WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਨਹਿਰੂ ਯੁਵਾ ਕੇਂਦਰ ਮਾਨਸਾ ਦੇ ਯੁਵਾ ਸੰਵਾਦ ਦੌਰਾਨ “2047 ਚ ਕਿਹੋ ਜਿਹਾ ਹੋਵੇ ਮੇਰਾ ਭਾਰਤ“ ‘ਤੇ ਹੋਈ ਚਰਚਾ

ਵਾਤਾਵਰਣ ਨੂੰ ਬਚਾਉਣ ਲਈ ਕਵੀਸ਼ਰੀ ਰਾਹੀਂ ਸਨੇਹਾ ਦੇਣ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ
ਯੁਵਾ ਉਤਸਵ ਦੌਰਾਨ ਵੱਖ ਵੱਖ ਪ੍ਰਦਰਸ਼ਨੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 21 ਅਕਤੂਬਰ:ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਗਰਲਜ਼ ਵਿਖੇ ਚਲ ਰਹੇ “ ਯੁਵਾ ਉਤਸਵ ਅਤੇ ਯੁਵਾ ਸਵਾਦ “ ਦੇ ਦੂਸਰੇ ਦਿਨ “ 2047 ਚ ਕਿਹੋ ਜਿਹਾ ਹੋਵੇ ਮੇਰਾ ਭਾਰਤ “ ਵਿਸ਼ੇ ‘ਤੇ ਨੋਜਵਾਨਾਂ ਨੇ ਡੂੰਘੀ ਚਰਚਾ ਕਰਦਿਆਂ ਦੇਸ਼ ਦੇ ਸਿੱਖਿਆ,ਰਾਜਨੀਤਕ,ਆਰਥਿਕ, ਸਮਾਜਿਕ ਸਿਸਟਮ ਚ ਇਨਕਲਾਬੀ ਸੁਧਾਰਾਂ ਦੀ ਮੰਗ ਕਰਦਿਆਂ ਯੁਵਾ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਯੁਵਾ ਉਤਸਵ ਦੇ ਇਸ ਅਹਿਮ ਪ੍ਰੋਗਰਾਮ ਦੌਰਾਨ ਵੱਖ ਵੱਖ ਨੋਜਵਾਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਵਰਤਮਾਨ ਸਮੇਂ ਦੌਰਾਨ ਨੋਜਵਾਨਾਂ ਦਾ ਨਸ਼ਾ ਚ ਗਲਤਾਨ ਹੋਣਾ,ਬਾਹਰਲੇ ਦੇਸ਼ਾਂ ਵੱਲ ਪ੍ਰਵਾਸ ਕਰਨਾ , ਭਿ੍ਰਸ਼ਟਾਚਾਰ,ਆਪਸੀ ਭਾਈਚਾਰੇ, ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਹੋਣਾ ਅਤੇ ਹੋਰ ਵੱਡੀਆਂ ਚਣੌਤੀਆਂ ਨੇ,ਪਰ ਇਸ ਦੇ ਬਾਵਜੂਦ ਨੋਜਵਾਨਾਂ ਨੂੰ ਅਜ਼ਾਦੀ ਦੇ ਉਸ ਇਤਿਹਾਸ ਤੋਂ ਉਹ ਪ੍ਰੇਰਨਾ ਜ਼ਰੂਰ ਲੈਣ ਦੀ ਲੋੜ ਹੈ,ਜਦੋਂ ਸ਼ਹੀਦ ਭਗਤ ਸਿੰਘ ਵਰਗੇ ਦੇਸ਼ ਭਗਤਾਂ ਨੇ ਸਿਰਫ 23 ਵਰ੍ਹਿਆਂ ਦੀ ਉਮਰ ਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇ ਦਿੱਤੀਆਂ, ਪਰ ਹੁਣ ਸਾਡੇ ਦੇਸ਼ ਦੇ ਨੋਜਵਾਨਾਂ ਸਾਹਮਣੇ ਭਾਰਤ ਨੂੰ ਮਿਲੀ ਅਜ਼ਾਦੀ ਨੂੰ ਅਸਲੀ ਮਾਇਨਿਆਂ ਚ ਲਾਗੂ ਕਰਕੇ ਦੇਸ਼ ਨੂੰ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਬਰਾਬਰ ਖੜਨ ਲਈ ਵੱਡੇ ਰਾਜਨੀਤਕ,ਆਰਥਿਕ, ਸਮਾਜਿਕ ਬਦਲਾਅ ਦੀ ਵੱਡੀ ਲੋੜ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਯੁਵਾ ਅਧਿਕਾਰੀ ਤੇ ਇਸ ਯੁਵਾ ਉਤਸਵ ਦੇ ਪ੍ਰਬੰਧਕ ਡਾ ਸੰਦੀਪ ਘੰਡ ਨੇ ਦੱਸਿਆ ਕਿ ਦੋ ਰੋਜ਼ਾ ਉਤਸਵ ਦੌਰਾਨ ਯੁਵਾ ਸੰਵਾਦ ਅਹਿਮ ਪ੍ਰੋਗਰਾਮ ਹੈ,ਜਿਸ ਦੌਰਾਨ 2047 ਦੇ ਭਾਰਤ ਦੀ ਚਰਚਾ ਜ਼ਿਲ੍ਹਿਆਂ ਤੋਂ ਲੈ ਕੇ ਰਾਜ,ਕੌਮੀ ਪੱਧਰ ਤੱਕ ਹੋਣੀ ਹੈ। ਦੇਸ਼ ਭਰ ਦੇ ਹੋਣਹਾਰ ਨੋਜਵਾਨਾਂ ਦਾ ਇਸ ਰੂਪ ਚ ਚਰਚਾ ਕਰਨਾ ਭਾਰਤ ਸਰਕਾਰ ਅਤੇ ਨਹਿਰੂ ਯੁਵਾ ਸੰਗਠਨ ਦਾ ਇਹ ਵੱਡਾ ਤੇ ਅਹਿਮ ਉਪਰਾਲਾ ਮੰਨਿਆ ਜਾ ਰਿਹਾ ਹੈ।
ਯੁਵਾ ਸੰਵਾਦ ਦੌਰਾਨ ਵਿਸ਼ੇਸ਼ ਤੌਰ ‘ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ,ਡਾ ਬੂਟਾ ਸਿੰਘ ਸੇਖੋਂ ਪਿ੍ਰੰਸੀਪਲ ਡਾਈਟ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਜ਼ਿਲ੍ਹਾ ਖੋਜ ਅਫਸਰ ਗੁਰਪ੍ਰੀਤ ਸਿੰਘ,ਲੈਕਚਰਾਰ ਹਰਪ੍ਰੀਤ ਸਿੰਘ ਮੂਸਾ, ਪਿ੍ਰੰਸੀਪਲ ਡਾ ਯੋਗਿਤਾ ਜੋਸ਼ੀ ਹਾਜ਼ਰ ਸਨ। ਉਨ੍ਹਾਂ ਵੱਲ੍ਹੋਂ ਨੋਜਵਾਨਾਂ ਨੂੰ ਸਵਾਲ ਜਵਾਬ ਕੀਤੇ ਗਏ ਅਤੇ ਜੱਜਮੈਂਟ ਦੀ ਵੀ ਭੂਮਿਕਾ ਨਿਭਾਈ। ਜ਼ਿਲ੍ਹੇ ਉਤਸਵ ਦੇ ਦੂਸਰੇ ਦਿਨ ਮਾਲਵਾ ਪਬਲਿਕ ਹਾਈ ਸਕੂਲ ਖਿਆਲਾਂ ਕਲਾਂ ਦੀਆਂ ਵਿਦਿਆਰਥਣਾਂ ,ਜਿਨ੍ਹਾਂ ਨੇ ਪਰਾਲੀ ਨੂੰ ,ਨਾ ਫੂਕਣ ਦਾ ਸਨੇਹਾ ਦਿੱਤਾ ਸੀ,ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਕਵੀਸ਼ਰੀ ਨੂੰ ਮੁੱਖ ਮੰਤਰੀ ਵੱਲ੍ਹੋਂ ਅਪਣੇ ਪੇਜ ‘ਤੇ ਸ਼ੇਅਰ ਕਰਦਿਆਂ 51 ਹਜ਼ਾਰ ਰੁਪਏ ਦੇ ਸਨਮਾਨ ਦਾ ਐਲਾਨ ਕੀਤਾ ਗਿਆ ਸੀ। ਇਸ ਕਵੀਸ਼ਰੀ ਦੇ ਲੇਖਕ ਹਰਦੀਪ ਜਟਾਣਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਅੱਜ ਦੇ ਸਮਾਗਮ ਦੌਰਾਨ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ। ਯੁਵਾ ਉਤਸਵ ਦੌਰਾਨ ਅਧਿਆਪਕ ਗੁਰਜੰਟ ਸਿੰਘ ਚਾਹਲ,ਲੈਕਚਰਾਰ ਵੀਰਪਾਲ ਕੌਰ ਦੀ ਅਗਵਾਈ ਚ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ, ਗੁਰਮੀਤ ਸਿੰਘ ਬੁਰਜ ਰਾਠੀ ਦੀ ਅਗਵਾਈ ਚ ਰਾਠੀ ਕਲਾ ਕੇਂਦਰ ਵੱਲ੍ਹੋਂ ਵੇਸਟ ਚੀਜਾਂ ਤੋਂ ਬਣਾਏ ਖਡੋਣਿਆਂ ਦੀ ਪ੍ਰਦਰਸ਼ਨੀ ਅਤੇ ਭਾਸ਼ਾ ਵਿਭਾਗ ਮਾਨਸਾ ਵੱਲ੍ਹੋਂ ਲਾਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਸਮਾਗਮ ਦੌਰਾਨ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀ ਪਿ੍ਰੰਸੀਪਲ ਡਾ ਬਰਿੰਦਰ ਕੌਰ,ਡਾ ਵਿਜੈ ਮਿੱਢਾ ਡਿਪਟੀ ਡੀਈਓ ਸੈਕੰਡਰੀ, ਸਹਾਇਕ ਸਿਵਲ ਸਰਜਨ ਡਾ ਰਣਜੀਤ ਰਾਏ,ਸਾਬਕਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ,ਡਾ ਜਨਕ ਰਾਜ,ਸੰਜੀਵ ਪਿੰਕਾ,ਮੈਡਮ ਜਸਵੀਰ ਕੌਰ ਵਿਰਦੀ,ਰਾਜੇਸ਼ ਕੁਮਾਰ ਬੁਢਲਾਡਾ, ਹਰਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਡੀ ਐੱਮ ਖੇਡਾਂ, ਰਾਜਿੰਦਰ ਵਰਮਾ,ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ, ਮਨੋਜ ਕੁਮਾਰ ਹਾਜ਼ਰ ਸਨ।

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਰਾਜਨੀਤੀ ਵਿੱਚ ਆ ਰਹੀ ਗਿਰਾਵਟ ਅਤੇ ਨਿਘਾਰ ਇੱਕ ਚਿੰਤਾਂ ਦਾ ਵਿਸ਼ਾ ਡਾ.ਸੰਦੀਪ ਘੰਡ

punjabusernewssite

ਦੀਪਕ ਟੀਨੂੰ ਮੁੜ ਮਾਨਸਾ ਪੁਲਿਸ ਦੀ ਗਿ੍ਰਫਤ ’ਚ, ਆਈ.ਜੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ

punjabusernewssite