Punjabi Khabarsaar
ਖੇਡ ਜਗਤ

ਧੂਮ- ਧਾਮ ਨਾਲ ਮਨਾਇਆ ਸਿਲਵਰ ਓਕਸ ਸਕੂਲ ਨੇ ਸਲਾਨਾ ਖੇਡ ਦਿਵਸ

ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ : ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਲੋਂ ਪੰਜਵਾਂ ਸਲਾਨਾ ਖੇਡ ਦਿਵਸ ਬਹੁਤ ਧੂਮ – ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਲਗਭਗ ਸਾਰੇ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਸ਼ਾਮਲ ਹੋਏ ਅਤੇ ਸਕੂਲ ਦੀ ਮੁੱਖ ਅਧਿਆਪਕਾ ਮਿਸ ਰਵਿੰਦਰ ਸਰਾਂ ਨੇ ਆਏ ਹੋਏ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਦੁਆਰਾ ਸਮਾਰੋਹ ਦਾ ਆਗਾਜ਼ ਮਸ਼ਾਲ ਰੋਸ਼ਨ ਕਰਕੇ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਦੁਆਰਾ ਝੰਡਾ ਲਹਿਰਾਇਆ ਗਿਆ। ਸਕੂਲ ਦੇ ਵੱਖ – ਵੱਖ ਹਾਊਸਾਂ ਦੁਆਰਾ ਮਾਰਚ ਪਾਸ ਕੀਤੀ ਗਈ। ਇਸ ਦੇ ਨਾਲ ਵੱਖ – ਵੱਖ ਜਮਾਤਾਂ ਦੇ ਬੱਚਿਆਂ ਦੁਆਰਾ ਵੱਖ – ਵੱਖ ਖੇਡਾਂ ਵਿਚ ਹਿੱਸਾ ਲਿਆ। ਜਿਸ ਵਿਚ ਰੀਲੇਅ ਰੇਸ , 70 ਮੀਟਰ ਲੜਕੇ ਤੇ ਲੜਕੀਆਂ ਦੀ ਰੇਸ , ਬਾਸਕਟ ਰੇਸ, ਬੁੱਕ ਬੈਲੈਂਸ ਰੇਸ, ਸਟੈਕ ਰਿੰਗ ਰੇਸ , ਬੈਕ ਰੇਸ , ਟੱਚ ਐਂਡ ਬੈਕ ਰੇਸ , ਬਾਲ ਕਿਕਿੰਗ , ਬਨੀ ਹੋਪ ਰੇਸ, ਬਾਲ ਇਨ ਲੈੱਗ ਰੇਸ ਅਤੇ ਹੂਲਾ ਹੂਪ ਸਕਿਪਿੰਗ ਆਦਿ ਸ਼ਾਮਲ ਹਨ। ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਖੇਡ ਜਗਤ ਦੇ ਤਜਰਬਿਆਂ ਤੇ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ।

Related posts

ਇੰਡੀਅਨ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ-23 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਥਲੀਟਾਂ ਦੀ ਬੱਲੇ-ਬੱਲੇ

punjabusernewssite

ਬਲਾਕ ਰਾਮਪੁਰਾ ਦੀਆਂ ਵਤਨ ਪੰਜਾਬ ਦੀਆਂ ਖੇਡਾਂ ਸੀਜ਼ਨ 2 ਖੇਡ ਸਟੇਡੀਅਮ ਚਾਉਕੇ ਵਿਖੇ ਹੋਏ ਫਸਵੇ ਮੁਕਾਬਲੇ

punjabusernewssite

ਬਲਾਕ ਪ੍ਰਾਇਮਰੀ ਖੇਡਾਂ ਮੌੜ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ

punjabusernewssite