ਮਹਾਂਭਾਰਤ ਅਧਾਰਿਤ ਅਲੀ ਰਾਣੀ ਲੋਕ- ਗਾਥਾ ਦਾ ਹੋਇਆ ਮੰਚਨ
ਸੁਖਜਿੰਦਰ ਮਾਨ
ਬਠਿੰਡਾ, 08 ਅਕਤੂਬਰ: ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਖੇ ਨਾਟਿਅਮ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ ਨਾਟਕ ਮੇਲੇ ਦੇ 8ਵੇਂ ਦਿਨ ਦੱਖਣੀ ਭਾਰਤ ਦੇ ਸੂਬੇ ਤੇਲੰਗਾਣਾ ਤੋਂ ਆਈ ਟੀਮ ਵੱਲੋਂ ਆਪਣੇ ਲੋਕ ਰੰਗ ਵਿੱਚੋਂ ਮਹਾਭਾਰਤ ਵਿੱਚਲੀ ਇੱਕ ਲੋਕ-ਗਾਥਾ ਅਧਾਰਿਤ ਨਾਟਕ ਅਲੀਅਰਜਣਾ ਯਕਸ਼ਗਾਣਮ ਦਾ ਮੰਚਨ ਕੀਤਾ ਗਿਆ। ਸ੍ਰੀ ਲਕਸ਼ਮੀ ਨਰਸਿਮਹਾ ਦੁਆਰਾ ਲਿਖਿਤ ਅਤੇ ਪੀ ਚੰਦਰਾਮੌਲੀ ਦੁਆਰਾ ਨਿਰਦੇਸ਼ਿਤ ਇਹ ਨਾਟ-ਸ਼ੈਲੀ ਸਵਾਮੀ ਨਾਟਿਆ ਕਲਾਮੰਡਲ ਦੀ ਟੀਮ ਵੱਲੋਂ ਬਠਿੰਡਾ ਦੇ ਦਰਸ਼ਕਾਂ ਅੱਗੇ ਪਹਿਲੀ ਵਾਰ ਪੇਸ਼ ਹੋਣ ਵਾਲਾ ਤੇਲਗੂ ਨਾਟਕ ਸੀ, ਜਿਸਨੂੰ ਵੇਖ ਕੇ ਦਰਸ਼ਕਾਂ ਨੇ ਇਸਦਾ ਖੂਬ ਆਨੰਦ ਮਾਣਿਆ। ਮੇਅਰ ਰਮਨ ਗੋਇਲ ਨੇ ਅਗਰਸੇਨ ਜੈਅੰਤੀ ਦੇ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਨਾਟਕ ਮੇਲੇ ਲਈ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ। ਨਾਟਿਅਮ ਵੱਲੋਂ ਇਸ ਦੌਰਾਨ ਬਠਿੰਡੇ ਵਿੱਚ ਬਣਨ ਜਾ ਰਹੇ ਆਡੀਟੋਰੀਅਮ ਦਾ ਨਾਮ ਬਲਵੰਤ ਗਾਰਗੀ ਆਡੀਟੋਰੀਅਮ ਤੇ ਉਸ ਨੂੰ ਜਾਣ ਵਾਲੀ ਸੜਕ ਦਾ ਨਾਮ ਟੋਨੀ ਬਾਤਿਸ਼ ਮਾਰਗ ਰੱਖਣ ਲਈ ਵੀ ਬੇਨਤੀ ਕੀਤੀ ।
ਨਾਟਕ ਮੇਲੇ ਦੇ 8ਵੇਂ ਦਿਨ ਦਿਖਿਆ ਤੇਲਗੂ ਰੰਗ
5 Views