ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 9 ਜੂਨ: ਦੇਸ ਦੇ ਸਰਬਉੱਚ ਸੰਵਿਧਾਨਕ ਅਹੁੱਦੇ ਭਾਵ ਰਾਸਟਰਪਤੀ ਦੀ ਚੋਣ ਲਈ ਅੱਜ ਪ੍ਰਕਿਆ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਇਸਦੇ ਲਈ ਅੱਜ ਬਕਾਇਦਾ ਐਲਾਨ ਕਰਦਿਆਂ ਦਸਿਆ ਕਿ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਚੋਣ ਲਈ 29 ਜੂਨ ਤੱਕ ਨਾਮਜਦਗੀ ਕਾਗਜ ਭਰੇ ਜਾ ਸਕਣਗੇ। ਦਸਣਾ ਬਣਦਾ ਹੈ ਕਿ ਮੌਜੂਦਾ ਰਾਸਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਜਿਸਦੇ ਚੱਲਦੇ ਉਸਤੋਂ ਪਹਿਲਾਂ ਨਵੇਂ ਰਾਸਟਰਪਤੀ ਦੀ ਚੋਣ ਕਰਨਾ ਲਾਜ਼ਮੀ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਰਾਸਟਰਪਤੀ ਦੀ ਚੋਣ ਲਈ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਤੋਂ ਇਲਾਵਾ ਭਾਰਤ ਦੇ ਸਮੂਹ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਵੋਟ ਦਾ ਇਸਤੇਮਾਲ ਕਰਦੇ ਹਨ। ਰਾਸਟਰਪਤੀ ਦੀ ਚੋਣ ਲਈ ਕਂਦਰ ’ਚ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਧਿਰਾਂ ਵਲੋਂ ਰਣਨੀਤੀ ਉਲੀਕੀ ਜਾ ਰਹੀ ਹੈ।
Share the post "ਦੇਸ ਦੇ ਨਵੇਂ ਰਾਸਟਰਪਤੀ ਦੀ ਚੋਣ ਲਈ ਪ੍ਰਕਿਆ ਸ਼ੁਰੂ, 18 ਨੂੰ ਹੋਣਗੀਆਂ ਵੋਟਾਂ ਤੇ 21 ਨੂੰ ਹੋਵੇਗੀ ਗਿਣਤੀ"