ਨੋਜਵਾਨਾਂ ਨੂੰ ਪਾਰਲੀਮੈਂਟ ਵਿੱਚ ਭਾਗ ਲੈਣ ਦਾ ਚੰਗਾ ਮੋਕਾ- ਸਰਬਜੀਤ ਸਿੰਘ
ਭਾਗ ਲੈਣ ਵਾਲੇ ਨੋਜਵਾਨਾਂ ਦੀ ਚੋਣ ਭਾਸ਼ਣ ਮੁਕਾਬਿਲਆਂ ਰਾਂਹੀ ਕੀਤੀ ਜਾਵੇਗੀ-ਡਾ.ਸੰਦੀਪ ਘੰਡ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 3 ਜਨਵਰੀ: ਭਾਰਤ ਸਰਕਾਰ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ’ਤੇ ਦੇਸ ਦੀ ਸੰਸਦ ਵਿੱਚ ਵਿਸ਼ੇਸ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਨੋਜਵਾਨਾਂ ਨੂੰ ਜਿਥੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੋਕਾ ਮਿਲੇਗਾ ਉਥੇ ਹੀ ਨੋਜਵਾਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਾਲ ਵੀ ਵਿਚਾਰ ਚਰਚਾ ਕਰਨ ਦਾ ਮੋਕਾ ਮਿਲੇਗਾ। ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਭਾਗ ਲੈਣ ਵਾਲੇ ਨੋਜਵਾਨਾਂ ਦੀ ਚੋਣ ਜਿਲ੍ਹਾ/ਰਾਜ ਅਤੇ ਕੋਮੀ ਪੱਧਰ ਤੇ ਕਰਵਾਏ ਜਾਣ ਵਾਲੇ ਭਾਸ਼ਣ ਮੁਕਾਬਿਲਆਂ ਰਾਂਹੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰ ਦੇ ਭਾਸ਼ਣ ਮੁਕਾਬਲੇ ਨਹਿਰੂ ਯੁਵਾ ਕੈਨਦਰ ਮਾਨਸਾ ਰਮਨ ਸਿਨੇਮਾ ਰੋਡ ਮਾਨਸਾ ਵਿਖੇ ਮਿੱਤੀ 6 ਜਨਵਰੀ ਨੂੰ ਸਵੇਰੇ 11 ਵਜੇ ਕਰਵਾਏ ਜਾ ਰਹੇ ਹਨ।ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਨੋਜਵਾਨਾਂ ਲਈ ਇਹ ਇੱਕ ਬਹੁਤ ਵੱਧੀਆਂ ਮੋਕਾ ਹੈ ਇਸ ਲਈ ਉਹਨਾਂ ਨੋਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ।ਉਹਨਾਂ ਇਹ ਵੀ ਦੱਸਿਆ ਕਿੇ ਜਿਲ੍ਹਾ ਪੱਧਰ ਦਾ ਵਿਜੇਤਾ ਰਾਜ ਪੱਧਰ ਦੇ ਮੁਕਾਬਲੇ ਜੋ ਕਿ ਮਿੱਤੀ 10 ਜਨਵਰੀ 2023 ਨੂੰ ਵਰਚੂਲ ਮੋਡ ਰਾਂਹੀ ਕਰਵਾਏ ਜਾਣਗੇ ਵਿੱਚ ਭਾਗ ਲਵੇਗਾ।ਮੁਕਾਬਲੇ ਦੇ ਵਿਸ਼ੇ ਬਾਰੇ ਜਾਣਕਾਰੀ ਦਿਦਿੰਆਂ ਉਹਨਾਂ ਕਿਹਾ ਕਿ ਭਾਸ਼ਣ ਮੁਕਾਬਲੇ ਦਾ ਵਿਸ਼ਾ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜੀਵਨ ਅਤੇ ਵਿਰਾਸਤ (ਅਮ੍ਰਿਤਕਾਲ ਯੁੱਗ) ਵਿੱਚ ਰੱਖਿਆ ਗਿਆ ਹੈ।ਮਿੱਤੀ 6 ਜਨਵਰੀ 2023 ਨੂੰ ਕਰਵਾਏ ਜਾ ਰਹੇ ਮੁਕਾਬਿਲਆਂ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਅਤੇ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾ ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਭਾਗੀਦਾਰ ਦੀ ਉਮਰ ਮਿੱਤੀ 1 ਜਨਵਰੀ 2023 ਨੂੰ 15 ਤੋਂ 29 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਡਾ.ਘੰਡ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਲਈ ਵੱਧ ਤੋਂ ਵੱਧ ਤਿੰਨ ਮਿੰਟ ਦਾ ਸਮਾ ਹੋਵੇਗਾ ਅਤੇ ਜਿਲ੍ਹਾ ਪੱਧਰ ਲਈ ਪੰਜਾਬੀ/ਹਿੰਦੀ/ਇੰਗਲਿਸ਼ ਵਿੱਚੋਂ ਇਕ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਜਦੋਂ ਕਿ ਰਾਜ ਅਤੇ ਕੋਮੀ ਪੱਧਰ ਲਈ ਹਿੰਦੀ ਜਾਂ ਅੰਗਰੇਜੀ ਦੋਨਾਂ ਵਿੱਚੌ ਇੱਕ ਭਾਸ਼ਾ ਦੀ ਚੋਣ ਕਰਨੀ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਜਿਲ੍ਹਾ ਪੱਧਰ ਦੇ ਹਰ ਭਾਗੀਦਾਰ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਾਰਟੀਫਿਕੇਟ ਅਤੇ ਪਹਿਲੇ ਤਿੰਨ ਵਿਜੇਤਾ ਨੂੰ ਸਾਰਟੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ।ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲਾ ਲੜਕਾ ਜਾਂ ਲੜਕੀੌ ਰਾਜ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਵੇਗਾ।ਡਾ.ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਮੁਕਾਬਲੇ ਲਈ ਰਜਿਸਟਰੇਸ਼ਨ ਮਿੱਤੀ 6 ਜਨਵਰੀ 2023 ਨੂੰ ਸਵੇਰੇ 10 ਵਜੇ ਮੋਕੇ ਤੇ ਹੀ ਕੀਤੀ ਜਾਵੇਗੀ ਅਤੇ ਇਹਨਾਂ ਮੁਕਾਬਿਲਆਂ ਲਈ ਕੋਈ ਐਟਰੀ ਫੀਸ ਨਹੀ ਹੋਵੇਗੀ।
Share the post "ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ’ਤੇ 23 ਜਨਵਰੀ ਨੂੰ ਸੰਸਦ ਵਿੱਚ ਹੋਵੇਗਾ ਵਿਸੇਸ ਸਾਮਗਮ"