ਡਿਪਟੀ ਕਮਿਸ਼ਨਰ ਬਲਜੀਤ ਕੌਰ ਨੇ ਨੋਜਵਾਨ ਕਲਾਕਾਰਾਂ ਨੂੰ ਅਪਣੀ ਵਿਰਾਸਤ ਅਤੇ ਸਭਿਆਚਾਰ ਨੂੰ ਸੰਭਾਲਣ ‘ਤੇ ਦਿੱਤਾ ਜ਼ੋਰ
ਵੱਖ ਵੱਖ ਮੁਕਾਬਲਿਆਂ ਦੌਰਾਨ ਪ੍ਰਤੀਯੋਗੀਆਂ ਨੇ ਅਪਣੀ ਕਲਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 20 ਅਕਤੂਬਰ:ਨਹਿਰੂ ਯੁਵਾ ਕੇਂਦਰ ਮਾਨਸਾ ਦਾ ਦੋ ਰੋਜ਼ਾ ਜ਼ਿਲ੍ਹਾ ਉਤਸਵ ਅਤੇ ਯੁਵਾ ਸੰਵਾਦ ਇਥੇ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਕਾਲਜ ਵਿਖੇ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ, ਜਿਸ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਅਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਅਪਣਾ ਪੁਰਾਤਨ ਵਿਰਸਾ ਅਤੇ ਸਭਿਆਚਾਰ ਸੰਭਾਲਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਤੁਹਾਡੇ ‘ਤੇ ਟਿਕਿਆ ਹੋਇਆ। ਉਨ੍ਹਾਂ ਵੱਖ ਵੱਖ ਮੁਕਾਬਲਿਆਂ ਦੌਰਾਨ ਭਾਗੀਦਾਰਾਂ ਵੱਲ੍ਹੋਂ ਦਿਖਾਈ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਵਿਦਿਆਰਥੀਆਂ ਚ ਕਮਾਲ ਦੀ ਪ੍ਰਤਿਭਾ ਹੈ,ਪਰ ਇਸ ਨੂੰ ਤਰਾਸ਼ਣ ਦੀ ਲੋੜ ਹੈ। ਉਨ੍ਹਾਂ ਤੋਂ ਪਹਿਲਾ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਕਾਲਜ ਦੀ ਪਿ੍ਰੰਸੀਪਲ ਡਾ ਬਰਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਯੁਵਾ ਅਧਿਕਾਰੀ ਸੰਦੀਪ ਘੰਡ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਨੋਜਵਾਨਾਂ ਲਈ ਇਸ ਯੁਵਾ ਉਤਸਵ-ਯੁਵਾ ਸੰਵਾਦ ਵਰਦਾਨ ਸਾਬਤ ਹੋਵੇਗਾ, ਕਿਉਂਕਿ ਯੁਵਕਾਂ ਲਈ ਰਾਜ ਪੱਧਰ ਅਤੇ ਫਿਰ ਕੌਮੀ ਪੱਧਰ ਤੱਕ ਅਪਣੀ ਕਲਾ ਪ੍ਰਗਟਾਉਣ ਦਾ ਵੱਡਾ ਪਲੇਟਫਾਰਮ ਹੈ।
ਵੱਖ ਵੱਖ ਭਾਗੀਦਾਰ ਅਪਣੀ ਕਲਾ ਨਾਲ ਸਟੇਟ ਵੱਖ ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਕਮਾਲ ਦੀ ਪ੍ਰਤਿਭਾ ਦਿਖਾਈ।ਭਾਸ਼ਣ ਮੁਕਾਬਲੇ ਚ ਕਮਲਜੀਤ ਕੌਰ ਨੇ ਪਹਿਲਾ, ਲਾਡੀ ਕੌਰ ਨੇ ਦੂਜਾ ਅਤੇ ਪ੍ਰੀਤੀ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਯੁਵਾ ਲੇਖਕ(ਕਵਿਤਾ) ਮੁਕਾਬਲੇ ਚ ਪ੍ਰੀਆ ਗਰਗ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ, ਖੁਸ਼ਕਰਮਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਚ ਜਗਪ੍ਰੀਤ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਅਤੇ ਸਹਿਬਕਮਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੋਬਾਈਲ ਫੋਟੋਗ੍ਰਾਫੀ ਚ ਹਰਪ੍ਰੀਤ ਸਿੰਘ ਨੇ ਪਹਿਲਾ, ਰਿਧੀ ਨੇ ਦੂਜਾ, ਏਕਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੋਕ ਗੀਤ ਮੁਕਾਬਲੇ ਚ ਖੁਸ਼ਪ੍ਰੀਤ ਕੌਰ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਕਾਲਜ ਮਾਨਸਾ ਨੇ ਪਹਿਲਾ, ਇਸੇ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਨੇ ਦੂਜਾ,ਕਨਵਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਰਾਤਨ ਪਹਿਰਾਵੇ ਚ ਸੁਪਨਦੀਪ ਮੋਹਰੀ ਰਹੀ।ਵੱਖ ਵੱਖ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਡਾ ਬੂਟਾ ਸਿੰਘ ਸੇਖੋਂ, ਸ਼ਾਇਰ ਗੁਰਪ੍ਰੀਤ,ਡਾ ਗੁਰਦੀਪ ਢਿਲੋਂ, ਡਾ ਯੋਗਿਤਾ ਜੋਸ਼ੀ, ਪਿ੍ਰੰਸੀਪਲ ਦਰਸ਼ਨ ਸਿੰਘ ਬਰੇਟਾ, ਕੈਪਟਨ ਕੰਵਰ, ਪ੍ਰੋ ਹਰਦੀਪ ਸਿੰਘ, ਡਾ ਬੱਲਮ ਲੀਂਬਾ, ਡਾ ਜਸਪਾਲ ਸਿੰਘ, ਜਗਸੀਰ ਸਿੰਘ ਮੀਰਪੁਰ, ਤੇਜ ਰਾਮ,ਪ੍ਰੋ ਸੁਰਭੀ,ਪ੍ਰੋ ਲਖਨਪਾਲ, ਡਾ ਮਨਰੀਤ ਸਿੱਧੂ,ਅਰਫ ਸਲਮਾਨ, ਸਵਰਨ ਰਾਹੀਂ,ਮਨਪ੍ਰੀਤ ਸਿੰਘ ਖਾਲਸਾ,ਇਸ ਤੋ ਇਲਾਵਾ ਉਦਘਾਟਨੀ ਸਮਾਗਮ ਦੌਰਾਨ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਮਾਨਸਾ ਦੇ ਵਿਦਿਆਰਥਣਾਂ ਦੀ ਲੁੱਡੀ ਅਤੇ ਸਰਕਾਰੀ ਗਰਲਜ਼ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਪੇਸ਼ਕਾਰੀਆਂ ਚ ਅਪਣੀ ਕਲਾਂ ਦਾ ਲੋਹਾ ਮਨਾਉਂਦਿਆਂ ਖੂਬ ਤਾੜੀਆਂ ਖੱਟੀਆਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਰਪ੍ਰੀਤ ਬਹਿਣੀਵਾਲ, ਹਰਿੰਦਰ ਮਾਨਸ਼ਾਹੀਆ,ਹਰਦੀਪ ਸਿੱਧੂ,ਪ੍ਰੋ ਬਲਜੀਤ ਕੌਰ,ਮੈਡਮ ਜਸਵੀਰ ਕੌਰ ਗੋਇੰਦਪੁਰਾ,ਪਰਵਿੰਦਰ ਸਿੰਘ, ਸਤਨਾਮ ਸਿੰਘ ਸੱਤਾ ਰਾਜਿੰਦਰ ਵਰਮਾ,ਗੁਰਪ੍ਰੀਤ ਅੱਕਾਂਵਾਲੀ, ਗੁਰਪ੍ਰੀਤ ਨੰਦਗੜ੍ਹ, ਬੇਅੰਤ ਕੌਰ,ਮੰਜੂ ਬਾਲਾ,ਮਨੋਜ ਕੁਮਾਰ,ਜੋਨੀ,ਗੁਰਪ੍ਰੀਤ ਕੌਰ,ਮਨਪ੍ਰੀਤ ਕੌਰ,ਕਰਮਜੀਤ ਕੌਰ,ਲਵਪ੍ਰੀਤ ਸ਼ਰਮਾ, ਕਰਮਜੀਤ ਰਾਠੀ,ਭੁਪਿੰਦਰ ਤੱਗੜ,ਡਾ ਵਿਨੋਦ ਕੁਮਾਰ, ਸੁਖਵਿੰਦਰ ਸੁੱਖੀ ਹਾਜ਼ਰ ਸਨ।
Share the post "ਨਹਿਰੂ ਯੁਵਾ ਕੇਂਦਰ ਦਾ ਦੋ ਰੋਜ਼ਾ ਯੁਵਾ ਉਤਸਵ-ਯੁਵਾ ਸਵਾਦ ਮਾਤਾ ਸੁੰਦਰੀ ਕਾਲਜ ਵਿਖੇ ਸ਼ਾਨੋ ਸ਼ੋਕਤ ਨਾਲ ਸ਼ੁਰੂ"