Thursday, April 30, 2026
spot_img
spot_img

ਨਾਟਿਅਮ ਮੇਲੇ ਦੇ ਅੰਤਿਮ ਦਿਨ ਨਾਟਕ ‘ਮੈਂ ਭਗਤ ਸਿੰਘ’ ਵੇਖਣ ਲਈ ਦਰਸ਼ਕਾਂ ਦਾ ਜੁਟਿਆ ਵੱਡਾ ਹਜੂਮ

Date:

spot_img

ਨਾਟਕ ਰਾਹੀਂ ਅਮੀਰ ਹੱਥੌਂ ਗਰੀਬ ਦੀ ਲੁੱਟ ਵਿਰੁੱਧ ਚੁੱਕੀ ਆਵਾਜ਼
ਸੁਖਜਿੰਦਰ ਮਾਨ
ਬਠਿੰਡਾ, 15 ਅਕਤੂਬਰ : ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਨਾਟਿਅਮ ਵੱਲੋਂ ਕਰਵਾਏ ਗਏ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਅੰਤਿਮ ਦਿਨ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਪਾਲੀ ਭੁਪਿੰਦਰ ਦੇ ਲਿਖੇ ਨਾਟਕ ‘ਮੈਂ ਭਗਤ ਸਿੰਘ’ ਨੂੰ ਵੇਖਣ ਲਈ ਦਰਸ਼ਕਾਂ ਦਾ ਵੱਡਾ ਹਜ਼ੂਮ ਪਹੁੰਚਿਆ। ਇਸ ਨਾਟਕ ਵਿੱਚ ਇੱਕ ਗਰੀਬ ਚਾਹ ਦੇ ਖੋਖੇ ਤੇ ਕੰਮ ਕਰਨ ਵਾਲਾ ਬੱਚਾ ਭਗਤ ਸਿੰਘ ਬਾਰੇ ਲਿਖੇ ਸਾਹਿਤ ਨੂੰ ਪੜ੍ਹਦਾ ਹੋਇਆ ਖੁਦ ਹੀ ਭਗਤ ਸਿੰਘ ਬਣਨ ਦਾ ਸੁਪਨਾ ਵੇਖ ਲੈਂਦਾ ਹੈ ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਅਮੀਰ ਹੱਥੋਂ ਗਰੀਬ ਦੀ ਲੁੱਟ ਵਿਰੁੱਧ ਆਵਾਜ਼ ਚੁੱਕ ਲੈਂਦਾ ਹੈ।
ਨਾਟਿਅਮ ਦੇ ਪ੍ਰਧਾਨ ਸੁਧਰਸ਼ਨ ਗੁਪਤਾ ਅਤੇ ਸੈਕਟਰੀ ਸੁਰਿੰਦਰ ਕੌਰ ਨੇ ਦੱਸਿਆ ਕਿ ਨਾਟਕ ਮੇਲੇ ਦੇ ਆਖਰੀ ਦਿਨ ਉੱਘੇ ਪੰਜਾਬੀ ਲੇਖਕ ਤੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਅਤੇ ਬਰਾੜ ਅੱਖਾਂ ਦੇ ਹਸਪਤਾਲ ਤੋਂ ਡਾ. ਪੀਐਸ ਬਰਾੜ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਬਠਿੰਡਾ ਦੀ ਧਰਤੀ ‘ਤੇ ਕੌਮੀ ਨਾਟਕ ਮੇਲੇ ਦੇ ਸਫਲ ਪ੍ਰਬੰਧਨ ਲਈ ਨਾਟਿਅਮ ਟੀਮ ਦੀ ਸ਼ਲਾਂਘਾ ਕੀਤੀ।
ਅੰਮਿ੍ਰਤ ਗਿੱਲ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਆਖਰੀ ਨਾਟਕ ਵਿੱਚ ਗੁਰਨੂਰ, ਨਵੀ ਸਰਾਂ, ਬਲਵਿੰਦਰ ਮਾਹਲ, ਬਿਕਰਮਜੀਤ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਕੌਰ, ਵਾਨੀ ਗੋਇਲ, ਅਸ਼ੀਸ਼ ਬਾਤਿਸ਼, ਅੰਕੁਸ਼ ਗਰਗ, ਅਮਨਦੀਪ ਕੌਰ ਮਾਨ, ਗੁਰਮੀਤ ਧੀਮਾਨ, ਸਰਤਾਜ ਸਿੰਘ, ਮਨਰਾਜ ਸਿੰਘ, ਹਰਮਨਪ੍ਰੀਤ, ਸਿਕੰਦਰ ਸਿੰਘ, ਰਾਜੀਵ ਲਹੂਆ, ਜਗਮੇਲ ਸਿੰਘ, ਅਮਰਜੋਤ ਸਿੰਘ, ਮਾਸਟਰ ਕਰਨ ਧਨੋਆ, ਮਾਸਟਰ ਵਾਰਿਸ ਮਾਹਲ ਅਤੇ ਮੇਕ-ਅੱਪ ਆਰਟਿਸਟ ਸੁਰਿੰਦਰ ਸੋਹਣਾ ਵੱਲੋਂ ਮਿਲਕੇ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਪਰਿਵਾਰ ਸਮੇਤ ਬਠਿੰਡਾ ਦੇ ਏਡੀਸੀ ਪਰਮਵੀਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ ਤੇ ਡਿਪਟੀ ਡੀਈਓ ਇਕਬਾਲ ਸਿੰਘ ਬੁੱਟਰ ਉਚੇਚੇ ਤੌਰ ’ਤੇ ਮੌਜੂਦ ਸਨ।

Share post:

spot_img

Popular

More like this
Related

Haryana News : हरियाणा में बिजनेस आसान, Right to Business Act प्रस्ताव

Haryana News : लगभग 30 दिनों में स्वीकृति देने...

Amritsar News : ਅੰਮ੍ਰਿਤਸਰ ‘ਚ 4 ਕਿਲੋ ਹੈਰੋਇਨ ਤੇ ਚਾਰ ਪਿਸਤੌਲਾਂ ਸਮੇਤ ਦੋ ਕਾਬੂ

Amritsar News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ...