ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 1 ਸਤੰਬਰ : ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਸੇਰ ਸਿੰਘ ਖੰਨਾ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ, ਸਿਮਰਨਜੀਤ ਸਿੰਘ ਨੀਲੋ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ, ਪਵਨਦੀਪ ਸਿੰਘ, ਰਮਨਪ੍ਰੀਤ ਕੌਰ ਮਾਨ, ਹਰਪਾਲ ਸਿੰਘ ਆਦਿ ਨੇ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਮੋਰਚੇ ਦੇ ਬੈਨਰ ਹੇਠ 07 ਸਤੰਬਰ ਤੋਂ 10 ਸਤੰਬਰ ਤੱਕ ਮੁੱਖ ਮੰਤਰੀ ਪੰਜਾਬ ਦੇ ਚੋਣ ਹਲਕੇ ਧੂਰੀ ਪਿੰਡਾਂ ਵਿਚ ਝੰਡਾ ਮਾਰਚ ਕੀਤਾ ਜਾਵੇਗਾ। ਝੰਡਾ ਮਾਰਚ ਦੇ ਇਸ ਪ੍ਰੋਗਰਾਮ ਰਾਹੀਂ ਇਲਾਕੇ ਦੇ ਪਿੰਡਾਂ ਵਿਚ, ਲੋਕਾਂ ਦੇ ਵੱਡੇ ਇਕੱਠ ਕਰ ਕੇ ਉਨ੍ਹਾਂ ਵਿਚ ਪੰਜਾਬ ਸਰਕਾਰ ਦੇ ਕਾਰਪੋਰੇਟ ਘਰਾਣਿਆਂ, ਨਿੱਜੀ ਕੰਪਨੀਆਂ ਅਤੇ ਧਨਾਢ ਠੇਕੇਦਾਰ ਪ੍ਰਤੀ ਹੇਜ ਅਤੇ ਆਊਟਸੋਰਸਡ/ਇਨਲਿਸਟਮੈਟ ਪ੍ਰਤੀ ਦੁਸਮਣਾਂ ਵਰਗੇ ਵਿਹਾਰ ਦਾ ਲੋਕ ਸੱਥਾਂ ਵਿੱਚ ਉਧੇੜ ਕੀਤਾ ਜਾਵੇਗਾ।
ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਬਿਜਲੀ , ਵਿਦਿਆ ਸੇਹਤ ਸੇਵਾਵਾਂ ਅਤੇ ਆਵਾਜਾਈ ਸਮੇਤ ਬੈਂਕ ਅਤੇ ਬੀਮੇ ਵਰਗੇ ਲੋਕ ਸੇਵਾ ਦੇ ਅਦਾਰੇ ਜਿਹਨਾਂ ਦਾ ਗਠਨ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ, ਉਹਨਾਂ ਦੇ ਭਲੇ ਦੇ ਨਾਂ ਹੇਠ ਕੀਤਾ ਗਿਆ ਸੀ, ਜਿਨ੍ਹਾਂ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਦੀ ਜਿੰਮੇਵਾਰੀ ਸਰਕਾਰਾਂ ਸਿਰ ਸੀ, ਅੱਜ ਇਹ ਸਰਕਾਰਾਂ ਇਨ੍ਹਾਂ ਜ?ਿੰਮੇਵਾਰੀਆਂ ਤੋਂ ਭਗੌੜਾ ਹੋ ਕੇ, ਇਨ੍ਹਾਂ ਅਦਾਰਿਆਂ ਦੇ ਮਕਸਦ ਨੂੰ ਬਦਲ ਕੇ ਮੁਨਾਫੇ ਕਮਾਉਣਾ ਬਣਾ ਚੁੱਕੀਆਂ ਹਨ। ਇਹ ਸਰਕਾਰਾਂ ਆਪਣੀ ਪਹਿਲਾਂ ਤੈਅ ਕੀਤੀ ਜੁੰਮੇਵਾਰੀ ਨੂੰ ਛੱਡ ਕੇ, ਇਹਨਾਂ ਦੀ ਲੁੱਟ ਖੋਹ ਚ ਭਾਈਵਾਲ ਹੋ ਚੁੱਕੀਆਂ ਹਨ। ਕਾਰਪੋਰੇਟ ਘਰਾਣਿਆਂ, ਨਿੱਜੀ ਕੰਪਨੀਆਂ ਅਤੇ ਧਨਾਢ ਠੇਕੇਦਾਰਾ ਲਈ ਇਨ੍ਹਾਂ ਅਦਾਰਿਆਂ ਦੀ ਲੁੱਟ ਕਰਨ ਲਈ, ਇਹਨਾਂ ਦੇ ਬੂਹੇ ਚੌੜ ਚੁਪੱਟ ਖੋਲ੍ਹ ਦਿੱਤੇ ਗਏ ਹਨ। ਇਸ ਹਾਲਤ ਵਿਚ ਠੇਕਾ ਮੁਲਾਜਮਾਂ ਕੋਲ ਆਪਣੇ ਨਾਲ ਬਦਲ ਦੇ ਧੋਖੇ ਹੇਠ ਬਣੀ ਸਰਕਾਰ ਦੀ ਅਸਲੀਅਤ ਨੂੰ ਲੋਕਾਂ ਵਿਚ ਲੈਕੇ ਜਾਣ ਅਤੇ ਸੰਘਰਸ ਕਰਨ ਤੋਂ ਬਗੈਰ ਕੋਈ ਦੂਸਰਾ ਰਾਹ ਹੀ ਬਾਕੀ ਨਹੀਂ ਹੈ ਜਿਸ ਲਈ ਖੁਦ ਪੰਜਾਬ ਸਰਕਾਰ ਜਿੰਮੇਵਾਰ ਹੈ।ਆਗੂਆਂ ਵੱਲੋਂ ਹੋਰ ਅੱਗੇ ਕਿਹਾ ਗਿਆ ਕਿ ਅਗਰ ਸਰਕਾਰ ਨੇ ਇਨ੍ਹਾਂ ਸੰਘਰਸ ਸੱਦਿਆਂ ਤੋਂ ਕੋਈ ਸਬਕ ਲੈ ਕੇ ਗਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਕੋਈ ਸਮਾਂ ਨਿਸਚਿਤ ਨਾ ਕੀਤਾ ਤਾਂ ਠੇਕਾ ਮੁਲਾਜਮ 13ਜੁਲਾਈ ਨੂੰ ਧੂਰੀ ਨੈਸਨਲ ਹਾਈਵੇ ਜਾਮ ਕਰਕੇ ਸਰਕਾਰ ਦੇ ਨੱਕ ਵਿਚ ਦਮ ਕਰਨ ਲਈ ਮਜਬੂਰ ਹੋਣਗੇ।
Share the post "ਪਿੰਡਾਂ ਵਿੱਚ ਝੰਡਾ ਮਾਰਚ ਕਰਕੇ, ਸਰਕਾਰ ਦੇ ਲੋਟੂਆਂ ਪ੍ਰਤੀ ਹੇਜ ਨੂੰ ਨੰਗਾ ਕਰੇਗਾ :-ਠੇਕਾ ਮੁਲਾਜਮ ਸੰਘਰਸ ਮੋਰਚਾ"