ਵੀਡੀਓ ਕਾਨਫ੍ਰੈਸਿੰਗ ਨਾਲ ਹੋਈ ਅਪੈਕਸ ਮਾਨੀਟਰਿੰਗ ਅਥਾਰਿਟੀ ਦੀ ਪਹਿਲੀ ਮੀਟਿੰਗ
ਮੁੱਖ ਮੰਤਰੀ ਨੇ ਯਮੁਨਾਨਗਰ ਦੇ ਕਲਾਨੌਰ ਵਿਚ ਇਨਲੈਂਡ ਕੰਟੇਨਰ ਡਿਪੋ ਦੀ ਰੱਖੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 7 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨੈਸ਼ਨਲ ਇੰਡਸਟਰਿਅਲ ਕਾਰੀਡੋਰ ਪ੍ਰੋਗ੍ਰਾਮ ਨਾਲ ਸੂਬਾ ਵਿਚ ਉਦਯੋਗਿਕਰਣ ਅਤੇ ਲਾਜਿਸਟਿਕ ਨੂੰ ਮਦਦ ਮਿਲੇਗੀ, ਜਿਸ ਨਾਲ ਸੂਬਾ ਹੀ ਨਹੀਂ ਸਗੋ ਦੇਸ਼ ਦੀ ਆਰਥਕ ਤਰੱਕੀ ਹੋਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਮਰਿੱਧ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਦੇ ਹੀ ਵਿਜਨ ਨਾਲ ਪੂਰੇ ਦੇਸ਼ ਵਿਚ 11 ਇੰਡਸਟਰਿਅਲ ਕਾਰੀਡੋਰ ਬਨਣ ਵਾਲੇ ਹਨ। ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਦੇ ਸਪਨੇ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਅਪੇਕਸ ਮਾਨੀਟਰਿੰਗ ਅਥਾਰਿਟੀ ਦੀ ਮੀਟਿੰਗ ਵਿਚ ਵੀਡੀਓ ਕਾਨਫ੍ਰੈਂਸਿੰਗ ਦੌਰਾਨ ਬੋਲ ਰਹੇ ਸਨ। ਇਸ ਮੀਟਿੰਗ ਦੀ ਅਗਵਾਈ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੀਤੀ। ਮੀਟਿੰਗ ਵਿਚ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਐਨਸੀਆਰ ਦਾ ਖੇਤਰ ਹਰਿਆਣਾ ਵਿਚ ਹੋਣ ਦੀ ਵਜ੍ਹਾ ਨਾਲ ਸੂਬਾ ਉਦਯੋਗਿਕਰਣ ਦਾ ਹੱਬ ਬਣਿਆ ਹੈ। ਉਦਯੋਗ ਦੀ ਦਿ੍ਰਸ਼ਟੀ ਨਾਲ ਹਰਿਆਣਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਹੀ ਹੈ। ਦਿੱਲੀ ਏਅਰਪੋਰਟ ਦੇ ਨੇੜੇ ਹੋਣ ਦਾ ਹਰਿਆਣਾ ਦੇ ਉਦਯੋਗ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਲਈ ਮਾਣ ਦੀ ਗੱਲ ਹੈ ਕਿ ਦੇਸ਼ ਦੇ ਦੋ ਵੱਡੇ ਕੋਰੀਡੋਰ, ਵੈਸਟਰਨ ਇਕਨਾਮਿਕ ਕਾਰੀਡੋਰ ਅਤੇ ਇਸਟਰਨ ਇਕਨੋਮਿਕ ਕਾਰੀਡੋਰ ਜੋ ਬਣ ਰਹੇ ਹਨ ਊਹ ਹਰਿਆਣਾ ਤੋਂ ਹੋ ਕੇ ਗੁਜਰਣਗੇ। ਵੀਡੀਓ ਕਾਨਫ੍ਰੈਂਸਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨਾਂਗਲ ਚੌਧਰੀ ਵਿਚ ਪ੍ਰਸਤਾਵਿਤ ਇੰਟੀਗ੍ਰੇਟਿਡ ਮਲਟੀ ਮਾਡਲ ਲਾਜਿਸਟਿਕ ਹੱਬ 886 ਏਕੜ ਵਿਚ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਨਾਲ ਜੁੜੀ ਸੜਕ, ਪਾਣੀ ਅਤੇ ਬਿਜਲੀ ਆਦਿ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਨੂੰ ਪੂਰਾ ਕਰਨ ਦਾ ਟਾਰਗੇਟ ਤੈਅ ਕਰ ਦਿੱਤਾ ਹੈ। ਇਸਨੂੰ ਯਕੀਨੀ ਸਮੇਂ ‘ਤੇ ਪੂਰਾ ਕੀਤਾ ਜਾਵੇਗਾ। ਇਸ ਨਾਲ ਜੁੜੀ ਰੇਲਵੇ ਲਾਇਨ ਦਾ ਅਵਾਰਡ ਵੀ ਸੁਣਾ ਦਿੱਤਾ ਹੈ। 40 ਫੀਸਦੀ ਜਮੀਨ ਦਾ ਕਬਜਾ ਡੇਡੀਕੇਟਿਡ ਫ੍ਰੇਟ ਕਾਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਨੂੰ ਦੇ ਦਿੱਤਾ ਹੈ ਬਾਕੀ ਜਮੀਨ ਦਾ ਕਬਜਾ 15 ਅਗਸਤ ਤੱਕ ਲੈ ਲਿਆ ਜਾਵੇਗਾ।
ਇੰਡਸਟਰਿਅਲ ਮੈਨਿਯੂਫੈਕਚਰਿੰਗ ਕਲਸਟਰ (ਆਈਐਮਸੀ) ਹਿਸਾਰ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ 1605 ਏਕੜ ਜਮੀਨ ਚੋਣ ਕਰ ਲਈ ਗਈ ਹੈ। ਆਈਐਮਸੀ, ਹਿਸਾਰ ਦਾ ਮਾਸਟਰ ਪਲਾਨ ਵੀ ਤਿਆਰ ਹੋ ਚੁੱਕਾ ਹੈ। ਵਾਤਾਵਰਣ ਕਲੀਅਰੇਂਸ ਵੀ ਜਲਦੀ ਪੂਰਾ ਕਰਵਾਇਆ ਜਾਵੇਗਾ। ਇਹ ਪ੍ਰੋਜੈਕਟ ਵੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ।
ਮੁੱਖ ਮੰਤਰੀ ਨੇ ਯਮੁਨਾਨਗਰ ਦੇ ਕਲਾਨੌਰ ਵਿਚ ਇਨਲੈਂਡ ਕੰਟੇਨਰ ਡਿਪੋ ਦੀ ਰੱਖੀ ਮੰਗ
ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਦੇ ਸਾਹਮਣੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਯਮੁਨਾਨਗਰ ਜਿਲ੍ਹੇ ਦੇ ਕਲਾਨੌਰ ਵਿਚ ਇਨਲੈਂਡ ਕੰਟੇਨਰ ਡਿਪੋ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਅੰਮਿ੍ਰਤਸਰ-ਦਿੱਲੀ-ਕੋਲਕਾਤਾ ਇੰਡਸਟਰਿਅਲ ਕਾਰੀਡੋਰ ਹਰਿਆਣਾ ਤੋਂ ਹੋ ਕੇ ਗੁਜਰੇਗਾ। ਇਸ ਕਾਰੀਡੋਰ ‘ਤੇ ਜੇਕਰ ਇਨਲਂੈਡ ਕੰਟੇਨਰ ਡਿਪੋ ਬਣਾਇਆ ਜਾਂਦਾ ਹੈ ਤਾਂ ਇਸ ਫਾਇਦਾ ਨਾ ਸਿਰਫ ਹਰਿਆਣਾ ਨੂੰ ਮਿਲੇਗਾ ਸਗੋ ਨੇੜੇ ਦੇ ਸੂਬੇ ਜਿਵੇਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਨੂੰ ਵੀ ਮਿਲੇਗਾ। ਇਸ ਮੀਟਿੰਗ ਵਿਚ ਏਸੀਐਸ ਸੁਧੀਰ ਰਾਜਪਾਲ, ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਮੈਨੇਜਿੰਗ ਡਾਇਰੈਕਟਰ ਵਿਕਾਸ ਗੁਪਤਾ, ਨਿਦੇਸ਼ਕ ਕੇਂ ਮਕਰੰਦ ਪਾਡੂੰਰਗ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਨੈਸ਼ਨਲ ਇੰਡਸਟਰਿਅਲ ਕਾਰੀਡੋਰ ਪ੍ਰੋਗ੍ਰਾਮ ਨਾਲ ਸੂਬਾ ਹੀ ਨਹੀਂ ਸਗੋ ਪੂਰੇ ਦੇਸ਼ ਦੀ ਆਰਥਕ ਤਰੱਕੀ ਹੋਵੇਗੀ – ਮੁੱਖ ਮੰਤਰੀ"