ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਦਿੱਤਾ ਜਾ ਰਿਹਾ ਹੈ 1049 ਕਿਯੂਸੇਕ ਪਾਣੀ – ਮਨੋਹਰ ਲਾਲ
ਗਲਤ ਬਿਆਨਬਾਜੀ ਕਰ ਓਛੀ ਰਾਜਨੀਤੀ ਕਰ ਰਹੀ ਹੈ ਦਿੱਲੀ ਸਰਕਾਰ – ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਮਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਿੱਲੀ ਨੂੰ ਉਸ ਦੇ ਹੱਕ ਦਾ ਪੂਰਾ ਪਾਣੀ ਦੇ ਰਿਹਾ ਹੈ। ਹਾਲਾਂਕਿ ਹਰਿਆਣਾ ਦੀ ਪਾਣੀ ਦੀ ਆਪਣੀ ਜਰੂਰਤ ਵਿਚ ਕਮੀ ਹੋਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਅਤੇ ਸੂਬਿਆਂ ਦੇ ਸਮਝੌਤਿਆਂ ਦੇ ਅਨੁਸਾਰ ਦਿੱਲੀ ਨੂੰ ਉਸਦੇ ਹਿੱਸੇ ਦਾ 1049 ਕਿਯੂਸੇਕ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੀ ਦਿੱਲੀ ਜਲ ਬੋਰਡ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੋਵਾਂ ਦਾ ਦਰਵਾਜਾ ਖਟਖਟਾਇਆ ਹੈ, ਤਾਂ ਹਮੇਸ਼ਾ ਇਹ ਸਾਬਤ ਹੋਇਆ ਹੈ ਕਿ ਹਰਿਆਣਾ ਮੁਨਕ ਹੈਡਵਰਕਸ ਤੋਂ ਦਿੱਲੀ ਨੂੰ ਉਸ ਦੇ ਹਿੱਸੇ ਦੇ 719 ਕਿਯੂਸੇਕ ਦੇ ਮੁਕਾਬਲੇ 1049 ਕਿਯੂਸੇਕ ਤੋਂ ਵੱਧ ਪਾਣੀ ਛੱਡ ਰਿਹਾ ਹੈ, ਪਰ ਦਿੱਲੀ ਸਰਕਾਰ ਗਲਤ ਬਿਆਨਬਾਜੀ ਕਰ ਓਛੀ ਰਾਜਨੀਤਿ ਕਰ ਰਹੀ ਹੈ, ਜੋ ਮੰਦਭਾਗੀ ਹੈ।
ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਾਣੀ ਦੇ ਮੁਦਿਆਂ ‘ਤੇ ਰਾਜਨੀਤਿਕ ਕਰਨ ਦੇ ਬਜਾਏ,ਦਿੱਲੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਹਰਿਆਣਾ ਦੇ ਵੈਧ ਹਿੱਸੇ ਦਾ ਪਾਣੀ ਦੇਣ ਲਈ ਮਨਾਉਣਾ ਚਾਹੀਦਾ ਹੈ। ਜਿਸ ਦਿਲ ਪੰਜਾਬ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪੂਰਾ ਪਾਣੀ ਦੇ ਦੇਵੇਗਾ ਉਦੋਂ ਦਿੱਲੀ ਨੂੰ ਵੀ ਵੱਧ ਪਾਣੀ ਮਿਲ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਿੱਲੀ ਦੇ ਹੈਦਰਪੁਰ ਵਾਟਰ ਟ੍ਰੀਟਮੈਂਟ ਪਲਾਂਟ, ਨਾਂਗਲੋਈ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਵਜੀਰਾਬਾਦ/ਚੰਦਰਾਵਲ ਵਾਟਰ ਟ੍ਰੀਟਮੈਂਟ ਪਲਾਂਟ ਦੇ ਲਈ ਪਾਣੀ ਦੀ ਸਪਲਾਈ ਕਰਦਾ ਆ ਰਿਹਾ ਹੈ। ਸੁਪਰੀਕ ਕੋਰਟ ਨੇ 29 ਫਰਵਰੀ, 1996 ਨੂੰ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਦਿੱਲੀ ਨੂੰ ਰੋਜਾਨਾ 330 ਕਿਯੂਸੇਕ ਵੱਧ ਪਾਣੀ ਦਿੱਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦਾ ਪਾਣੀ ਵਿਚ ਹਿੱਸਾ ਰੋਜਾਨਾ 719 ਕਿਯੂਸੇਕ ਸੀ। ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿਚ ਦਿੱਲੀ ਨੂੰ ਰੋਜਾਨਾ 1049 ਕਿਯੂਸੇਕ ਪਾਣੀ ਦਿੱਤਾ ਜਾ ਰਿਹਾ ਹੈ। ਫਿਰ ਵੀ ਦਿੱਲੀ ਸਰਕਾਰ ਪਾਣੀ ਨੂੰ ਲੈ ਕੇ ਝੂਠ ਬੋਲ ਰਹੀ ਹੈ, ਜੋ ਬੇਹੱਦ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਇੲ ਸਮਝਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪੇਯਜਲ ਦੀ ਜਰੂਰਤ ਨੂੰ ਪੂਰਾ ਕਰਨ ਇਕੱਲਾ ਹਰਿਆਣਾ ਦੀ ਜਿਮੇਵਾਰੀ ਨਹੀਂ ਹੈ। ਸਾਡੀ ਤਰ੍ਹਾ ਉਹ ਵੀ ਜਲ ਪ੍ਰਬੰਧਨ ਯੋਜਨਾ ਬਨਾਉਣ ਦੀ ਦਿਸ਼ਾ ਵਿਚ ਕਾਰਜ ਕਰ ਸਕਦੇ ਹਨ।
ਹਰਿਆਣਾ ਵਿਚ ਹੁਣ ਬਿਜਲੀ ਦੀ ਕੋਈ ਕਮੀ ਨਹੀਂ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਸੂਬੇ ਵਿਚ 1800 ਮੇਗਾਵਾਟ ਤੱਕ ਬਿਜਲੀ ਦੀ ਕਮੀ ਚੱਲ ਰਹੀ ਸੀ। ਬਿਜਲੀ ਦੀ ਇਹ ਕਮੀ ਕਈ ਸਰੋਤਾਂ ਨਾਲ ਬਿਜਲੀ ਨਾ ਮਿਲਣ ਅਤੇ ਨਾਲ ਹੀ ਸਮੇਂ ਤੋਂ ਪਹਿਲਾਂ ਬਹੁਤ ਵੱਧ ਗਰਮੀ ਪੈਣ ਦੇ ਕਾਰਨ ਹੋਈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਿਜਲੀ ਦੀ ਖਪਤ ਵੱਧ ਹੋਈ ਹੈ। ਮੌਜੂਦਾ ਸਮੇਂ ਵਿਚ ਬਿਜਲੀ ਦੀ ਮੰਗ ਪਿਛਲੇ ਸਾਲ ਦੀ ਤੁਲਣਾ ਵਿਚ 700 ਤੋਂ 800 ਲੱਖ ਯੂਨਿਟ ਵੱਧ ਹੈ। ਇਸ ਸਮੇਂ ਰਾਜ ਦੀ ਵੱਧ ਤੋਂ ਵੱਧ ਮੰਗ 9874 ਮੇਗਾਵਾਟ ਤਕ ਪਹੁੰਚ ਗਈ ਹੈ ਜਦੋਂ ਕਿ ਬਿਜਲੀ ਦੀ ਸਪਲਾਈ ਵੀ 9874 ਮੇਗਾਵਾਟ ਹੈ। ਪਿਛਲੇ 16 ਮਈ ਤੋਂ ਅਸੀਂ ਖਪਤ ਦੇ ਬਰਾਬਰ ਬਿਜਲੀ ਸਪਲਾਈ ਕਰਨ ਵਿਚ ਸਫਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਡਾਨੀ ਦੀ ਯੂਨਿਟਾਂ ਤੋਂ ਵੀ 600 ਮੇਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਉੱਥੋਂ ਹੋਰ ਵੀ ਬਿਜਲੀ ਮਿਲਣ ਦੀ ਸੰਭਾਵਨਾ ਹੈ। 30 ਮਈ ਤਕ ਖੇਦੜ ਯੂਨਿਟ -2 ਤੋਂ ਵੱਧ 600 ਮੇਗਾਵਾਟ ਬਿਜਲੀ ਉਪਲਬਧ ਹੋ ਜਾਣ ਦੀ ਸੰਭਾਵਨਾ ਹੈ। ਇਸੀ ਤਰ੍ਹਾ 26 ਮੇਗਾਵਾਟ ਸੌਰ ਤੇ ਪਵਨ ਉਰਜਾ ਮਿਲਣ ਲਗੀ ਹੈ ਅਤੇ 15 ਜੂਨ ਤਕ 127 ਮੇਗਾਵਾਟ ਸੌਰ ਉਰਜਾ ਹੋਰ ਵੀ ਉਪਲਬਧ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਉਪਲਬਧਤਾ ਵੱਧਣ ਨਾਲ ਏਪੀ ਖਪਤਕਾਰਾਂ ਲਈ ਸਪਲਾਈ ਸ਼ੈਡੀਯੂਲ ਵਧਾ ਕੇ ਰੋਜਾਨਾ 8 ਘੰਟੇ ਬਿਨ੍ਹਾ ਰੁਕਾਵਟ ਕਰ ਦਿੱਤੀ ਜਾਵੇਗੀ। ਅਗਲੇ 1 ਜੂਨ ਤੋਂ ਇਹ ਮੰਗ ਹੋਰ ਵੀ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਖੇਤੀਬਾੜੀ ਖੇਤਰ ਵਿਚ ਝੋਨੇ ਲਈ ਜਮੀਨ ਤਿਆਰ ਕਰਨੀ ਸ਼ੁਰੂ ਹੋ ਜਾਵੇਗੀ ਅਤੇ 15 ਜੂਨ ਤੋਂ ਝੋਨੇ ਦੀ ਰੋਪਾਈ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਖੇਤੀ ਦੇ ਲਈ ਰੋਜਾਨਾ ਰਾਜ ਵਿਚ 6 ਲੱਖ 61 ਹਜਾਰ ਨਲਕੂਪ ਚਲਾਏ ਜਾਂਦੇ ਹਨ। ਜਿਸ ਨਾਲ ਬਿਜਲੀ ਦੀ ਮੰਗ ਵੱਧ ਕੇ 24 ਕਰੋੜ ਯੂਨਿਟ ਹੋ ਜਾਵੇਗੀ। ਇਸ ਬਿਜਲੀ ਦੀ ਸਪਲਾਈ ਲਈ ਜੰਮੂ-ਕਸ਼ਮੀਰ ਤੋਂ 300 ਮੇਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਰਾਜ ਤੋਂ ਬਾਹਰ ਵੀ ਬਿਜਲੀ ਪਲਾਂਟ ਸਥਾਪਿਤ ਕਰਨ ਦੀ ਵੀ ਯੋਜਨਾ ਹੈ। ਇਸ ਤੋਂ ਇਲਾਵਾ, ਰਾਜ ਵੱਲੋਂ ਵੱਖ-ਵੱਖ ਬਿਜਲੀ ਬਚੱਤ ਉਪਾਆਂ ਨੂੰ ਵੀ ਅਪਣਾਇਆ ਗਿਆ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਵਧਾਉਣ ਦੇ ਨਾਲ-ਨਾਲ ਬਚੱਤ ‘ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਉਜਾਲਾ ਯੋਜਨਾ ਦੇ ਤਹਿਤ ਘਰੇਲੂ ਖਪਤਕਾਰਾਂ ਨੂੰ ਹੁਣ ਤਕ ਕੁੱਲ 1.56 ਕਰੋੜ ਏਲਈਡੀ ਬਲਬ ਵੰਡੇ ਗਏ ਹਨ। ਇਸ ਨਾਲ ਪ੍ਰਤੀ ਸਾਲ 2027 ਮਿਲਿਅਨ ਯੂਨਿਟ ਦੀ ਬਚੱਤ ਹੋਈ ਹੈ ਅਤੇ ਪੀਕ ਡਿਮਾਂਡ ਵਿਚ 406 ਮੇਗਾਵਾਟ ਦੀ ਕਮੀ ਆਈ ਹੈ। ਇਸ ਯੋਜਨਾ ਦੇ ਤਹਿਤ ਘਰੇਲੂ ਖਪਤਕਾਰਾਂ ਨੂੰ ਹੁਣ ਤਕ ਕੁੱਲ 213302 ਏਲਈਡੀ ਟਿਯੂਬਲਾਇਟ ਵੰਡੀਆਂ ਜਾ ਚੁੱਕੀਆਂ ਹਨ। ਇਸ ਨਾਲ ਪ੍ਰਤੀ ਸਾਲ 9.34 ਮਿਲਿਅਨ ਯੂਨਿਟ ਉਰਜਾ ਦੀ ਬਚੱਤ ਹੋਈ ਹੈ ਅਤੇ ਉਜਾਲਾ ਪੋਰਟਲ ਡੈਸ਼ਬੋਰਡ ਦੇ ਅਨੁਸਾਰ ਪੀਕ ਡਿਮਾਂਡ ਵਿਚ 4 ਮੇਗਾਵਾਟ ਦੀ ਕਮੀ ਆਈ ਹੈ। ਇਸ ਤੋਂ ਇਲਾਵਾ, ਉਜਾਲਾ ਯੋਜਨਾ ਦੇ ਤਹਿਤ ਘਰੇਲੂ ਖਪਤਕਾਰਾਂ ਨੂੰ ਕੁੱਲ 60709 ਉਰਜਾ ਕੁਸ਼ਲ ਪੱਖੇ ਵੰਡੇ ਹਨ। ਇਸ ਨਾਲ ਪ੍ਰਤੀ ਸਾਲ 5.65 ਮਿਲਿਅਨ ਯੂਨਿਟ ਉਰਜਾ ਦੀ ਬਚੱਤ ਹੋਈ ਹੈ ਅਤੇ ਪੀਕ ਫਿਮਾਂਡ ਵਿਚ 2 ਮੇਗਾਵਾਟ ਦੀ ਕਮੀ ਆਈ ਹੈ।
ਹਰਿਆਣਾ ਖੇਡੋ ਇੰਡੀਆ ਯੁਥ ਗੇਮਸ-2022 ਦੇ ਲਈ ਪੂਰੀ ਤਰ੍ਹਾ ਤਿਆਰ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ 4 ਜੂਨ ਤੋਂ 13 ਜੂਨ, 2022 ਤਕ ਹੋਣ ਵਾਲੇ ਖੇਡੋ ਇੰਡੀਆ ਯੂਥ ਗੇਮਸ-2021 ਮੁਕਾਬਲਿਆਂ ਦੀ ਮੇਜਬਾਨੀ ਕਰਨ ਦੇ ਲਈ ਪੂਰੀ ਤਰ੍ਹਾ ਤਿਆਰ ਹੈ। ਇਸ ਸ਼ਾਨਦਾਲ ਖੇਡ ਉਤਸਵ ਦੌਰਾਨ ਪੰਚਕੂਲਾ, ਅੰਬਾਲਾ, ਸ਼ਾਹਬਾਦ ਅਤੇ ਦਿੱਲੀ ਵਿਚ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੁਕਾਬਲੇ ਵਿਚ ਪੂਰੇ ਦੇਸ਼ ਦੇ ਕਰੀਬ 8500 ਖਿਡਾਰੀ ਹਿੱਸਾ ਲੈਣ।ਉਨ੍ਹਾਂ ਨੇ ਕਿਹਾ ਕਿ ਇਸ ਪ੍ਰਬੰਧ ਨੂੰ ਦਰਸ਼ਕਾਂ ਅਤੇ ਖਿਡਾਰੀਆਂ ਦੋਵਾਂ ਦੇ ਲਈ ਯਾਦਗਾਰ ਬਨਾਉਣ ਲਈ ਵੱਖ-ਵੱਖ ਪਹਿਲ ਕੀਤੀਆਂ ਗਈਆਂ ਹਨ। ਖਿਡਾਰੀਆਂ ਦੇ ਭੋਜਨ, ਰਿਹਾਇਸ਼ ਅਤੇ ਆਵਾਜਾਈ ਸਮੇਤ ਸਾਰੀ ਵਿਵਸਥਾਵਾਂ ਪੂਰੀ ਕੀਤੀਆਂ ਜਾ ਚੁੱਕੀਆਂ ਹਨ।
ਮਹਾਰਿਸ਼ੀ ਕਸ਼ਪ ਅਤੇ ਸੰਤ ਕਰੀਬ ਜੈਯੰਤੀ ‘ਤੇ ਹੋਵੇਗਾ ਰਾਜ ਪੱਧਰ ਪ੍ਰੋਗ੍ਰਾਮ
ਮੁੱਖ ਮੰਤਰੀ ਨੇ ਦਸਿਆ ਕਿ 24 ਮਈ, 2022 ਨੂੰ ਕਰਨਾਲ ਵਿਚ ਮਹਾਰਿਸ਼ੀ ਕਸ਼ਪ ਦੀ ਜੈਯੰਤੀ ਮਨਾਉਣ ਲਈ ਰਾਜ ਪੱਧਰ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ। ਇਸੀ ਤਰ੍ਹਾ 14 ਜੂਨ, 2022 ਨੂੰ ਸੰਤ ਕਰੀਬਦਾਸ ਜੈਯੰਤੀ ਦੇ ਮੌਕੇ ‘ਤੇ ਵੀ ਇਸੀ ਤਰ੍ਹਾ ਦਾ ਇਕ ਹੋਰ ਸਮਾਰੋਹ ਪ੍ਰਬੰਧਿਤ ਕੀਤਾ ਜਾਵੇਗਾ।