ਆਮ ਆਦਮੀ ਪਾਰਟੀ ਦੇ ਦਬਾਅ ਹੇਠ ਪੁਲੀਸ ਨੇ ਬਾਬਾ ਮੇਜਰ ਸਿੰਘ ਤੇ ਪਰਚਾ ਕੀਤਾ ਦਰਜ: ਸੁਖਪਾਲ ਸਰਾਂ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਅੰਮਿ੍ਰਤਸਰ ਸਾਹਿਬ, 30 ਅਗਸਤ: ਧਰਮ ਪਰਿਵਰਤਨ ਨੂੰ ਰੋਕਣ ਵਾਲੇ ਨਿਹੰਗ ਸਿੰਘਾਂ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਰੋਸ ਵਿੱਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ,ਭਾਜਪਾ ਨੇਤਾ ਕੁਲਦੀਪ ਧਾਲੀਵਾਲ ਅਤੇ ਬ੍ਰਾਹਮਣ ਸਭਾ ਦੇ ਪੰਜਾਬ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਵੱਲੋਂ ਅੰਮਿ੍ਰਤਸਰ ਵਿਖੇ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਗਈ ਅਤੇ ਹਰ ਸਹਾਇਤਾ ਦਾ ਵਿਸ਼ਵਾਸ ਦਿਵਾਇਆ ਗਿਆ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਧਰਮ ਪਰਿਵਰਤਨ ਰੋਕਣਾ ਕਾਨੂੰਨ ਤਹਿਤ ਆਉਂਦਾ ਹੈ। ਪੁਲਿਸ ਵੱਲੋਂ ਬਿਮਾਰੀਆਂ ਠੀਕ ਕਰਨ ਮੁਰਦਿਆਂ ਨੂੰ ਜਿਊਂਦਾ ਕਰਨ ਦੇ ਨਾਂ ਤੇ ਫੈਲਾਏ ਜਾ ਰਹੇ ਝੂਠ ਪਾਖੰਡ ਵਾਦ ਫੈਲਾਉਣ ਵਾਲਿਆ ਖਿਲਾਫ ਬਲੈਕ ਰੈਮਡੀਜ਼ ਐਕਟ ਤਹਿਤ ਕਾਰਵਾਈ ਕਰਨ ਦੀ ਬਜਾਏ ਬਾਬਾ ਮੇਜਰ ਸਿੰਘ ਸੋਢੀ ਅਤੇ ਡੇਢ ਸੌ ਲੋਕਾਂ ਤੇ ਮਾਮਲਾ ਦਰਜ ਕਰਨਾ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਧਰਮ ਪਰਿਵਰਤਨ ਕਰਨ ਵਿਰੁੱਧ ਸਖ਼ਤ ਐਕਸ਼ਨ ਲੈ ਕੇ ਕਾਨੂੰਨ ਬਣਾਇਆ ਜਾਵੇਗਾ।ਭਾਜਪਾ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਸਮਾਂ ਰਹਿੰਦਿਆਂ ਇਸ ਪਾਖੰਡਵਾਦ ਫੈਲਾਉਣ ਵੱਲ ਲੋਕਾਂ ਤੇ ਕਾਰਵਾਈ ਨਹੀਂ ਕੀਤੀ ਤਾਂ ਮਜਬੂਰਨ ਅਜਿਹੇ ਲੋਕਾਂ ਖਿਲਾਫ ਸੰਘਰਸ਼ ਕਰਨਾ ਪਵੇਗਾ। ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਹੁਣ ਹਿੰਦੂ ਤੇ ਸਿੱਖ ਸਮਾਜ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ।
Share the post "ਧਰਮ ਪਰਿਵਰਤਨ ਰੋਕਣ ਵਾਲੇ ਬਾਬਾ ਮੇਜਰ ਸਿੰਘ ਨੂੰ ਮਿਲੇ ਭਾਜਪਾ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ"