ਵਿਦਿਆਰਥੀ ਆਗੂਆਂ ਦਾ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋਣਾ ਸ਼ੁਭ ਸੰਕੇਤ :-ਪਰਮਿੰਦਰ ਬਰਾੜ
ਐਸਓਆਈ ਦੇ ਵੱਡੇ ਆਗੂ ਭਾਜਪਾ ਵਿੱਚ ਹੋਏ ਸ਼ਾਮਿਲ
ਚੰਡੀਗੜ੍ਹ: ਅੱਜ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਸੈਕਟਰ 37ਏ ਚੰਡੀਗੜ੍ਹ ਵਿੱਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਪੰਜਾਬ ਦੀ ਸੱਤਾ ਵਿੱਚ ਬਦਲਾਅ ਕਰਕੇ ਭਾਜਪਾ ਨੂੰ ਪੰਜਾਬ ਦੀ ਸੱਤਾ ਵਿਚ ਲਿਆਉਣ ਦਾ ਮਨ ਬਣਾ ਲਿਆ ਹੈ ,ਇਸ ਗੱਲ ਦਾ ਸੰਕੇਤ ਵਿਦਿਆਰਥੀ ਆਗੂਆਂ ਦੇ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਸਾਫ਼ ਮਿਲ ਰਿਹਾ |ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਜਦੋ ਵੀ ਬਦਲਾਵ ਆਇਆ ਉਸ ਨੂੰ ਸਾਡੇ ਯੂਥ ਆਗੂ ਤੇ ਨੌਜਵਾਨ ਹੀ ਲੈ ਕੇ ਆਏ ਹਨ | ਉਹਨਾਂ ਕਿਹਾ ਕਿ
ਪੰਜਾਬ ਦੇ ਨੌਜਵਾਨ ਅੱਗੇ ਲੱਗ ਕਿ ਭਾਜਪਾ ਨੂੰ ਬੁਲੰਦੀਆਂ ਤੇ ਲੈਕੇ ਜਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ ਤੇ ਆਉਣ ਵਾਲੀਆਂ ਸਾਰੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹੂੰਝਾ ਫੇਰ ਜਿੱਤ ਦਿਵਾਉਣਗੇ |ਉਨ੍ਹਾਂ ਕਿਹਾ ਕਿ ਪੰਜਾਬੀ ਦੂਸਰੀਆਂ ਸਿਆਸੀ ਪਾਰਟੀਆਂ ਤੋਂ ਅੱਕ
ਚੁਕੇ ਹਨ ।ਓਹਨਾ’ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ,ਕਾਂਗਰਸ ਅਤੇ ਅਕਾਲੀ ਦਲ ਕਿਸੇ ਨੇ ਵੀ ਪੰਜਾਬ ਦੀ ਖੁਸ਼ਹਾਲੀ ਵੱਲ ਕੋਈ ਧਿਆਨ ਨਹੀਂ ਦਿੱਤਾ ।
ਪੰਜਾਬ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਦੋ ਗੁਰਗੇ ਕਾਬੂ; ਚਾਰ ਪਿਸਤੌਲ ਬਰਾਮਦ
ਉਹਨਾਂ ਕਿਹਾ ਕਿ ਪੰਜਾਬੀਆ ਨਾਲ ਪਹਿਲਾ ਬਦਲਾਵ ਦੇ ਨਾਮ ਤੇ ਧੋਖਾ ਹੋ ਚੁੱਕਾ ਹੈ , ਪਰ ਹੁਣ ਸਾਡੇ ਬਹਾਦੁਰ ਤੇ ਸਮਝਦਾਰ ਪੰਜਾਬੀ ਕੋਈ ਗ਼ਲਤੀ ਨਹੀਂ ਕਰਨਗੇ ,ਉਹ ਸਿਰਫ ਭਾਜਪਾ ਨੂੰ ਹੀ ਪੰਜਾਬ ਦੀ ਸੱਤਾ ਵਿੱਚ ਲਿਆਉਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਜਪਾ ਜੋ ਕਹਿੰਦੀ ਹੈ ਉਹੀ ਕਰਦੀ ਹੈ ,ਸਾਡੀ ਕਹਿਣੀ ਤੇ ਕਰਨੀ ਇਕ ਹੈ ,ਅਸੀਂ ਪੰਜਾਬ ਵਿੱਚ ਅਮਨ ਕਾਨੂੰਨ ਦਾ ਰਾਜ ਸਥਾਪਿਤ ਕਰਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਵਾਂਗੇ |ਇਸ ਮੌਕੇ ਤੇ ਸਾਬਕਾ ਚੇਅਰਮੈਨ(2015) ਐਸਓਆਈ ਪੰਜਾਬ ਯੂਨੀਵਰਸਿਟੀ, ਹਰਕੀਰਤ ਸਿੰਘ ਸੋਹਲ ,ਦਿਲਬਾਗ ਸਿੰਘ ਸਾਬਕਾ ਚੇਅਰਮੈਨ ਐਸਓਆਈ (2019) ਪੰਜਾਬ ਯੂਨੀਵਰਸਿਟੀ ,ਮਨਪ੍ਰੀਤ ਸਿੰਘ ਸਿੱਧੂ ਮੀਤ ਪ੍ਰਧਾਨ ਐਸਓਆਈ ਲੀਗਲ ਸੈੱਲ ਪੰਜਾਬ ,ਹਰਕੀਰਤ ਸਿੰਘ ਭੋਗਲ ਮੈਂਬਰ ਕੋਰ ਗਰੁੱਪ ਸੋਈ ,ਪ੍ਰਦੀਪ ਸਿੰਘ ਬੈਂਸ ਮੈਂਬਰ ਕੋਰ ਗਰੁੱਪ ਸੋਈ ਅਤੇ ਦੇਵਿੰਦਰ ਸਿੰਘ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਅੱਜ ਭਾਜਪਾ ਵਿੱਚ ਸ਼ਾਮਿਲ ਹੋਏ, ਜਿਹਨਾਂ ਦਾ ਸਵਾਗਤ ਕੀਤਾ ਗਿਆ ਤੇ ਜੀ ਆਇਆ ਨੂੰ ਆਖਿਆ ਗਿਆ ।ਬਰਾੜ ਨੇ ਕਿਹਾ ਕਿ ਸ਼ਾਮਿਲ ਹੋਏ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ |ਇਸ ਮੌਕੇ ਤੇ ਭਾਜਪਾ ਦੇ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉਭਾ ਤੇ ਸੂਬਾ ਮੀਤ ਪ੍ਰਧਾਨ ਜੈਸ਼ਮੀਨ ਸੰਧੇਵਾਲੀਆ ਵੀ ਹਾਜਰ ਸਨ |
Share the post "ਨੌਜਵਾਨਾਂ ਨੇ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ :-ਪਰਮਿੰਦਰ ਬਰਾੜ"