ਵਾਧੂ ਲੋਡ ਦੇ ਬਿਜਲੀ ਚੋਰੀ ਦੇ ਕਈ ਮਾਮਲੇ ਆਏ ਸਾਹਮਣੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਅਗਸਤ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਆਪ੍ਰੇਸ਼ਨ ਅਤੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਝੀਂਗਾ ਮੱਛੀ ਪਾਲਣ ਉਦਯੋਗ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਬਿਜਲੀ ਕੁਨੈਕਸ਼ਨਾਂ ਦਾ ਵਾਧੂ ਲੋਡ ਇਸਤੇਮਾਲ ਕਰਨ ਅਤੇ ਇਸਦੀ ਚੋਰੀ ਕਰਨ ਸੰਬੰਧੀ ਕਈ ਮਾਮਲੇ ਸਾਹਮਣੇ ਹਨ।ਵੈਸਟ ਜ਼ੋਨ ਬਠਿੰਡਾ ਦੇ ਚੀਫ ਇੰਜਨੀਅਰ ਇੰਜ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਦੇ ਆਪ੍ਰੇਸ਼ਨ ਅਤੇ ਇਨਫੋਰਸਮੈਂਟ ਵਿੰਗ ਨੇ ਟੀਮਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।ਇਸ ਲੜੀ ਹੇਠ ਅਬੋਹਰ ਡਿਵੀਜਨ ਵਿੱਚ ਕੁੱਲ 53 ਝੀਂਗਾ ਮੱਛੀ ਦੀ ਫਾਰਮਿੰਗ ਸਬੰਧੀ ਬਿਜਲੀ ਦੇ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਤਾਂ ਉਨ੍ਹਾਂ ਵਿੱਚੋਂ 23 ਕੁਨੈਕਸ਼ਨ ਓਵਰਲੋਡ ਅਤੇ ਇਕ ਮਾਮਲਾ ਚੋਰੀ ਦਾ ਪਾਇਆ ਗਿਆ।ਇਸੇ ਤਰ੍ਹਾਂ ਮਲੋਟ ਸਬ ਡਿਵੀਜ਼ਨ ਅਧੀਨ ਆਪ੍ਰੇਸ਼ਨ ਵਿੰਗ ਦੀਆਂ ਟੀਮਾਂ ਵੱਲੋਂ ਸਬ ਅਰਬਨ, ਅਰਨੀਵਾਲਾ, ਅਬੁਲਖੁਰਾਨਾ ਅਤੇ ਸ਼ਹਿਰੀ ਇਲਾਕਿਆਂ ਵਿੱਚ ਕੁੱਲ 183 ਕੁਨੈਕਸ਼ਨਾਂ ਦੀ ਕੀਤੀ ਗਈ ਜਾਂਚ ਦੌਰਾਨ 53 ਕੇਸ ਵਾਧੂ ਰੋਡ ਅਤੇ ਬਿਜਲੀ ਚੋਰੀ ਦੇ ਪਾਏ ਗਏ। ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਅਬੁਲਖੁਰਾਨਾ ਅਤੇ ਸਬ ਅਰਬਨ ਇਲਾਕਿਆਂ ਵਿੱਚ 8 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਤੇ ਤਿੰਨ ਵਿੱਚ ਵਾਧੂ ਲੋਡ ਵਰਤੇ ਜਾਣ ਤੇ ਚੋਰੀ ਦੇ ਮਾਮਲੇ ਸਾਹਮਣੇ ਆਏ।
ਇਸੇ ਤਰ੍ਹਾਂ ਫਾਜ਼ਿਲਕਾ ਸਬ ਡਿਵੀਜ਼ਨ ਅਧੀਨ ਕੁੱਲ 28 ਕੁਨੈਸ਼ਨ ਜਾਂਚੇ ਗਏ ਜਿਨ੍ਹਾਂ ਵਿਚੋਂ 7 ਚ ਓਵਰਲੋਡ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਧੂ ਬਿਜਲੀ ਦੇ ਲੋਡ ਅਤੇ ਬਿਜਲੀ ਚੋਰੀ ਸਬੰਧੀ ਮਾਮਲਿਆਂ ਵਿੱਚ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Share the post "ਪਾਵਰਕਾਮ ਵੱਲੋਂ ਝੀਂਗਾ ਮੱਛੀ ਫਾਰਮਿੰਗ ਵਿਚ ਬਿਜਲੀ ਦੇ ਕੁਨੈਕਸ਼ਨਾਂ ਦੀ ਕੀਤੀ ਗਈ ਜਾਂਚ"