ਨਵੇਂ ਚੁਣੇ ਸਰਪੰਚ ਤੇ ਪੰਚ ਪੇਂਡੂ ਵਿਕਾਸ ਦੇ ਲਈ ਬਨਾਉਣ ਨਵੀਂ-ਨਵੀਂ ਯੋਜਨਾਵਾਂ
ਸਰਕਾਰ ਵੱਲੋਂ ਮਿਲੇਗਾ ਪੂਰਾ ਸਹਿਯੋਗ,ਪੈਸੇ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਨਵੰਬਰ – ਹਰਿਆਣਾ ਦੇ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਹੁਣ ਪਿੰਡ ਵਿਚ ਹੀ ਮੀਟਿੰਗ ਕਰਕੇ ਅਧਿਕਾਰੀਆਂ ਵੱਲੋਂ ਸੁੰਹ ਦਿਵਾਈ ਜਾਵੇਗੀ। ਜਦੋਂਕਿ ਇਸਤੋਂ ਪਹਿਲਾਂ ਸਾਰੇ ਸਰਪੰਚ ਤੇ ਪੰਚਾਂ ਨੂੰ ਕਿਸੇ ਇਕ ਸਥਾਨ ’ਤੇ ਇਕੱਠਾ ਕਰ ਕੇ ਸੁੰਹ ਦਿਵਾਈ ਜਾਂਦੀ ਸੀ। ਇਹ ਐਲਾਨ ਅੱਜ ਮੁੱਖ ਮੰਤਰੀ ਨੇ ਕਰਨਾਲ ਵਿਧਾਨ ਸਭਾ ਚੋਣ ਖੇਤਰ ਨਾਲ ਸਬੰਧਤ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨਾਲ ਮੁਲਾਕਾਤ ਦੌਰਾਨ ਕਹੀ। ਇਸ ਮੌਕੇ ਸਰਪੰਚ ਤੇ ਪੰਚਾਂ ਨੇ ਗੁਲਦਸਤਾ ਦੇ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਕੀਤਾ।ਸ੍ਰੀ ਮਨੋਹਰ ਲਾਲ ਨੇ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਪੇਂਡੂ ਵਿਕਾਸ ਲਈ ਨਵੀਂ-ਨਵੀਂ ਯੋਜਨਾਵਾਂ ਬਣਾਉਣ ਅਤੇ ਆਪਣੇ ਕਾਰਜ ਨੂੰ ਇਮਾਨਦਾਰੀ ਨਾਲ ਨਿਭਾਉਣ। ਪਿੰਡ ਦੇ ਵਿਕਾਸ ਕੰਮਾਂ ਲਈ ਸਰਕਾਰ ਵੱਲੋਂ ਧਨ ਦੀ ਕੋਈ ਕਮੀ ਨਈਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿੰਡ ਪੰਚਾਇਤਾਂ ਸ਼ਾਸਨ ਦੀ ਸੱਭ ਤੋਂ ਛੋਟੀ ਇਥਾਈ ਹੈ ਅਤੇ ਉਹ ਆਪਣੇ ਪਿੰਡ ਦੀ ਇਕ ਸੁਤੰਤਰ ਸਰਕਾਰ ਵਜੋ ਕੰਮ ਕਰਦੀ ਹੈ। ਇਸ ਲਈ ਸਾਰੇ ਨਵੇਂ ਚੁਣੇ ਸਰਪੰਚ ਤੇ ਪੰਚ ਮਿਲਜੁਲ ਕੇ ਪਿੰਡ ਵਿਕਾਸ ਨੂੰ ਅੱਗੇ ਵਧਾਉਣ, ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣ ਵਿਚ ਸਰਵ ਸੰਮਤੀ ਨਾਲ ਬਲਾਕ ਕਮੇਟੀ ਦੇ ਮੈਂਬਰ, ਸਰਪੰਚ ਤੇ ਪੰਚ ਅਤੇ ਪੂਰੀ ਦੀ ਪੂਰੀ ਪਿੰਡ ਪੰਚਾਇਤਾਂ ਦਾ ਚੋਣ ਕਰ ਪਿੰਡ ਵਾਸੀਆਂ ਨੇ ਇਕ ਚੰਗੀ ਪਰੰਪਰਾ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਆਪਸੀ ਭਾਈਚਾਰਾ ਵਧਿਆ ਹੈ। ਇੰਨ੍ਹਾਂ ਹੀ ਨਹੀਂ ਸਰਵ ਸੰਮਤੀ ਨਾਲ ਚੁਣ ਗਏ ਸਰਪੰਚ , ਪੰਚ ਨੂੰ ਹਰਿਆਣਾ ਸਰਕਾਰ ਵੱਲੋਂ ਪਿੰਡ ਵਿਕਾਸ ਲਈ ਇਨਾਮ ਵਜੋ 50 ਹਜਾਰ ਰੁਪਏ ਤੋਂ ਲੈ ਕੇ 11 ਲੱਖ ਰੁਪਏ ਤਕ ਦੀ ਪ੍ਰੋਤਸਾਹਨ ਰਕਮ ਮਿਲੇਗੀ। ਇਸ ਮੌਕੇ ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ, ਸੀਨੀਅਰ ਡਿਪਟੀ ਮੇਅਰ ਅਤੇ ਡਿਵੀਜਨ ਪ੍ਰਮੁੱਖ ਰਾਜੇਸ਼ ਅੱਗੀ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਪੁਲਿਸ ਸੁਪਰਡੈਂਟ ਗੰਗਾਰਾਮ ਪੁਨਿਆ ਅਤੇ ਜਿਲ੍ਹਾ ਪਰਿਸ਼ਦ ਦੇ ਸੀਈਓ ਗੌਰਵ ਕੁਮਾਰ ਮੌਜੂਦ ਰਹੇ।
Share the post "ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਪਿੰਡ ਸਭਾ ਦੀ ਮੀਟਿੰਗ ਵਿਚ ਅਧਿਕਾਰੀ ਦਿਵਾਉਣਗੇ ਸੁੰਹ – ਮੁੱਖ ਮੰਤਰੀ"