਾਇਕ ਨਹੀਂ ਨਹੀਂ ਛੱਡਿਆ। ਦਫਤਰ ਬੰਦ ਕਰਨਾ, ਸਕੂਲ੍ਰਕਾਲਜ ਬੰਦ ਕਰਨਾ, ਆਡ ਇਵਨ ਫਾਰਮੂਲਾ ਲਾਗੂ ਕਰਨ ਨਾਲ ਲੋਕਾਂ ਨੂੰ ਆਵਾਜਾਈ ਤੋਂ ਰੋਕਣਾ, ਇਸ ਤਰ੍ਹਾਂ ਦਾ ਹੱਲ ਲਾਗੂ ਕਰਨ ਵਾਲੇ ਨੇਤਾ ਦਿੱਲੀ ਨੂੰ ਨਹੀਂ ਚਾਹੀਦਾ ਹੈ। ਸ੍ਰੀ ਜੇਪੀ ਦਲਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਦੇ ਕਿਸਾਨਾਂ ਬਾਰੇ ਬੋਲਦੇ ਸਨ ਕਿ ਉਹ ਪਰਾਲੀ ਜਲਾਉਂਦੇ ਹਨ, ਲੇਕਿਨ ਹੁਣ ਉਹ ਸਿਰਫ ਹਰਿਆਣਾ ਤੇ ਦੋਸ ਲਗਾਉਂਦੇ ਹਨ,ਕਿਉਂਕਿ ਪੰਜਾਬਰ ਵਿਚ ਆਪ ਦੀ ਸਰਕਾਰ ਹੈ। ਸ੍ਰੀ ਦਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਟਿਪੱਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਵਿਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਬਾਰੇ ਜੋ ਬਿਆਨ ਦਿੱਤਾ ਹੈ, ਉਸ ਨਾਲ ਹਰਿਆਣਾ ਦੇ ਕਿਸਾਨ ਗੁੱਸੇ ਵਿਚ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਘੱਟੋਂ ਘੱਟ ਜਿੰਮੇਵਾਰੀ ਲਈ ਹੈ ਅਤੇ ਇਹ ਮੰਨਿਆ ਹੈ ਕਿ ਪਰਾਲੀ ਜਲਾਉਣ ਦੀ ਘਟਨਾਵਾਂ ਦਾ ਪ੍ਰਬੰਧਨ ਨਹੀਂ ਹੋਇਆ ਹੈ ਅਤੇ ਇਹ ਕਿਹਾ ਹੈ ਕਿ ਅਗਲੇ ਸਲ ਤਕ ਪ੍ਰਬੰਧਨ ਕਰ ਲੈਣਗੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਪਰਾਲੀ ਜਲਾਉਣ ਦੀ ਘਟਨਾਂਵਾਂ 20 ਫੀਸਦੀ ਤਕ ਵੱਧੀ ਹੈ, ਜਿਸ ਨਾਲ ਹਰਿਆਣਾ ਵਿਚ ਵੀ ਪ੍ਰਦੂਸਣ ਵਧਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨੇਤਾ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬਿਆਨਬਾਜੀ ਕਰਨ ਦੀ ਥਾਂ ਆਪਣੇ ਸੂਬੇ ਦੀ ਸਮੱਸਿਆਵਾਂ ਦਾ ਖੁਦ ਹਲ ਕਰਨ।
Share the post "ਦਿੱਲੀ ’ਚ ਪ੍ਰਦੂੁਸਣ ਲਈ ਹਰਿਆਣਾ ਨਹੀਂ ਆਪ ਸਰਕਾਰਾਂ ਜਿੰਮੇਵਾਰ: ਖੇਤੀਬਾੜੀ ਮੰਤਰੀ"