5 Views
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਗੁਰੂ ਨਾਨਕ ਅਕੈਡਮੀ ਕੋਟਭਾਰਾ ਵਿਖੇ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਕਾਪੀਆਂ, ਕਿਤਾਬਾਂ, ਬੈਗ ਆਦਿ ਮੁਫ਼ਤ ਵਿਚ ਵੰਡੇ ਗਏ। ਇਹ ਐਜੂਕੇਟ ਪੰਜਾਬ ਪ੍ਰਾਜੈਕਟ ਲੁਧਿਆਣਾ ਵਲੋਂ ਬੱਚਿਆਂ ਨੂੰ ਪ੍ਰਦਾਨ ਕੀਤੀ ਗਈ। ਇਸ ਮੌਕੇ ਐਜੂਕੇਟ ਪੰਜਾਬ ਪ੍ਰਾਜੈਕਟ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਦਾ ਮਕਸਦ ‘ਆਓ ਇਕ ਇਕ ਲੋੜਵੰਦ ਬੱਚੇ ਦੀ ਬਾਂਹ ਫੜ੍ਹੀਏ’ ਦੇ ਤਹਿਤ ਗਰੀਬ ਤੇ ਲੋੜਵੰਤ ਬੱਚਿਆਂ ਨੂੰ ਮੁਫ਼ਤ ਵਿਚ ਪੜ੍ਹਾਈ ਕਰਵਾਉਣਾ ਹੈ। ਇਸ ਮੌਕੇ ਵਲੰਟੀਅਰ ਕੁਲਵੀਰ ਕੌਰ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ, ਜਿਨ੍ਹਾਂ ਨੇ ਐਜੂਕੇਟ ਪੰਜਾਬ ਪ੍ਰਾਜੈਕਟ ਦਾ ਧੰਨਵਾਦ ਕੀਤਾ।
Share the post "ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਬੱਚਿਆਂ ਨੂੰ ਮੁਫ਼ਤ ਕਾਪੀਆਂ, ਕਿਤਾਬਾਂ ਤੇ ਬੈਗ ਵੰਡੇ"