8 Views
ਪਿ੍ਅੰਕਾ ਗਾਂਧੀ ਨੇ ਜੇਲ੍ਹ ‘ਚ ਬੰਦ ਸਿੱਧੂ ਨੂੰ ਭੇਜੀ ਚਿੱਠੀ
26 ਜਨਵਰੀ ਨੂੰ ਪੰਜਾਬ ਸਰਕਾਰ ਵਲੋਂ ਸਿੱਧੂ ਦੀ ਰਿਹਾਈ ਦੀ ਚਰਚਾ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਨਵੰਬਰ: ਰੋਡਰੇਜ਼ ਮਾਮਲੇ ਵਿੱਚ ਪਟਿਆਲਾ ਜੇਲ੍ਹ ‘ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਰਿਹਾਈ ਮਿਲਣ ਤੋਂ ਬਾਅਦ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਇਸ ਗੱਲ ਦਾ ਖੁਲਾਸਾ ਕਾਗਰਸ ਦੀ ਕੌਮੀ ਆਗੂ ਪਿ੍ਅੰਕਾ ਗਾਂਧੀ ਵਲੋਂ ਸਿੱਧੂ ਨੂੰ ਜੇਲ੍ਹ ਅੰਦਰ ਭੇਜੀ ਚਿੱਠੀ ਤੋਂ ਬਾਅਦ ਸੁਰੂ ਹੋਈ ਚਰਚਾ ਤੋਂ ਬਾਅਦ ਹੋਇਆ ਹੈ। ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੱਥ ਭੇਜੀ ਚਿੱਠੀ ਵਿੱਚ ਕੀ ਲਿਖਿਆ ਹੈ, ਇਸਦੀ ਜਾਣਕਾਰੀ ਤਾਂ ਜਨਤਕ ਨਹੀਂ ਕੀਤੀ ਗਈ ਹੈ ਪਰੰਤੂ ਪਤਾ ਲੱਗਿਆ ਹੈ ਕਿ ਸ੍ਰੀਮਤੀ ਗਾਂਧੀ ਨੇ ਸਿੱਧੂ ਦਾ ਹੌਸਲਾ ਵਧਾਉਦਿਆ ਪਾਰਟੀ ਨੂੰ ਉਸਦੀ ਲੋੜ ਜਾਹਰ ਕੀਤੀ ਹੈ। ਉਧਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਇੱਕ ਸਾਲ ਦੀ ਕੈਦ ਪੂਰੀ ਕਰਨ ਲਈ ਸਿੱਧੂ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ ਹੈ ਤੇ ਪੰਜਾਬ ਸਰਕਾਰ ਚੰਗੇ ਚਾਲ ਚੱਲਣ ਦੇ ਆਧਾਰ ‘ਤੇ ਉਸਨੂੰ ਅਗਲੇ ਸਾਲ ਗਣਤੰਤਰਾ ਦਿਵਸ ਮੌਕੇ ਸਜ਼ਾ ਮੁਆਫ਼ ਕਰਕੇ ਰਿਹਾਅ ਵੀ ਕਰ ਸਕਦੀ ਹੈ। ਗ਼ੌਰਤਲਬ ਹੈ ਕਿ ਪੰਜਾਬ ਕਾਂਗਰਸ ਦੀ ਸੂਬੇ ਵਿੱਚ ਸਰਕਾਰ ਜਾਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਨਇਆ ਗਿਆ ਹੈ ਪਰੰਤੂ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਤਾਲਮੇਲ ਬੈਠ ਨਹੀਂ ਸਕਿਆ ਹੈ।
Share the post "ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਰਿਹਾਈ ਤੋਂ ਬਾਅਦ ਮਿਲੇਗੀ ਵੱਡੀ ਜਿੰਮੇਵਾਰੀ !"