ਸੁਖਜਿੰਦਰ ਮਾਨ
ਚੰਡੀਗੜ੍ਹ, 11 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਕਾਸ-ਪਰਿਯੋਜਨਾਵਾਂ ਨੂੰ ਘੱਟ ਤੋਂ ਘੱਟ ਅਗਲੇ 20 ਸਾਲਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕਰਨ। ਉਹ ਅੱਜ ਚਰਖੀ ਦਾਦਰੀ ਵਿਚ ਅਧਿਕਾਰੀਆਂ ਦੀ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ 45 ਕਰੋੜ ਰੁਪਏ ਦਹ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।ਡਿਪਟੀ ਸੀਐਮ ਨੇ ਚਰਖੀ ਦਾਦਰੀ ਤੇ ਬਾਡੜਾ ਵਿਧਾਨਸਭਾ ਖੇਤਰ ਵਿਚ ਅਧਿਕਾਰੀਆਂ ਦੇ ਦਫਤਰ-ਭਵਨ, ਸੀਵਰੇਜ ਸਿਸਟਮ, ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲਈ ਰਿਹਾਇਸ਼ ਸਹੂਲਤ ਆਦਿ ਵਿਕਾਸ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਕੰਮ ਵਿਚ ਗੁਣਵੱਤਾ ‘ਤੇ ਬਿਲਕੁਲ ਸਮਝੌਤਾ ਨਈਂ ਕੀਤਾ ਜਾਵੇਗਾ। ਉਨ੍ਹਾਂ ਨੇ ਦਾਦਰੀ ਸ਼ਹਿਰ ਤੋਂ ਪਾਣੀ ਦੀ ਨਿਕਾਸੀ ਦੇ ਲਈ 37 ਕਰੋੜ 77 ਲੱਖ ਦੀ ਯੋਜਨਾ, ਸਮਸਪੁਰ ਸਟੇਡੀਅਮ, ਸਕੱਤਰੇਤ, ਦਾਦਰੀ-ਬਾਡੜਾ ਦੇ ਨਵੇਂ ਸਰਕਾਰੀ ਭਵਨ ਬਾਡੜਾ ਦਾ ਬਾਈਪਾਸ ਰੋਡ, ਰੋਹਤਕ ਰੋਡ ‘ਤੇ ਬਨਣ ਵਾਲਾ ਆਰਓਬੀ ਕਾਰਜ ਦੀ ਸਮੀਖਿਆ ਕੀਤੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਪਿੰਡ ਪੈਂਤਾਵਾਸ ਤੋਂ ਪਿੰਡ ਮਧ-ਮਾਧਵੀ ਤਕ ਬਨਣ ਵਾਲੀ ਸੜਕ ਨੂੰ ਛੇ ਕਰਮ ਦੀ ਬਨਾਉਣ, ਬਾਡੜਾ-ਜੁਈ-ਸਤਨਾਲੀ ਰੋਡ ਦੇ ਬਾਈਪਾਸ ਨੂੰ ਪੂਰਾ ਸਰਕਲ ਬਣਾ ਕੇ ਇਸ ਦੀ ਯੋਜਨਾ ਬਨਾਉਣ, ਦਾਦਰੀ ਬਾਡੜਾ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਰਿਹਾਇਸ਼ ਲਈ ਵਨ ਬੀਐਚਕੇ, ਟੂ ਬੀਐਚਕੇ ਸਾਇਜ ਦੇ ਫਲੈਟ ਬਨਾਉਣ ਦੇ ਏਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਬੌਂਦ ਅਤੇ ਦਾਦਰੀ ਵਿਚ ਸਰਕਾਰੀ ਕਾਲਜ ਦੇ ਭਨ, ਬਾਡੜਾ ਵਿਚ ਸੌ ਕਰੋੜ ਦੀ ਲਾਗਤ ਨਾਲ ਬਨਣ ਵਾਲੀ 35 ਪਿੰਡਾਂ ਦੀ ਪੇਯਜਲ ਪਰਿਯੋਜਨਾ, ਪਾਣੀ ਨਿਗਾਸੀ ਦੇ ਲਈ ਦਾਦਰੀ ਤੋ ਝੱਜਰ ਤਕ ਪਾਇਪਲਾਇਨ ਡ੍ਰੇਨ ਬਨਾਉਣ, ਪਿੰਡ ਸਮਸਪੁਰ ਵਿਚ ਪੇਯਜਲ ਸਪਲਾਈ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਬਾਡੜਾ ਵਿਧਾਨਸਭਾ ਖੇਤਰ ਤੋਂ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਬਾਡੜਾ ਵਿਚ ਸੌ ਬੈਡ ਦਾ ਹਸਪਤਾਲ ਸਮੇਤ ਵੱਖ-ਵੱਖ ਮੁਦਿਆਂ ਨੂੰ ਡਿਪਟੀ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ।
Share the post "ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਅਗਲੇ 20 ਸਾਲਾਂ ਨੂੰ ਧਿਆਨ ਵਿਚ ਰੱਖ ਕੇ ਪਰਿਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼"