ਬਠਿੰਡਾ, 28 ਅਗਸਤ: ਨਗਰ ਨਿਗਮ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਅੱਜ ਫੇਰ ਅਨੋਖਾ ਪ੍ਰਦਰਸ਼ਨ ਕਰਦਿਆਂ ਨਸ਼ੇ ਖ਼ਿਲਾਫ਼ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿਚ ਖੜੇ ਕੀਤਾ। ਸ਼ਹਿਰ ਦੇ ਪਰਸ ਰਾਮ ਚੌਂਕ ਵਿਜੇ ਕੁਮਾਰ ਨੇ ਆਪਣੇ ਆਪ ਨੂੰ ਸੰਗਲ਼ਾਂ ਨੇ ਬੰਨ੍ਹਦੇ ਹੋਏ ਨਸ਼ੇ ਦੀ ਜੰਜਾਲ ਵਿਚ ਜਕੜੇ ਹੋਏ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨਾਂ ਦੀ ਹਾਲਤ ਨੂੰ ਉਜਾਗਰ ਕੀਤਾ ਗਿਆ ਹੈ। ਵਿਜੇ ਕੁਮਾਰ ਨੇ ਜਹਾਜ਼ ਹੱਥਾਂ ਵਿਚ ਫੜਦੇ ਹੋਏ ਮੀਡੀਆ ਸਾਹਮਣੇ ਰੋਂਦੇ ਹੋਏ ਕਿਹਾ ਕਿ ਇੱਕ ਪੜ੍ਹੀ ਲਿਖੀ ਪੀੜੀ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੀ ਅਤੇ ਦੂਜੀ ਚਿੱਟੀ ਵਰਗੇ ਸੰਥੈਟਿਕ ਨਸ਼ੇ ਵਿਚ ਵਿਚ ਆਪਣੀ ਜਾਨ ਗਵਾ ਰਹੀ ਹੈ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਉਨ੍ਹਾਂ ਪੁਲੀਸ ਦੇ ਹੱਕ ਵਿਚ ਖੜਦੇ ਹੋਏ ਕਿਹਾ ਪੁਲੀਸ ਤੇ ਰਾਜਨੀਤਕ ਦਬਾਅ ਹੈ ਜਿਸ ਕਾਰਨ ਤਸਕਰਾਂ ਦੇ ਹੌਸਲੇ ਵਧੇ ਹਨ ਅਤੇ ਪੁਲੀਸ ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਬਠਿੰਡਾ ਵਿਚ ਬੀਤੀ ਰਾਤ ਚੈਕਿੰਗ ਕਰਨ ਗਈ ਪੁਲੀਸ ਪਾਰਟੀ ਤੇ ਹੋਏ ਹਮਲਾ ਦਾ ਰੋਣਾ ਰੋਇਆ ਕਿ ਪੁਲੀਸ ਵਾਲੇ ਸਾਡੇ ਭਰਾ ਹਨ ਜਿੰਨਾ ਤੇ ਹਮਲੇ ਹੋ ਰਹੇ ਹਨ। ਵਿਜੇ ਕੁਮਾਰ ਨੇ ਕਿਹਾ ਕਿ ਉਹ ਸਕੂਲ ਅੰਦਰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਤਾਂ ਜੋ ਜਵਾਨੀ ਨੂੰ ਬਚਾਇਆ ਜਾ ਸਕੇ।
ਗੌਰਤਲਬ ਹੈ ਕਿ ਵਿਜੇ ਕੁਮਾਰ ਸਾਬਕਾ ਕੌਂਸਲਰ ਹਮੇਸ਼ਾ ਸਰਕਾਰ ਖ਼ਿਲਾਫ਼ ਅਨੋਖੇ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਸਰਕਾਰਾਂ ਦੀ ਗ਼ਲਤੀਆਂ ਨੂੰ ਸਾਹਮਣੇ ਰੱਖ ਕਿ ਅੱਖਾਂ ਖੋਲ੍ਹਦੇ ਹਨ। ਉੱਧਰ ਇੱਕ ਵੱਖਰੇ ਬਿਆਨ ਵਿਚ ਸਮਾਜ ਸੇਵੀ ਸੁਖਮੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰਾਂ ਹੰਢਾ ਚੁੱਕੇ ਅਕਾਲੀ ਦਲ ਅਤੇ ਕਾਂਗਰਸੀਆਂ ਨੂੰ ਨਸ਼ੇ ਖ਼ਿਲਾਫ਼ ਬੋਲਣ ਅਤੇ ਪ੍ਰਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਜੱਗ ਜਾਣਦਾ ਹੈ ਕਿ ਇੰਨਾ ਨੇ ਆਪਣੇ ਕਾਰਜ ਕਾਲ ਦੌਰਾਨ ਨਸ਼ੇ ਲਈ ਕਿੰਨਾ ਕੰਮ ਕੀਤਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਸ਼ੇ ਰੋਕਣ ਵਿਚ ਫੇਲ ਕਰਾਰ ਦਿੱਤਾ।