ਉਮੀਦਵਾਰ ਆਨ-ਲਾਇਨ ਵਿਧੀ ਰਾਹੀਂ ਵੀ ਭਰ ਸਕਦਾ ਹੈ ਨਾਮਜ਼ਦਗੀ ਪੱਤਰ: ਜ਼ਿਲ੍ਹਾ ਚੋਣ ਅਫ਼ਸਰ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਸ਼ੁਰੂ ਹੋਈਆਂ ਨਾਮਜਦਗੀਆਂ ਦੇ ਪਹਿਲੇ ਦਿਨ ਸਾਬਕਾ ਐਮ.ਪੀ ਤੇ ਹਲਕਾ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਅਪਣੇ ਕਾਗਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਅਪਣੇ ਕਾਗਜ਼ ਐਸ.ਡੀ.ਐਮ ਮੋੜ ਕਮ ਆਰ.ਓ ਕੋਲ ਜਮ੍ਹਾ ਕਰਵਾਏ ਹਨ। ਨਾਮਜ਼ਦਗੀ ਪੱਤਰ ਭਰਨ ਦਾ ਸਿਲਸਿਲਾ 1 ਫ਼ਰਵਰੀ ਤੱਕ ਚੱਲਣਾ ਹੈ ਪ੍ਰੰਤੂ ਸਰਕਾਰੀ ਛੁੱਟੀ ਵਾਲੇ ਦਿਨ ਤੋਂ ਇਲਾਵਾ ਭਲਕੇ ਗਣਤੰਤਰਾ ਦਿਵਸ ਮੌਕੇ ਵੀ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਧਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਆਨ-ਲਾਇਨ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਮੌਜੂਦ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਸਮੇਂ ਕੋਵਿਡ-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਨਾਮਜਦਗੀਆਂ ਦੇ ਪਹਿਲੇ ਦਿਨ ਜਗਮੀਤ ਬਰਾੜ ਨੇ ਦਾਖ਼ਲ ਕੀਤੇ ਕਾਗਜ਼
182 Views