ਅਨਿਲ ਵਿਜ ਦੀ ਡਰੱਗ ਮਾਫ਼ੀਆ ਨੂੰ ਚੇਤਾਵਨੀ:ਡਰੱਗ ਦੀ ਤਸਕਰੀ ਬੰਦ ਕਰਨ ਜਾਂ ਹਰਿਆਣਾ ਛੱਡਣ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨਸ਼ਾ ਸਮਾਜ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਨਸ਼ੇ ਨੂੰ ਰੋਕਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਸੂਬੇ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਮੌਜੂਦਗੀ ਵਿਚ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਨਸ਼ੇ ਨਾਲ ਸਬੰਧਿਤ ਸਾਰੇ ਪਹਿਲੂਆਂ ‘ਤੇ ਗੰਭੀਰ ਅਧਿਐਨ ਬਾਅਦ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇਕ ਵਿਸਥਾਰ ਸਟੇ ਐਕਸ਼ਨ ਪਲਾਨ ਬਣਾਇਆ ਗਿਆ ਹੈ। ਸਮਾਜ ਦੇ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਨਸ਼ਾ ਮੁਕਤ ਹਰਿਆਣਾ ਦੇ ਯੱਗ ਵਿਚ ਸ਼ਾਮਿਲ ਕਰਨ ਦੇ ਲਈ ਪਿੰਡ, ਵਾਰਡ, ਕਲਸਟਰ, ਸਬ-ਡਿਵੀਜਨ, ਜਿਲ੍ਹਾ ਤੇ ਰਾਜ ਮਿਸ਼ਨ ਟੀਮਾਂ ਦਾ ਗਠਨ ਕੀਤਾ ਹੈ। ਵਿਦਿਅਕ ਸੰਸਥਾਨਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਇਕ ਵਿਸ਼ੇਸ਼ ਪੋ੍ਰਗ੍ਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ 10 ਮੈਂਬਰੀ ਟੀਮਾਂ ਦਾ ਗਠਨ ਮਾਰਚ ਦੇ ਅੰਤ ਤਕ ਕੀਤਾ ਜਾਵੇਗਾ ਅਤੇ ਇਸ ਵਿਚ 5 ਸਥਾਨਕ ਨੁਮਾਇੰਦੇ ਅਤੇ 5 ਅਧਿਕਾਰੀ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੂਰੇ ਰਾਜ ਵਿਚ ਨਸ਼ੀਲੇ ਪਦਾਰਥਾਂ ਦੇ ਖਿਲਾਫ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਸਮਸਿਆ ਦੀ ਜੜ ਤੱਕ ਪਹੁੰਚਣ ਲਈ ਫਾਰਵਰਡ, ਬੈਕਵਰਡ ਲਿੰਕੇਜ ਮੈਕੇਨੀਜਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਦੀ ਮਦਦ ਦੇ ਲਈ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਅਜਿਹੇ ਲੋਕਾਂ ਦੇ ਲਈ ਵਿਸ਼ੇਸ਼ ਸੁਝਾਅ ਸੈਸ਼ਨ ਯਕੀਨੀ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਇਸ ਸਮਾਜਿਕ ਬੁਰਾਈ ਨੂੰ ਛੱਡ ਕੇ ਮੁੱਖਧਾਰਾ ਵਿਚ ਲਿਆਉਣ ਵਿਚ ਮਦਦ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਦੁਰਵਰਤੋ ਦੀ ਵੱਧਦੇ ਝੁਕਾਅ ਨੂੰ ਰੋਕਨ ਲਈ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਕਰੀ ‘ਤੇ ਪ੍ਰਭਾਵੀ ਢੰਗਨਾਲ ਰੋਕ ਲਗਾਉਣ ਲਈ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਗਠਨ ਕੀਤਾ ਗਿਆ ਹੈ।
ਬਾਕਸ
ਐਚਐਸਐਨਸੀਬੀ ਅਤੇ ਪੁਲਿਸ ਨੇ 2,746 ਮਾਮੇ ਦਰਜ ਕੀਤੇ ਅਤੇ 3,975 ਦੋਸ਼ੀਆਂ ਨੂੰ ਗਿਰਫਤਾਰ ਕੀਤਾ
ਚੰਡੀਗੜ੍ਹ: ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਇਥ ਸਾਲ ਵਿਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਹਰਿਆਣਾ ਪੁਲਿਸ ਨੇ 2,746 ਮਾਮਲੇ ਦਰਜ ਕੀਤੇ ਹਨ ਅਤੇ 3,975 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਇਸ ਦੌਰਾਨ 29.13 ਕਿਲੋ ਹੀਰੋਇਨ, 157.25 ਕਿਲੋ ਚਰਸ, 11,368 ਕਿਲੋ ਗਾਂਜਾ, 356.19 ਕਿਲੋ ਅਫੀਮ, 8550 ਕਿਲੋ ਚੁਰਾਪੋਸਤ ਅਤੇ 13 ਲੱਖ 64 ਹਜਾਰ 121 ਨਸ਼ੀਲੀ ਗੋਲੀਆਂ, ਸਿਰਪ ਆਦਿ ਜਬਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ, ਰੇਂਜ ਅਤੇ ਰਾਜ ਪੱਧਰ ‘ਤੇ ਏਂਟੀ ਨਾਰਕੋਟਿਸਕ ਸੈਲਸ ਸਥਾਪਿਤ ਕੀਤੇ ਗਏ ਹਨ। ਇਹ ਸੈਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦੀ ਪਹਿਚਾਣ ਕਰਨ ਦੇ ਲਈ ਦੇਸ਼-ਵਿਦੇਸ਼ ਦੀ ਨਸ਼ੀਲੇ ਪਦਾਰਥ ਕੰਟਰੋਲ ਏਜੰਸੀਆਂ ਵਿਜੇਂ ਕਿ ਨਾਰਕੋਟਿਕਸ ਕੰਟਰੋਲ ਬਿਊਰੋ, ਗੁਆਂਢੀ ਸੂਬਿਆਂ, ਇੰਟਰ-ਸਟੇਟ ਡਰੱਗ ਸਕੱਤਰੇਤ, ਅਫੀਮ ਉਤਪਾਦਕ ਸੂਬਿਆਂ ਅਦਿ ਦੇ ਨਾਲ ਤਾਲਮੇਲ ਕਰਦੇ ਹਨ। ਇਹ ਸੈਲ ਨਸ਼ਾ ਤਸਕਰਾਂ, ਉਨ੍ਹਾਂ ਦੇ ਪ੍ਰਮੁੱਖ ਵਿੱਤ ਪੋਸ਼ਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਗਿਰਫਤਾਰ ਦੋਸ਼ੀਆਂ ਦਾ ਡਾਟਾਬੇਸ ਬਨਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਇਹ ਉਨ੍ਹਾਂ ਪ੍ਰਮੁੱਖ ਦਵਾਈ ਨਿਰਮਾਤਾਵਾਂ ਦਾ ਰਿਕਾਰਡ ਰੱਖਦੇ ਹਨ, ਜਿਨ੍ਹਾ ਦੀ ਦਵਾਈਆਂ ਦੀ ਵਰਤੋ ਨਸ਼ੇ ਲਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਿਸ਼ਾ ਵਿਚ ਵੱਡੀ ਪਹਿਲ ਕਰਦੇ ਹੋਏ ਪੰਚਕੂਲਾ ਵਿਚ ਇਕ ਇੰਟਰ ਸਟੇਟ ਡਰੱਗ ਸਕੱਤਰਤੇ ਦੀ ਸਥਾਪਨਾ ਕੀਤੀ ਗਈ ਹੈ। ਇਹ ਸਕੱਤਰੇਤ ਸਹਿਭਾਗੀ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਸਬੰਧੀ ਦੋਸ਼ੀਆਂ ਦੀ ਸਬੰਧਿਤ ਸੂਚਨਾ ਇਕੱਠਾ ਕਰਦਾ ਹੈ ਤਾਂ ਜੋ ਇਕ ਡਾਟਾ ਬੇਸ ਤਿਆਰ ਕੀਤਾ ਜਾ ਸਕੇ, ਜਿਸ ਤੋਂ ਉੱਤਰੀ ਰਾਜਾਂ ਨੂੰ ਨਸ਼ੀਲੇ ਪਦਾਰਥਾਂ ‘ਤੇ ਨਕੇਲ ਕੱਸਣ ਵਿਚ ਸਹਾਇਤਾ ਮਿਲ ਸਕੇ। ਇਸ ਤੋਂ ਇਲਾਵਾ, ਸੂਬਾ ਪੱਧਰ ‘ਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਨਸ਼ੇ ਦੇ ਗਲਤ ਪ੍ਰਭਾਵਾਂ ਬਾਰੇ ਸਿਖਿਅਤ ਕਰਨ ਤੇ ਸਮਾਜ ਦੇ ਯੁਵਾ ਵਰਗ ਦੀ ਉਰਜਾ ਨੂੰ ਨਸ਼ੇ ਤੇ ਹੋਰ ਨਾਕਾਰਤਮਕ ਗਤੀਵਿਧੀਆਂ ਤੋਂ ਹਟਾ ਕੇ ਸਾਕਾਰਾਤਮਕ ਅਤੇ ਸਿ੍ਰਜਨਾਤਮਕ ਕੰਮਾਂ ਵਿਚ ਲਗਾਉਣ ਤਹਿਤ ਪੇ੍ਰਰਿਤ ਕਰਨ ਦੇ ਲਈ ਰਾਹਗਿਰੀ ਤੇ ਮੈਰਾਥਨ ਦੌੜ ਆਯੋਜਿਤ ਕੀਤੀ ਜਾਂਦੀ ਹੈ।
ਬਾਕਸ
ਨਸ਼ੀਲੀ ਦਵਾਈਆਂ ਦੇ ਖਤਰੇ ਨੂੰ ਰੋਕਨ ਦੇ ਲਈ ਤਿਆਰ ਕੀਤੀ ਗਈ 3ਈ ਰਣਨੀਤੀ
ਚੰਡੀਗੜ੍ਹ: ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਨਾ ਸਿਰਫ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੁੰਨੀ ਤਸਕਰੀ ਤੇ ਵਿਕਰੀ ਵਿਚ ਸ਼ਾਮਿਲ ਵਿਅਕਤੀਆਂ ਨੂੰ ਫੜਨ ਦੇ ਲਈ ਸਖਤ ਕਦਮ ਚੁੱਕੇ ਹਨ, ਸਗੋ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਤੈਅ ਤਕ ਪਹੁੰਚਣ ਲਈ ਵੀ ਕਈ ਤਰ੍ਹਾ ਦੇ ਯਤਨ ਕੀਤੇ ਗਏ ਹਨ। ਅਸੀਂ ਇਸ ਦੇ ਲਈ 3ਈ ‘ਤੇ ਕੰਮ ਕਰ ਰਹੇ ਹਨ, ਜਿਸ ਵਿਚ ਐਨਫੋਰਸਮੈਂਟ, ਐਜੂਕੇਸ਼ਨ, ਏਂਗੇਜਮੈਂਟ ਆਫ ਸਿਵਲ ਸੋਸਾਇਟੀ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਹੋਕ ਸਾਫਟਵੇਅਰ ਅਤੇ ਮੋਬਾਇਲ ਐਪ ਯਤਨ ਰਾਹੀਂ ਨਸ਼ੇ ਦੇ ਤਸਕਰਾਂ, ਤਸਕਰੀ ਵਿਚ ਸ਼ਾਮਿਲ ਲੋਕਾਂ ਦਾ ਡਾਟਾ ਬੈਂਕ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤੋਂ ਕਿਸੇ ਸਬੰਧਿਤ ਤਸਕਰ ਦੇ ਬਾਰੇ ਵਿਚ ਕੋਈ ਵੀ ਸੂਚਨਾ ਤੁਰੰਤ ਪ੍ਰਾਪਤ ਕਰ ਬਿਨ੍ਹਾ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਨਾਰਕੋਟਿਕਸ ਬਿਊਰੋ ਵੱਲੋਂ ਰਾਜ ਵਿਚ ਨਸ਼ੇ ਦੀ ਸਥਿਤੀ ਅਤੇ ਕਾਰਣਾਂ ‘ਤੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਵਿਸਥਾਰ ਵਿਗਿਆਨਕ, ਸਮਾਜਿਕ ਅਤੇ ਮਨੋਵਿਗਿਆਨਕ ਅਧਿਐਨ ਕਰਵਾਇਆ ਜਾ ਰਿਹਾ ਹੈ।
ਡਰੱਗ ਤਸਕਰ ਜਾਂ ਤਸਕਰੀ ਬੰਦ ਕਰਨ ਜਾਂ ਹਰਿਆਣਾ ਛੱਡਣ: ਅਨਿਲ ਵਿਜ
ਚੰਡੀਗੜ੍ਹ: ਇਸ ਮੌਕੇ ਮੌਜੂਦ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਨਸ਼ਾ ਤਸਕਰੀ ਬੰਦ ਕਰਨੀ ਹੋਵੇਗੀ ਜਾਂ ਉਨ੍ਹਾਂ ਨੂੰ ਹਰਿਆਣਾ ਛੱਡਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬਿਊਰੋ ਵੱਲੋਂ ਨਸ਼ਾ ਪੀੜਤਾਂ ਦੀ ਸਹਾਇਤਾ ਅਤੇ ਨਸ਼ੇ ਦੇ ਅਵੈਧ ਕਾਰੋਬਾਰ ਵਿਚ ਸ਼ਾਮਿਲ ਦੋਸ਼ੀਆਂ ਦੀ ਸੂਚਨਾ ਦੇਣ ਲਈ ਟੋਲ ਫਰੀ ਨੰਬਰ 90508-91508 ਜਾਰੀ ਕੀਤਾ ਗਿਆ ਹੈ, ਜੋ 24 ਘੰਟੇ ਖੁੱਲਾ ਰਹਿੰਦਾ ਹੈ। ਇਸ ਨੰਬਰ ‘ਤੇ ਕੋਈ ਵੀ ਵਿਅਕਤੀ ਨਸ਼ੇ ਨਾਲ ਸਬੰਧਿਤ ਸੂਚਨਾ ਦੇ ਸਕਦਾ ਹੈ ਅਤੇ ਸਮਾਜ ਤੋਂ ਬੁਰਾਈ ਦੇ ਖਿਲਾਫ ਯੋਗਦਾਨ ਦੇ ਕੇ ਆਪਣੀ ਸਮਾਜਿਕ ਜਿਮੇਵਾਰੀ ਨਿਭਾ ਸਕਦਾ ਹੈ। ਸੂਚਨਾ ਦੇਣ ਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਗਲਤ ਨਤੀਜਿਆਂ ਦੇ ਬਾਰੇ ਵਿਚ ਜਾਗਰੁਕ ਕਰਨ ਅਤੇ ਸਮਾਜ ਤੋਂ ਨਸ਼ੀਲੇ ਪਦਾਰਥਾਂ ਦੇ ਖਾਤਮੇ ਨੂੰ ਯਕੀਨੀ ਕਰਨ ਲਈ ਵਿਦਿਅਕ ਸੰਸਥਾਨਾਂ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਕਈ ਜਾਗਰੁਕਤਾ ਮੁਹਿੰਮ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਤੇ ਇਸ ਦੇ ਲਈ ਨਾਰਕੋਟਿਕਸ ਵਿਭਾਗ ਤੋਂ ਇਲਾਵਾ ਹੋਰ ਪੂਰੇ ਪੁਲਿਸ ਵਿਭਾਗ ਨੂੰ ਡਰੱਗ ਦੇ ਇਲਾਵਾ ਜੁਆ,ਸ਼ਰਾਬ, ਤਸਕਰੀ, ਅਵੈਧ ਹਥਿਆਰ ਵਿਚ ਸ਼ਾਮਿਲ ਲੋਕਾਂ ‘ਤੇ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾ ਨੇ ਕਿਹਾ ਕਿ ਇੰਨ੍ਹਾ ਮਾਮਲਿਆਂ ‘ਤੇ ਪੁਲਿਸ ਸੁਪਰਡੈਂਟ ਵੱਲੋਂ ਇਕ ਹਫਤੇ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ।
ਬਾਕਸ
18,937 ਛਾਪੇਮਾਰੀ ਕੀਤੀ ਗਈ ਅਤੇ 4879 ਮਾਮਲੇ ਦਰਜ ਕੀਤੇ ਗਏ
ਚੰਡੀਗੜ੍ਹ: ਅਨਿਲ ਵਿਜ ਨੇ ਕਿਹਾ ਕਿ ਹੁਣ ਤਕ 18,937 ਛਾਪੇਮਾਰੀ ਕੀਤੀ ਗਈ ਹੈ ਅਤੇ 4879 ਮਾਮਲੇ ਦਰਜ ਕੀਤੇ ਗਏ ਹਨ, 5379 ਦੋਸ਼ੀ ਗਿਰਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ, 65,35,643 ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਨਾਲ ਹੀ, 172 ਅਵੈਧ ਪਿਸਤੌਲ, 202 ਕਾਰਤੂਸ ਅਤੇ 76154 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਸ ਡਿਸਪੋਜਲ ਲਈ ਇਕ ਯੋਜਨਾ ਬਣਾਈ ਗਈ ਹੈ ਜਿਸ ਵਿਚ ਹਰ ਪੱਧਰ ‘ਤੇ ਸਬੰਧਿਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਦੇਰੀ ਲਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੋਂ ਲੈ ਕੇ ਪੁਲਿਸ ਸੁਪਰਡੈਂਟ ਤਕ ਦੇ ਅਧਿਕਾਰੀ ਜਿਮੇਵਾਰ ਹੋਣਗੇ। ਇਸ ਦੇ ਲਈ ਇਕ ਪੋਰਟਲ ਵਿਕਸਿਤ ਕੀਤਾ ਗਿਆ ਹੈ ਅਤੇ ਅਗਲੇ 15 ਦਿਨਾਂ ਵਿਚ ਇਸ ਨੂੰ ਜਾਂਚ ਦੇ ਆਧਾਰ ‘ਤੇ ਚਲਾਇਆ ਜਾਵੇਗਾ।ਇਸ ਪੋਰਟਲ ਵਿਚ ਦਰਜ ਕੀਤੇ ਗਏ ਹਰਕੇ ਮਾਮਲੇ ਦਾ ਪੂਰਾ ਵੇਰਵਾ ਮੇਰੇ ਡੈਸ਼ਬੋਰਡ ‘ਤੇ ਉਪਲਬਧ ਕਰਵਾਇਆ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਲੋਕਾਂ ਦੀ ਸੰਪਤੀ ਅਟੈਚ ਕਰਨ ਦੀ ਪ੍ਰਕਿ੍ਰਆ ਕਰਨਾਲ, ਕੁਰੂਕਸ਼ੇਤਰ ਅਤੇ ਸਿਰਸਾ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ‘ਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ, ਏਡੀਜੀਪੀ, ਸੀਆਈਡੀ, ਆਲੋਕ ਮਿੱਤਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
ਨਸ਼ੇ ਦੇ ਖਿਲਾਫ ਚਲਾਈ ਜਾਵੇਗੀ ਵਿਆਪਕ ਮੁਹਿੰਮ – ਮੁੱਖ ਮੰਤਰੀ
9 Views