WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦੀ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ

ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ : ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ ਨੈਕ ਦੀ ਸਕੋਰ ਵੈਲਿਊਜ਼ ਐਕਰੀਡੀਟੇਸ਼ਨ ਪ੍ਰਕਿਰਿਆ ਅਧੀਨ ਯੂਨੀਵਰਸਿਟੀ ਦੇ ਦੂਜੇ ਦੌਰ ਦੇ ਮੁਲਾਂਕਣ ਲਈ 22 ਤੋਂ 24 ਫਰਵਰੀ ਤੱਕ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀਅਰ ਟੀਮ ਦੇ ਚੇਅਰਮੈਨ ਭਾਰਤੀ ਵਿਦਿਆਪੀਠ, ਪੁਣੇ ਦੇ ਵਾਈਸ ਚਾਂਸਲਰ ਪ੍ਰੋ. ਮਾਨਿਕਰਾਓ ਐਮ. ਸੌਲੰਖੇ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੀਅਰ ਟੀਮ ਦਾ ਸਵਾਗਤ ਕੀਤਾ।ਦੌਰੇ ਦੇ ਪਹਿਲੇ ਦਿਨ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ ’ਤੇ ਨੈਕ ਪੀਅਰ ਟੀਮ ਦਾ ਸੀਯੂਪੀਬੀ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਨੈਕ ਪੀਅਰ ਟੀਮ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਉਦਘਾਟਨੀ ਸੈਸ਼ਨ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਦੇ ਕੰਮਕਾਜ ਬਾਰੇ ਦੱਸਿਆ ਅਤੇ ਅਕਾਦਮਿਕ, ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਦੇ ਪੱਖੋਂ ਹੋਈ ਪ੍ਰਗਤੀ ਬਾਰੇ ਪੀਅਰ ਟੀਮ ਨੂੰ ਜਾਣੂ ਕਰਵਾਇਆ। ਪੀਅਰ ਟੀਮ ਨੇ ਆਈਕਿਊਏਸੀ ਦੇ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਡੀਨ, ਵਿਭਾਗਾਂ ਦੇ ਮੁਖੀਆਂ ਅਤੇ ਵੱਖ-ਵੱਖ ਸੈੱਲਾਂ ਦੇ ਮੁਖੀਆਂ ਨੇ ਵੀ ਪਿਛਲੇ ਕੁਝ ਸਾਲਾਂ ਵਿੱਚ ਆਪਣੇ ਵਿਭਾਗਾਂ ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਨੈਕ ਪੀਅਰ ਟੀਮ ਦੇ ਸਾਹਮਣੇ ਸਾਂਝਾ ਕੀਤਾ। ਸ਼ਾਮ ਨੂੰ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤੀ ਸੱਭਿਆਚਾਰਕ ਏਕਤਾ ਨੂੰ ਦਰਸਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਸੀਯੂਪੀਬੀ ਵਿੱਚ ਪੜ੍ਹ ਰਹੇ 27 ਵੱਖ-ਵੱਖ ਰਾਜਾਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ’ਏਕ ਭਾਰਤ ਸਰਵੋਤਮ ਭਾਰਤ’ ਦੀ ਝਲਕ ਪੇਸ਼ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।ਦੌਰੇ ਦੇ ਦੂਜੇ ਅਤੇ ਤੀਜੇ ਦਿਨ ਪੀਅਰ ਟੀਮ ਦੇ ਯੂਨੀਵਰਸਿਟੀ ਦੀ ਐਗਜਿਕੁਟਿਵ ਕੌਂਸਲ, ਅਕਾਦਮਿਕ ਕੌਂਸਲ, ਵਿੱਤ ਕਮੇਟੀ, ਯੋਜਨਾ ਬੋਰਡ, ਬਿਲਡਿੰਗ ਐਡਵਾਈਜ਼ਰੀ ਕਮੇਟੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵੱਖ-ਵੱਖ ਗੱਲਬਾਤ ਸੈਸ਼ਨ ਕਰਵਾਏ ਗਏ। ਪ੍ਰੀਖਿਆਵਾਂ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ, ਪ੍ਰੀਖਿਆ ਪ੍ਰਕਿਰਿਆ ਅਤੇ ਮੁਲਾਂਕਣ ਪੈਟਰਨ ਬਾਰੇ ਜਾਣਕਾਰੀ ਦਿੱਤੀ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰੀਕਾ; ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਅੰਜਨਾ ਮੁਨਸ਼ੀ; ਵਿੱਤ ਅਧਿਕਾਰੀ ਪ੍ਰੋ. ਪੀ.ਕੇ ਮਿਸ਼ਰਾ; ਅਤੇ ਖਰੀਦ ਅਧਿਕਾਰੀ ਪ੍ਰੋ. ਅਨਿਲ ਮੰਥਾ ਨੇ ਆਪੋ-ਆਪਣੇ ਦਫ਼ਤਰਾਂ ਦੇ ਕਾਰਜ ਸਾਂਝੇ ਕੀਤੇ। ਪੀਅਰ ਟੀਮ ਨੇ ਸਾਬਕਾ ਵਿਦਿਆਰਥੀਆਂ, ਮਾਪਿਆਂ, ਵਿਦਿਆਰਥੀਆਂ, ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਘੁੱਦਾ ਪਿੰਡ ਦੇ ਵਸਨੀਕਾਂ ਸਮੇਤ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ। ਪੀਅਰ ਟੀਮ ਨੇ ਸਾਰੇ ਹਿੱਸੇਦਾਰਾਂ ਖਾਸ ਕਰਕੇ ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ’ਤੇ ਖੁਸ਼ੀ ਪ੍ਰਗਟਾਈ।ਪੀਅਰ ਟੀਮ ਨੇ ਆਪਣੇ ਤਿੰਨ ਦਿਨਾਂ ਪ੍ਰੋਗਰਾਮ ਤਹਿਤ ਲਗਭਗ 16 ਵਿਭਾਗਾਂ ਦਾ ਦੌਰਾ ਕੀਤਾ। ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਸਥਿਤ ਖੋਜ ਪ੍ਰਯੋਗਸ਼ਾਲਾਵਾਂ, ਅਧਿਆਪਨ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਕੰਪਿਊਟਰ ਸੈਂਟਰ, ਆਡੀਓ ਵਿਜ਼ੂਅਲ ਸਟੂਡੀਓ, ਮਿਊਜ਼ੀਅਮ, ਪਸ਼ੂ ਘਰ, ਜਿਮਨੇਜ਼ੀਅਮ, ਬੋਟੈਨੀਕਲ ਗਾਰਡਨ, ਕਾਨੂੰਨੀ ਸਹਾਇਤਾ ਕਲੀਨਿਕ, ਲੜਕੇ ਅਤੇ ਲੜਕੀਆਂ ਦੇ ਹੋਸਟਲ, ਅੰਨਪੂਰਣਾ ਹਾਲ, ਸਿਹਤ ਕੇਂਦਰ ਆਦਿ ਵੱਖ ਵੱਖ ਸੁਵਿਧਾਵਾਂ ਦਾ ਦੌਰਾ ਕੀਤਾ ਅਤੇ ਸਵੈ ਅਧਿਐਨ ਰਿਪੋਰਟ (ਐੱਸਐੱਸਆਰ) ਦੇ ਮਾਪਦੰਡ ਅਨੁਸਾਰ ਗੁਣਾਤਮਕ ਮੈਟ੍ਰਿਕਸ (ਕਿਊਐਲਐਮ) ਨੂੰ ਪ੍ਰਮਾਣਿਤ ਕਰਨ ਲਈ ਸਮੀਖਿਆ ਕੀਤੀ।ਨੈਕ ਪੀਅਰ ਟੀਮ ਦੇ ਤਿੰਨ ਦਿਨਾਂ ਦੇ ਦੌਰੇ ਦੀ ਸਮਾਪਤੀ 24 ਫਰਵਰੀ, 2023 ਨੂੰ ਆਯੋਜਤ ਐਗਜ਼ਿਟ ਮੀਟਿੰਗ ਨਾਲ ਹੋਈ, ਜਿਸ ਵਿੱਚ ਨੈਕ ਪੀਅਰ ਟੀਮ ਦੇ ਪ੍ਰਧਾਨ ਪ੍ਰੋ. ਸੌਲੰਖੇ ਨੇ ਨੈਕ ਪੀਅਰ ਟੀਮ ਦੁਆਰਾ ਤਿਆਰ ਕੀਤੀ ਰਿਪੋਰਟ ਨੂੰ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੂੰ ਸੌਂਪਿਆ। ਇਸ ਮੌਕੇ ’ਤੇ ਪ੍ਰੋ. ਤਿਵਾਰੀ ਨੇ ਨੈਕ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੀਅਰ ਟੀਮ ਨੇ ਆਪਣੇ ਦੌਰੇ ਦੌਰਾਨ ਸਾਰੇ ਹਿੱਸੇਦਾਰਾਂ ਨੂੰ ਆਪਣੇ ਕਾਰਜ ਨੂੰ ਦਿਖਾਉਣ ਦਾ ਬਰਾਬਰ ਮੌਕਾ ਪ੍ਰਦਾਨ ਕੀਤਾ ਅਤੇ ਹੋਰ ਸੁਧਾਰ ਲਈ ਸਾਰਥਕ ਸੁਝਾਅ ਦਿੱਤੇ, ਜੋ ਯੂਨੀਵਰਸਿਟੀ ਨੂੰ ਨਵੇਂ ਮਾਪ ਦੰਡ ਸਥਾਪਤ ਕਰਨ ਵਿੱਚ ਮਦਦ ਕਰਨਗੇ।

Related posts

ਗੁਰੂ ਕਾਸ਼ੀ ਯੂਨੀਵਰਸਿਟੀ ਨੇ “ਮੇਰੀ ਮਾਟੀ, ਮੇਰਾ ਦੇਸ਼” ਮੁਹਿੰਮ ਤਹਿਤ ਲਗਾਏ 100 ਬੂਟੇ

punjabusernewssite

ਅਧਿਆਪਕ ਦਿਵਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਖਜ਼ਾਨਾ ਮੰਤਰੀ ਨੂੰ ਖੂਨ ਭੇਂਟ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਨੋਰਥ ਜ਼ੋਨ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਲੜਕਿਆਂ” ਦਾ ਸ਼ਾਨਦਾਰ ਆਗਾਜ਼

punjabusernewssite