ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਈ :- ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਨਗਰ ਨਿਗਮ ਚੋਣ ਪਾਰਦਰਸ਼ੀ, ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਵਿਚ ਪ੍ਰਸਾਸ਼ਨ ਪੂਰਾ ਸਹਿਯੋਗ ਕਰੇਗਾ। ਹਰਿਆਣਾ ਰਾਜ ਚੋਣ ਕਮਿਸ਼ਨਰ ਅੱਜ ਹਰਿਆਣਾ ਦੇ ਮੁੱਖ ਸਕੱਤਰ ਦੇ ਨਾਲ ਸੰਯੁਕਤ ਰੂਪ ਨਾਲ ਰਾਜ ਵਿਚ ਨਗਰ ਨਿਗਮ ਦੇ ਆਮ ਚੋਣ ਦੀ ਤਿਆਰੀ ਦੇ ਸਬੰਧ ਵਿਚ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਧਨਪਤ ਸਿੰਘ ਨੇ ਮੀਟਿੰਗ ਵਿਚ ਜਾਣੁੰ ਕਰਵਾਇਆ ਕਿ ਰਾਜ ਚੋਣ ਕਮਿਸ਼ਨ ਨੇ ਰਾਜ ਦੀ 46 ਨਗਰ ਨਿਗਮਾਂ ਜਿਨ੍ਹਾਂ ਵਿਚ 28 ਨਗਰਪਾਲਿਕਾ ਅਤੇ 18 ਨਗਰ ਪਰਿਸ਼ਦ ਸ਼ਾਮਿਲ ਹਨ, ਦੇ ਚੋਣ ਕਰਾਉਣ ਦਾ ਫੈਸਲਾ ਕੀਤਾ ਹੈ।
ਰਾਜ ਚੋਣ ਕਮਿਸ਼ਨਰ ਨੇ ਦਸਿਆ ਕਿ ਇੰਨ੍ਹਾਂ ਨਗਰ ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਦੇ ਚੋਣਾਂ ਵਿਚ ਕੁੱਲ 888 ਵਾਰਡ ਹੋਣਗੇ। ਇੰਨ੍ਹਾਂ ਵਾਰਡਾਂ ਵਿਚ 107 ਸੀਟਾਂ ਅਨੁਸੂਚਿਤ ਜਾਤੀ ਦੇ ਲਈ, 73 ਸੀਟਾਂ ਅਨੁਸੂਚਿਤ ਜਾਤੀ ਦੀ ਮਹਿਲਾਵਾਂ ਲਈ ਅਤੇ 239 ਸੀਟਾਂ ਮਹਿਲਾਵਾਂ ਲਈ ਰਾਖਵਾਂ ਹਨ। ਇਸ ਤੋਂ ਇਲਾਵਾ, 469 ਸੀਟਾਂ ਰਾਖਵਾਂ ਹਨ। ਸ੍ਰੀ ਸਿੰਘ ਨੇ ਦਸਿਆ ਕਿ ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਚੋਣ ਉਨ੍ਹਾਂ ਦੇ 5 ਸਾਲ ਦੇ ਕਾਰਜਕਾਲ ਦੇ ਪੂਰਾ ਹੋਣ ਬਾਅਦ 2021 ਵਿਚ ਹੋਣ ਸਨ ਜੋ ਕਿ ਕੋਵਿਡ-19 ਮਹਾਮਾਰੀ ਅਤੇ ਬਾਅਦ ਵਿਚ ਹਾਈ ਕੋਰਟ ਵਿਚ ਸਿਵਲ ਰਿੱਟ ਪਟੀਸ਼ਨ ਦੇ ਕਾਰਨ ਸਮੇਂ ‘ਤੇ ਪ੍ਰਬੰਧਿਤ ਨਹੀਂ ਹੋਣ ਸਕੇ। ਸਾਰੀ ਮੰਜੂਰੀਆਂ ਦੇ ਬਾਅਦ ਹੁਣ ਇਹ ਚੋਣ ਜੂਨ ਮਹੀਨੇ ਵਿਚ ਹੋਣੇ ਨਿਰਧਾਰਿਤ ਹੋਏ ਹਨ।
ਮੀਟਿੰਗ ਦੌਰਾਨ ਆਦਰਸ਼ ਚੋਣ ਜਾਬਤਾ ਨੂੰ ਲਾਗੂ ਕਰਨ, ਕਾਨੂੰਨ ਵਿਵਸਥਾ, ਬਿਜਲੀ ਸਪਲਾਈ, ਜਲ ਸਪਲਾਈ ਅਤੇ ਸਵੱਛਤਾ, ਸਿਹਤ ਸੇਵਾਵਾਂ ਅਤੇ ਆਬਕਾਰੀ ਅਤੇ ਕਰਾਧਾਨ ਤੇ ਹੋਰ ਮਾਮਲਿਆਂ ‘ਤੇ ਵਿਆਪਕ ਚਰਚਾ ਹੋਈ। ਮੀਟਿੰਗ ਵਿਚ ਗ੍ਰਹਿ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਲੋਕ ਸਿਹਤ ਇੰਜੀਨੀਅਰਿੰਗ ਵਿਭਗ ਦੇ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਸ਼ਹਿਰੀ ਸਥਾਨਕ ਵਿਭਾਗ ਵਿਚ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ ਅਤੇ ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਨਿਗਮ ਚੋਣਾਂ ਸਬੰਧੀ ਰਾਜ ਚੋਣ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
5 Views