ਸਾਈਕਲ ਚਲਾਉਣ ਨਾਲ ਸਰੀਰਕ ਤੰਦਰੁਸਤੀ,ਆਰਿਥਕ ਬੱਚਤ ਅਤੇ ਵਾਤਾਵਰਣ ਵਿੱਚ ਵੀ ਸੁਧਾਰ ਹੁੰਦਾਂ ਹੈ।ਡਾ.ਜਨਕ ਰਾਜ ਸਿੰਗਲਾਂ
ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ, 3 ਜੂਨ: ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਨਸਾ ਸਾਈਕਲ ਗਰੁੱਪ ਮਾਨਸਾ ਦੇ ਸਹਿਯੋਗ ਨਾਲ ਅਜਾਦੀ ਦੇ 75ਵੇਂ ਅਮਿ੍ਰਤ ਮਹਾਉਤਸਵ ਦੇ ਸਬੰਧ ਵਿੱਚ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ। ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਇਸ ਸਾਈਕਲ ਰੈਲੀ ਵਿੱਚ 60 ਤੋਂ ਉਪਰ ਨੋਜਵਾਨਾਂ ਨੇ ਭਾਗ ਲਿਆ।ਡਾ.ਜਨਕ ਰਾਜ ਸਿੰਗਲਾ ਅਤੇ ਮਾਨਸਾ ਸਾਈਕਲ ਕਲੱਬ ਦੇ ਪ੍ਰਧਾਨ ਡਾ.ਨਰਿੰਦਰ ਗੁਪਤਾ ਦੀ ਦੇਖਰੇਖ ਹੇਠ ਕਰਵਾਈ ਇਹ ਸਾਈਕਲ ਰੈਲੀ ਮਾਨਸਾ ਦੇ ਸ਼ਹੀਦ ਠੀਕਰੀ ਵਾਲਾ ਚਂੋਕ ਤੋ ਸ਼ੁਰੂ ਹੋਈ ਜੋ ਮਾਨਸਾ ਖੁਰਦ,ਕੋਟਲੱਲੂ ਹੁੰਦੀ ਹੋਈ ਬੱਪੀਆਣਾ ਪਹੁੰਚੀ ਅਤੇ ਉਸੇ ਰੂਟ ਤੇ ਵਾਪਸੀ ਕਰਦੇ ਹੋਏ ਸ਼ਹੀਦ ਠੀਕਰੀਵਾਲਾ ਚੋਂਕ ਵਿਖੇ ਸਮਾਪਤ ਹੋਈ।25 ਕਿਲੋਮੀਟਰ ਦੀ ਸਾੲਕਿਲ ਰੈਲੀ ਤੋਂ ਬਾਅਦ ਵੀ ਸਮੂਹ ਭਾਗੀਦਾਰ ਬਿਲਕੁਲ ਫਰੈਸ਼ ਲੱਗ ਰਹੇ ਸਨ।ਰੈਲੀ ਦੀ ਸਮਾਪਤੀ ਤੇ ਸੰਬੋਧਨ ਕਰਦਿਆਂ ਡਾ.ਸਿੰਗਲਾਂ ਨੇ ਕਿਹਾ ਕਿ ਸਾਈਕਲ ਚਲਾਉਣਾ ਸਾਡੇ ਲਈ ਬਹੁਤ ਜਰੂਰੀ ਹੈ ਇਸ ਨਾਲ ਨਾਂ ਕੇਵਲ ਸਰੀਰ ਰਿਸ਼ਟਪੁਸ਼ਟ ਰਹਿੰਦਾਂ ਹੈ ਇਸ ਨਾਲ ਸਾਡੀ ਪੇਸੈ ਦੀ ਵੀ ਬੱਚਤ ਹੁੰਦੀ ਹੈ।ਡਾ.ਸਿੰਗਲਾਂ ਨੇ ਇਹ ਵੀ ਕਿਹਾ ਕਿ ਸਾਈਕਲ ਚਲਾਉਣ ਨਾਲ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ ਅਤੇ ਇਸ ਨਾਲ ਵਾਤਾਵਰਣ ਵਿੱਚ ਵੀ ਸੁਧਾਰ ਹੁੰਦਾਂ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਸਾਈਕਲ ਨੂੰ ਆਪਣੀ ਰੋਜਾਨਾ ਕਾਰਜਸ਼ੈਲੀ ਵਿੱਚ ਵੀ ਸ਼ਾਮਲ ਕਰਨਾ ਚਾਹੀਦਾ ਹੈ।
ਵਿਸ਼ਵ ਸਾਈਕਲ ਰੈਲੀ ਦੇ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ (ਆਫਿਸਰ ਆਨ ਸਪੈਸ਼ਲ ਡਿਊਟੀ) ਡਾ.ਸੰਦੀਪ ਘੰਡ ਨੇ ਮਾਨਸਾ ਸਾਈਕਲ ਕਲੱਬ ਦੇ ਸਮੂਹ ਆਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਸਿਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ.ਮਾਨਸਾ ਸਾੲਕਿਲ ਗਰੁੱਪ ਦੇ ਪ੍ਰਧਾਨ ਡਾ.ਨਰਿੰਦਰ ਗੁਪਤਾ,ਸੰਜੀਵ ਪਿੰਕਾਂ,ਡਾ.ਵਿਕਾਸ ਸ਼ਰਮਾਂ,ਪਰਵੀਨ ਸ਼ਰਮਾਂ ਟੋਨੀ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 6 ਸਾਲ ਤੋਂ ਲਗਾਤਾਰ ਸਾਈਕਲ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਦੇ ਵੀ ਕਿਸੇ ਕਿਸਮ ਦੀ ਬਿਮਾਰੀ ਦਾ ਸਾਹਮਣਾ ਨਹੀ ਕਰਨਾ ਪਿਆ ਅਤੇ ਸਾਰਾ ਦਿਨ ਸਰੀਰ ਵੀ ਤੰਦਰੁਸਤ ਅਤੇ ਅੇਕਿਟਵ ਰਹਿੰਦਾਂ ਹੈ।ਉਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਜਿਲ੍ਹੇ ਦੀਆਂ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਮੈਗਾ ਸਾਈਕਲ ਰੈਲੀ ਕਰਵਾਈ ਜਾਵੇਗੀ ਜਿਸ ਵਿੱਚ ਦੋ ਹਜਾਰ ਤੋਂ ਉਪਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।ਵਿਸ਼ਵ ਸਾਈਕਲ ਰੈਲੀ ਨੂੰ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਛਾਪਿਆਵਾਲੀ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਜੋਨੀ ਮਾਨਸਾ ਅਤੇ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹੀਰਕੇ,ਭੁਪਿੰਦਰ ਸਿੰਘ ਕਾਹਨਗੜ੍ਹ,ਬਲਜੀਤ ਸਿੰਘ ਬੋੜਾਵਾਲ,ਜਸਪਾਲ ਸਿੰਘ ਹੀਰੋਂਖੁਰਦ,ਹਰਪ੍ਰੀਤ ਸਿੰਘ ਰੰਘਿੜਆਲ ਅਤੇ ਸੁਖਵਿੰਦਰ ਸਿੰਘ ਸਰਦੂਲੇਵਾਲਾ ਨੇ ਵੀ ਸੰਬੋਧਨ ਕੀਤਾ
Share the post "ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਾਈਕਲ ਗਰੁੱਪ ਮਾਨਸਾ ਦੇ ਸਹਿਯੋਗ ਨਾਲ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ"