ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ ,14 ਜੂਨ: ਨਹਿਰੀ ਪਾਣੀ ਦੀ ਬੰਦੀ ਅਤੇ ਟੁੱਟੇ ਹੋਏ ਖਾਲਾਂ ਦੇ ਮਸਲੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਨਹਿਰੀ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ ਰੰਧਾਵਾ ਨੂੰ ਮਿਲਿਆ । ਇਸ ਮੌਕੇ ਕਿਸਾਨ ਆਗੂ ਅਮਰਜੀਤ ਹਨੀ ਨੇ ਦੱਸਿਆ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਨਹਿਰੀ ਪਾਣੀ ਦੀ ਬਹੁਤ ਜ਼ਰੂਰਤ ਹੈ ਮੱਕੀ ਦੀ ਫਸਲ ਬਹੁਤ ਬੀਜੀ ਹੋਈ ਹੈ ਪਰ ਇਸ ਸਮੇਂ ਨਹਿਰੀ ਪਾਣੀ ਦੀ ਬੰਦੀ ਹੋਈ ਹੈ ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ, ਕਿਉਂਕਿ ਧਰਤੀ ਹੇਠਾ ਪਾਣੀ ਬਹੁਤ ਮਾੜਾ ਹੈ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਨਹਿਰੀ ਪਾਣੀ ਛੱਡਿਆ ਜਾਵੇਗਾ। ਦੂਸਰੇ ਮਸਲਾ ਹਰ ਘਰ ਵਿੱਚ ਨਹਿਰੀ ਪਾਣੀ ਪਹੁੰਚ ਦਾ ਕੀਤਾ ਹਰ ਖੇਤ ਤਕ ਨਹਿਰੀ ਪਾਣੀ ਨੂੰ ਪਹੁੰਚਣ ਲਈ ਟੁੱਟੇ ਹੋਏ ਨਹਿਰੀ ਖਾਲੇ ਬਣਾਉਣ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਵਫ਼ਦ ਨੇ ਦਸਿਆ ਕਿ ਪਿੰਡ ਭੁੱਚੋ ਖੁਰਦ 600 ਦੇ ਕਰੀਬ ਰਕਬੇ ਨੂੰ ਨਹਿਰੀ ਪਾਣੀ ਚਾਰ ਸਾਲਾਂ ਤੋਂ ਨਹੀਂ ਮਿਲ ਰਿਹਾ। ਕਾਰਜਕਾਰੀ ਇੰਜੀਨੀਅਰ ਸੁਖਜੀਤ ਨੇ ਭਰੋਸਾ ਦਿਵਾਇਆ ਕਿ ਭੁੱਚੋ ਖੁਰਦ ਦੇ ਟੁੱਟੇ ਨਹਿਰੀ ਖਾਲੇ ਨੂੰ ਜਲਦੀ ਬਣਾਇਆ ਜਾਵੇਗਾ ਗਿਆ। ਆਗੂ ਨੇ ਕਿਹਾ ਕਿ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਿੰਡ ਭੁੱਚੋ ਕਲਾਂ ਦੇ ਪ੍ਰਧਾਨ ਤੇਜਾ ਸਿੰਘ, ਦਾਰਾ ਸਿੰਘ, ਮਿੱਠੂ ਸਿੰਘ, ਭੁੱਚੋ ਖੁਰਦ ਦੇ ਆਗੂ ਸੁਖਮੰਦਰ ਸਿੰਘ ਸਰਾਭਾ,ਪਿੰਡ ਹਰਗੰਪੁਰਾ ਅਜੈਬ ਸਿੰਘ, ਪਿੰਡ ਗੋਬਿੰਦਪੁਰਾ ਕਮੇਟੀ ਬੰਤ ਸਿੰਘ, ਜੈਲ ਸਿੰਘ, ਨਿੱਕਾ ਸਿੰਘ, ਦਲਬਾਰਾ ਸਿੰਘ, ਨਰ ਸਿੰਘ ਆਦਿ ਹਾਜ਼ਰ ਸਨ।
Share the post "ਨਹਿਰੀ ਪਾਣੀ ਦੀ ਬੰਦੀ ਅਤੇ ਟੁੱਟੇ ਹੋਏ ਨਹਿਰੀ ਖਾਲੇ ਮਸਲੇ ਨੂੰ ਲੈ ਕੇ ਕਿਸਾਨਾਂ ਦਾਵਫ਼ਦ ਐਕਸੀਅਨ ਨੂੰ ਮਿਲਿਆ"