ਭਾਰੀ ਵਾਹਨਾਂ ਦੀ ਲੇਨ ਡਰਾਈਵਿੰਗ ਦੇ ਨਿਰੀਖਣ ਮੁਹਿੰਮ ਤਹਿਤ ਜਲਦੀ ਹੀ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਾਵੇਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਮਈ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਰਾਜਮਾਰਗਾਂ ‘ਤੇ ਭਾਰੀ ਵਾਹਨਾਂ ਦੀ ਉਲੰਘਣਾ ਨੂੰ ਚੈਕ ਕਰਨ ਲਈ ਤੇ ਨਿਰੀਖਣ ਮੁਹਿੰਮ ਨੂੰ ਤੇਜ ਕਰਨ ਤਹਿਤ ਜਲਦੀ ਹੀ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਾਵੇਗੀ। ਨਸ਼ਾ ਕਰ ਕੇ ਵਾਹਨ ਚਲਾਉਣ ਵਾਲੇ ਵਾਹਨ ਡਰਾਈਵਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾ ਨੇ ਕਿਹਾ ਕਿ ਰਾਜਮਾਰਗਾਂ ‘ਤੇ ਭਾਰੀ ਵਾਹਨਾਂ ਦੀ ਉਲੰਘਣਾਵਾਂ ਨੂੰ ਚੈਕ ਕਰਨ ਲਈ ਨਿਰੀਖਣ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਉਹ ਖੁਦ ਸੂਬੇ ਦੇ ਹੋਰ ਜਿਲ੍ਹਿਆਂ ਵਿਚ ਜਾ ਕੇ ਰਾਜਮਾਰਗਾਂ ‘ਤੇ ਲੇਨ ਡਰਾਈਵਿੰਗ ਦੇ ਸਬੰਧ ਵਿਚ ਨਿਰੀਖਣ ਵੀ ਕਰਣਗੇ।
ਨਿਬਹਚਣ ਮੁਹਿੰਮ ਨੂੰ ਸਖਤੀ ਨਾਲ ਚਲਾਇਆ ਜਾਵੇਗਾ-ਵਿਜ
ਸੜਕ ਦੁਰਘਟਨਾਵਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾ ਨੇ ਕਿਹਾ ਕਿ ਪੂਰੇ ਸਾਲ ਵਿਚ ਹਰਿਆਣਾ ਵਿਚ ਸੜਕ ਦੁਰਘਟਨਾਵਾਂ ਵਿਚ ਲਗਭਗ ਪੰਜ ਹਜਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਲਗਭਗ 9 ਹਜਾਰ ਲੋਕ ਜਖਮੀ ਹੋ ਜਾਂਦੇ ਹਨ ਅਤੇ ਇਹ ਸੱਭ ਆਵਾਜਾਈ ਦੇ ਨਿਯਮਾਂ ਦੇ ਪਾਲਣ ਨਾ ਕਰਨ ਨਾਲ ਹੁੰਦਾ ਹੈ। ਇਸ ਲਈ ਨਿਰੀਖਣ ਮੁਹਿੰਮ ਨੂੰ ਸਖਤੀ ਨਾਲ ਚਲਾਈ ਜਾਵੇਗੀ।
ਲੇਨ ਡਰਾਈਵਿੰਗ ਦੇ ਸਬੰਧ ਵਿਚ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਨਿਰਦੇਸ਼ – ਵਿਜ
ਸ੍ਰੀ ਵਿਜ ਨੇ ਕਿਹਾ ਕਿ ਮੈਂ ਬਹੁਤ ਹੀ ਜਲਦੀ ਸਾਰੇ ਅਧਿਕਾਰੀਆਂ ਦੀ ਮੀਟਿੰਗ ਲੈਣ ਵਾਲਾ ਹਾਂ ਅਤੇ ਜਿਸ ਵਿਚ ਸਾਰੇ ਪੁਲਿਸ ਸਪਰਡੈਂਟਾਂ, ਪੁਲਿਸ ਕਮਿਸ਼ਨਰਾਂ, ਡੀਸੀਪੀ ਤੇ ਉੱਚ ਅਧਿਕਾਰੀਆਂ ਨਾਲ ਗਲਬਾਤ ਕੀਤੀ ਜਾਵੇਗੀ ਅਤੇ ਸਾਰੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਯਕੀਨੀ ਕਰਨ ਕਿ ਭਾਰੀ ਵਾਹਨਾਂ ਦੇ ਲਈ ਜੋ ਲੇਨ ਹੈ ਉਸੀ ਲੇਨ ਵਿਚ ਭਾਰੀ ਵਾਹਨ ਚੱਲਣ, ਉਹ ਵਾਹਨ ਦੂਜੀ ਲੇਨ ਵਿਚ ਨਾ ਆਉਣ ਅਤੇ ਅਜਿਹੀ ਲੇਨ ਵਿਚ ਹੋਰ ਵਾਹਨਾਂ ਨੂੰ ਚਲਣ ਦਿੱਤਾ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨਾ ਤੇ ਪਾਲਣ ਕਰਵਾਉਣਾ ਪਵੇਗਾ – ਵਿਜ
ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਦੁਰਘਟਨਾਵਾਂ ਤੇ ਨਿਯਮਾਂ ਦੇ ਪਾਲਣ ਨਾ ਕਰਨ ਦੇ ਬਾਰੇ ਵਿਚ ਸਾਰੇ ਇਸ ਦੇ ਲਈ ਦੋਸ਼ੀ ਹਨ। ਉਨ੍ਹਾਂ ਨੇ ਕਿਹਾ ਕਿ ਆਵਾਜਾਈ ਦੇ ਨਿਯਮਾਂ ਦਾ ਸਾਰਿਆਂ ਨੂੰ ਖੁਦ ਤੋਂ ਵੀ ਪਾਲਣ ਕਰਨਾ ਪਵੇਗਾ ਅਤੇ ਪਾਲਣ ਕਰਵਾਉਣਾ ਵੀ ਪਵੇਗਾ।ਨਸ਼ਾ ਕਰ ਕੇ ਵਾਹਨ ਚਲਾਉਣ ਵਾਲੇ ਵਾਹਨ ਡਰਾਈਵਰਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਨਸ਼ਾ ਕਰ ਕੇ ਵਾਹਨ ਚਲਾਉਣ ਵਾਲੇ ਵਾਹਨ ਡਰਾਈਵਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਨਸ਼ੇ ‘ਤੇ ਹੀ ਰਿਹਾ ਹੈ ਪ੍ਰਹਾਰ- ਵਿਜ
ਰਾਜ ਵਿਚ ਨਸ਼ੇ ਦੇ ਕਾਰੋਬਾਰ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਮੁਹਿੰਮ ਚਲਾਏ ਹੋਏ ਹਨ ਅਤੇ ਆਏ ਦਿਨ ਅਸੀਂ ਨਸ਼ੇ ਦੇ ਪ੍ਰਹਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਾਰੇ ਪੁਲਿਸ ਸੁਪਰਡੈਂਟ ਹਰ ਹਫਤੇ ਮੇਰੇ ਕੋਲ ਰਿਪੋਰਟ ਭੇਜਦੇ ਹਨ ਕਿ ਉਨ੍ਹਾਂ ਨੇ ਕਿੱਥੇ-ਕਿੱਥੇ ਕਿੰਨ੍ਹੇ ਛਾਪੇ ਮਾਰੇ ਅਤੇ ਕਿੰਨ੍ਹਾ ਨਸ਼ੇ ਦਾ ਸਮਾਨ ਫੜਿਆ। ਮੈਂ ਇਸ ਰਿਪੋਰਟ ਨੂੰ ਦੇਖਦਾ ਹਾਂ ਅਤੇ ਜਿੱਥੇ ਕਿਤੇ ਕਮੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਪੁਛਦਾ ਹਾਂ।
ਸੂਬੇ ਤੋਂ ਨਸ਼ੇ ਨੂੰ ਖਤਮ ਕਰਨ ਲਈ ਮਸ਼ੀਨਰੀ ਨੂੰ ਤੇਜ ਕਰਨ ਦੀ ਜਰੂਰਤ – ਵਿਜ
ਸ੍ਰੀ ਵਿਜ ਨੇ ਕਿਹਾ ਕਿ ਅਸੀਂ ਨਸ਼ੇ ਨੂੰ ਖਤਮ ਕਰਨ ਦੇ ਲਈ ਹਰਿਆਣਾ ਰਾਜ ਨਾਾਰਕੋਟਿਕਸ ਕੰਟਰੋਲ ਬਿਊਰੋ ਵੀ ਬਣਾਈ ਹੈ ਅਤੇ ਨਸ਼ੇ ੀਿ ਕਮਰ ਤੋੜੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਤੋਂ ਨਸ਼ੇ ਨੂੰ ਖਤਮ ਕਰਨ ਲਈ ਮਸ਼ੀਨਰੀ ਨੂੰ ਤੇਜ ਕਰਨ ਦੀ ਜਰੂਰਤ ਹੈ ਅਤੇ ਅਸੀਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪ੍ਰੋਪਰਟੀ ਨੂੰ ਅਟੈਚ ਕਰਨ ਦਾ ਸਿਲਸਿਲਾ ਵੀ ਚਲਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਸ਼ੇ ਦੇ ਕਾਰੋਬਾਰ ਨਾਲ ਕਿਸੇ ਦੀ ਪ੍ਰੋਪਰਟੀ ਅਟੈਚ ਹੁੰਦੀ ਹੈ ਤਾਂ ਉਸ ਦੀ ਕਮਰ ਟੁੱਟਦੀ ਹੈ।
Share the post "ਨਸ਼ਾ ਕਰ ਕੇ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ: ਅਨਿਲ ਵਿਜ"