ਮਲੂਕਾ ਨੂੰ ਜਵਾਬ ਦਿੰਦਿਆਂ ਪੁੱਛੇ ਤਿੱਖੇ ਸਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਕਪੂਰਥਲਾ, 4 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿੱਖ ਸਿਆਸਤ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਬੀਬੀ ਜੰਗੀਰ ਕੌਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਪ੍ਰਧਾਨਗੀ ਦਾ ਉਮੀਦਵਾਰ ਐਲਾਨਣ ’ਤੇ ਚੁਟਕੀ ਲਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਨੇ ਕਿਹਾ ਕਿ ‘‘ ਪੰਜ ਦਿਨ ਪਹਿਲਾਂ ਉਮੀਦਵਾਰ ਦਾ ਐਲਾਨ ਕਰਨਾ ਵੀ ਸਿੱਖ ਕੌਮ ਲਈ ਵੱਡੀ ਜਿੱਤ ਹੈ , ਕਿਉਂਕਿ ਇਸਦੇ ਨਾਲ ਬਾਦਲਾਂ ਵਲੋਂ ਚਲਾਇਆ ਜਾ ਰਿਹਾ ਲਿਫ਼ਾਫ਼ਾ ਕਲਚਰ ਖ਼ਤਮ ਹੋ ਗਿਆ ਹੈ। ’’ ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਹਰ ਹਾਲ ਵਿੱਚ ਚੋਣ ਲੜਨਗੇੇ। ਇਸ ਦੌਰਾਨ ਹੀ ਬੀਬੀ ਜਗੀਰ ਕੌਰ ਨੇ ਦੋ ਦਿਨ ਪਹਿਲਾਂ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵਲੋਂ ਕੱਢੇ ਨੋਟਿਸ ਦਾ ਜਵਾਬ ਦਿੰਦਿਆਂ ਕਮੇਟੀ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਤਿੱਖੇ ਸਵਾਲ ਪੁੱਛੇ ਹਨ। ਜਿਸਦੇ ਵਿਚ ਉਨ੍ਹਾਂ ਅਨੁਸਾਸਨੀ ਕਮੇਟੀ ’ਤੇ ਹੀ ਸਵਾਲ ਖ਼ੜੇ ਕਰਦਿਆਂ ਇਸਦੀ ਹੋਂਦ ਬਾਰੇ ਪੁਛਦਿਆ ਕਿਹਾ ਕਿ ਇਸਦਾ ਗਠਨ ਅਕਾਲੀ ਦਲ ਦੇ ਸੰਵਿਧਾਨ ਦੀ ਕਿਸ ਧਾਰਾ ਤਹਿਤ ਕੀਤਾ ਗਿਆ ਹੈ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਪਾਰਟੀ ਪ੍ਰਧਾਨ ਵਲੋਂ ਭੰਗ ਕੀਤੀ ਗਿਆ ਹੈ ਕੇਵਲ ਵਰਕਿੰਗ ਕਮੇਟੀ ਹੀ ਹੋਂਦ ਵਿੱਚ ਹੈ ਤੇ ਇਸ ਕਮੇਟੀ ਦੀ ਮੀਟਿੰਗ ਕਰ ਹੋਈ ਤੇ ਇਸਦੇ ਬਾਰੇ ਦਸਿਆ ਜਾਵੇ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਦ ਪ੍ਰਧਾਨਗੀ ਦਾ ਉਮੀਦਵਾਰ ਹੀ ਨਹੀਂ ਐਲਾਨਿਆ ਸੀ ਤਾਂ ਉਨਾਂ੍ਹ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰੂ ਮਿਲਣਾ ਕਿਸ ਤਰ੍ਹਾਂ ਪਾਰਟੀ ਵਿਰੋਧੀ ਹੋ ਗਿਆ ਹੈ।
ਧਾਮੀ ਦੀ ਉਮੀਦਵਾਰੀ ਦਾ ਐਲਾਨ, ਪਹਿਲੀ ਵੱਡੀ ਜਿੱਤ: ਬੀਬੀ ਜੰਗੀਰ ਕੌਰ
5 Views