ਅਪਰੇਸਨ ਤੋਂ ਬਾਅਦ ਮਰੀਜ ਪੂਰੀ ਤਰਾਂ ਤੰਦਰੁਸਤ – ਡਾ: ਵਰੁਣ ਗਰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਅਕਤੂਬਰ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸਲਿਟੀ ਹਸਪਤਾਲ ਵਿੱਚ ਇੱਕ ਵਾਰ ਫਿਰ ਦਿਮਾਗ ਅਤੇ ਰੀੜ ਦੀ ਹੱਡੀ ਵਿੱਚੋਂ ਟਿਊਮਰ ਕੱਢਣ ਵਰਗਾ ਗੰਭੀਰ ਅਪਰੇਸਨ ਸਫਲਤਾਪੂਰਵਕ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਦੇ ਦਿਮਾਗ ਅਤੇ ਰੀੜ ਦੀ ਹੱਡੀ ਦੇ ਸਰਜਨ ਡਾ: ਵਰੁਣ ਗਰਗ ਨੇ ਦੱਸਿਆ ਕਿ ਮਰੀਜ ਸੁਖਜੀਤ ਕੌਰ (47) ਵਾਸੀ ਮਾਨਸਾ ਪਿਛਲੇ 5-6 ਮਹੀਨਿਆਂ ਤੋਂ ਸਿਰ ਅਤੇ ਰੀੜ ਦੀ ਹੱਡੀ ਵਿਚ ਤੇਜ ਦਰਦ ਤੋਂ ਪੀੜਤ ਸੀ। ਇਸ ਦੇ ਚਲਦਿਆਂ ਕਾਰਵਾਈ ਐਮ.ਆਰ.ਆਈ ਵਿਚ ਮਰੀਜ਼ ਦੇ ਦਿਮਾਗ ਅਤੇ ਰੀੜ ਦੀ ਹੱਡੀ ਵਿਚ ਟਿਊਮਰ ਹੋਣ ਦੀ ਪੁਸਟੀ ਹੋਈ, ਜਿਸ ਤੋਂ ਬਾਅਦ ਡਾ: ਵਰੁਣ, ਡਾ: ਰੋਹਿਤ ਬਾਂਸਲ, ਡਾ: ਰਾਹੁਲ, ਡਾ: ਉਮਾ ਸੰਕਰ ਅਤੇ ਉਨਾਂ ਦੀ ਟੀਮ ਨੇ ਮਰੀਜ ਦਾ ਆਪ੍ਰੇਸਨ ਕਰਕੇ ਦਿਮਾਗ ਅਤੇ ਰੀੜ ਦੀ ਹੱਡੀ ‘ਚੋਂ ਟਿਊਮਰ ਸਾਫ ਕੀਤਾ ਗਿਆ। ਇਹ ਇੱਕ ਵੱਡਾ ਅਪ੍ਰੇਸਨ ਸੀ, ਜਿਸ ਵਿੱਚ ਦਿਮਾਗ ਅਤੇ ਰੀੜ ਦੀ ਹੱਡੀ ਦੇ ਟਿਊਮਰ ਵਾਲੇ ਹਿੱਸੇ ਨੂੰ ਖੋਲ ਕੇ ਟਿਊਮਰ ਕੱਢ ਦਿੱਤਾ ਗਿਆ ਅਤੇ ਕੁਝ ਹੀ ਦਿਨਾਂ ਵਿੱਚ ਮਰੀਜ ਨੂੰ ਪੂਰੀ ਤਰਾਂ ਤੰਦਰੁਸਤ ਹਾਲਤ ਵਿੱਚ ਛੁੱਟੀ ਵੀ ਦੇ ਦਿੱਤੀ ਗਈ। ਮਰੀਜ ਦੇ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੀ ਮਾਤਾ ਹੁਣ ਠੀਕ ਹੈ ਅਤੇ ਉਨਾਂ ਦਰਦ ਤੋਂ ਵੀ ਪੂਰੀ ਤਰਾਂ ਰਾਹਤ ਮਿਲ ਗਈ ਹੈ। ਉਨਾਂ ਸਫਲ ਇਲਾਜ ਲਈ ਡਾ: ਵਰੁਣ ਗਰਗ ਅਤੇ ਹਸਪਤਾਲ ਦਾ ਧੰਨਵਾਦ ਕੀਤਾ।
ਦਿੱਲੀ ਹਾਰਟ ਇੰਸਟੀਚਿਊਟ ਦੇ ਸਰਜਨ ਨੇ ਦਿਮਾਗ ਅਤੇ ਰੀੜ ਦੀ ਹੱਡੀ ‘ਚੋਂ ਕੱਢਿਆ ਟਿਊਮਰ
12 Views