WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਵਿਜੀਲੈਂਸ ਬਿਊਰੋ ਨੇ ਦੂਜੇ ਸੂਬਿਆਂ ਦਾ ਝੋਨਾ ਵੱਧ ਰੇਟ ‘ਤੇ ਵੇਚਣ ਦੇ ਦੋਸ ਹੇਠ ਰਾਈਸ ਮਿੱਲ ਮਾਲਕ ਅਨਿਲ ਜੈਨ ਨੂੰ ਕੀਤਾ ਗਿ੍ਰਫਤਾਰ

ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੰਡੀਆਂ ਵਿੱਚ ਵੱਧ ਕੀਮਤਾਂ ‘ਤੇ ਲੇਬਰ ਕਾਰਟੇਜ ਅਤੇ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਲੈਣ ਦੇ ਮਾਮਲੇ ਸਬੰਧੀ ਬਿਊਰੋ ਵੱਲੋਂ ਪਹਿਲਾਂ ਹੀ ਦਰਜ ਕੀਤੇ ਗਏ ਕੇਸ ਵਿੱਚ ਕਥਿਤ ਮੁਲਜਮ ਸ੍ਰੀ ਕਿ੍ਰਸਨਾ ਰਾਈਸ ਮਿੱਲ, ਸਵੱਦੀ, ਜਿਲ੍ਹਾ ਲੁਧਿਆਣਾ ਦੇ ਮਾਲਕ ਅਤੇ ਆੜਤੀ ਅਨਿਲ ਜੈਨ ਨੂੰ ਗਿ੍ਰਫਤਾਰ ਕੀਤਾ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ ਕਰਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜਮ ਅਨਿਲ ਜੈਨ ਦੀ ਗਿ੍ਰਫਤਾਰੀ ਦੌਰਾਨ ਉਸ ਦੀ ਇਨੋਵਾ ਕਾਰ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਉਸਦੀ ਕਾਰ ਵਿੱਚੋਂ ਦਸਤਾਵੇਜਾਂ ਵਾਲਾ ਇੱਕ ਬ੍ਰੀਫਕੇਸ ਵੀ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ। ਉਹਨਾਂ ਦੱਸਿਆ ਕਿ ਮੁਲਜਮ ਅਨਿਲ ਜੈਨ ਨੂੰ ਥਾਣਾ ਵਿਜੀਲੈਂਸ ਬਿਊਰੋ ਰੇਂਜ, ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰ. 11 ਮਿਤੀ 16-08-2022 ਅਧੀਨ ਆਈ.ਪੀ.ਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਦਰਜ ਕੇਸ ਅਧੀਨ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਤੇਲੂ ਰਾਮ ਅਤੇ ਹੋਰ ਠੇਕੇਦਾਰ/ਟੈਂਡਰਕਾਰ ਵੀ ਸਾਮਲ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸਣ ਆਸੂ ਅਤੇ ਕਮਿਸਨ ਏਜੰਟ ਕਿ੍ਰਸਨ ਲਾਲ ਧੋਤੀਵਾਲਾ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਅਨਿਲ ਜੈਨ ਨੂੰ ਬਾਅਦ ਵਿੱਚ ਜਾਂਚ ਦੌਰਾਨ ਨਾਮਜਦ ਕੀਤਾ ਗਿਆ ਸੀ ਅਤੇ ਉਹ ਆਪਣੀ ਗਿ੍ਰਫਤਾਰੀ ਤੋਂ ਬਚ ਰਿਹਾ ਸੀ। ਉਹਨਾਂ ਅੱਗੇ ਦੱਸਿਆ ਕਿ ਹਾਈ ਕੋਰਟ ਵੱਲੋਂ ਉਸ ਦੀ ਅਗਾਊਂ ਜਮਾਨਤ ਅਰਜੀ ਵੀ ਖਾਰਜ ਕਰ ਦਿੱਤੀ ਗਈ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆੜਤੀ ਅਨਿਲ ਜੈਨ ‘ਤੇ ਇਹ ਵੀ ਦੋਸ ਹੈ ਕਿ ਉਹ ਯੂਪੀ, ਬਿਹਾਰ ਆਦਿ ਸੂਬਿਆਂ ਤੋਂ ਘੱਟ ਰੇਟ ‘ਤੇ ਝੋਨਾ ਲਿਆ ਕੇ ਆਪਣੇ ਰਾਈਸ ਸੈਲਰ ਵਿੱਚ ਰੱਖਦਾ ਸੀ ਅਤੇ ਇਸ ਨੂੰ ਸਰਕਾਰੀ ਕੋਟੇ ਨਾਲ ਖਰੀਦੇ ਕੇ ਅਪਣੇ ਸ਼ੈਲਰ ਵਿੱਚ ਰੱਖੇ ਝੋਨੇ ਵਿੱਚ ਰਲਾ ਕੇ ਵੇਚ ਦਿੰਦਾ ਸੀ। ਇਸ ਤਰਾਂ ਉਹ ਸੂਬੇ ਦੀ ਮਿਲਿੰਗ ਨੀਤੀ ਦੀ ਉਲੰਘਣਾ ਕਰਕੇ ਆਪਣੇ ਸੈਲਰ ਵਿੱਚ ਆਪਣੇ ਵੱਲੋਂ ਖਰੀਦਿਆ ਝੋਨਾ ਵੀ ਸਟੋਰ ਕਰਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਅਨਿਲ ਜੈਨ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਸਿੱਧਵਾਂ ਬੇਟ ਦੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਵੱਦੀ (ਪੱਛਮੀ) ਅਤੇ ਸਵੱਦੀ (ਪੂਰਬੀ) ਦੇ ਸਰਪੰਚਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਹੋਰ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿੱਚ ਲਗਭਗ 6 ਘੰਟੇ ਦੀ ਮੁਸੱਕਤ ਤੋਂ ਬਾਅਦ ਪਿੰਡ ਸਵੱਦੀ ਕਲਾਂ ਵਿਖੇ ਉਸ ਦੇ ਸੈਲਰ ਤੋਂ ਕਾਬੂ ਕੀਤਾ। ਉਹਨਾਂ ਦੱਸਿਆ ਕਿ ਮੁਲਜਮ ਨੇ ਵਿਜੀਲੈਂਸ ਦੀ ਟੀਮ ਨੂੰ ਦੇਖਦਿਆਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਵਰਕਰਾਂ ਨੂੰ ਸ਼ੈਲਰ ਵਿੱਚ ਬੁਲਾ ਲਿਆ ਸੀ ਅਤੇ ਆਪਣੀ ਗਿ੍ਰਫਤਾਰੀ ਤੋਂ ਬਚਣ ਲਈ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਜਿੰਦਰਾ ਲਾ ਕੇ ਬੰਦ ਕਰ ਲਿਆ। ਬਹੁਤ ਸੂਝਬੂਝ ਨਾਲ ਵਿਜੀਲੈਂਸ ਟੀਮ ਨੇ ਉਸ ਨੂੰ ਉਪਰੋਕਤ ਜਿੰਮੇਵਾਰ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਕਮਰੇ ਦਾ ਦਰਵਾਜਾ ਤੋੜ ਕੇ ਕਾਬੂ ਕੀਤਾ।

Related posts

ਲਾਲਜੀਤ ਸਿੰਘ ਭੁੱਲਰ ਵਲੋਂ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਇੰਸਟੀਚਿਊਟ ਆਫ਼ ਆਟੋਮੋਟਿਵ ਤੇ ਡਰਾਇਵਿੰਗ ਸਕਿੱਲਜ਼ ਦਾ ਉਦਘਾਟਨ

punjabusernewssite

ਮੁੱਖ ਮੰਤਰੀ ਵੱਲੋਂ ‘ਅਗਨੀਪਥ’ ਸਕੀਮ ਫੌਰੀ ਵਾਪਸ ਲੈਣ ਦੀ ਮੰਗ

punjabusernewssite

ਗੁਰਕੀਰਤ ਕੋਟਲੀ ਨੇ ਚਮੜਾ ਉਦਯੋਗ ‘ਤੇ ਲੱਗਣ ਵਾਲੇ ਦੋਹਰੇ ਟੈਕਸ ਨੂੰ ਮੁਆਫ ਕਰਨ ਦਾ ਕੀਤਾ ਐਲਾਨ

punjabusernewssite