ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਭੁੱਚੋ ਖੁਰਦ ਪ੍ਰਮੁੱਖ ਮੰਗਾਂ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਕਿਰਤੀ-ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਭੁੱਚੋ ਖੁਰਦ ਦੇ ਆਗੂ ਭਿੰਦਰ ਕੌਰ ਨੇ ਦੱਸਿਆ ਪਿੰਡ ਪ੍ਰਧਾਨ ਮਨਜੀਤ ਕੌਰ ਪਿਆਰੋ ਦੀ ਅਗਵਾਈ ਵਿਚ ਪਿੰਡ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹਲਕਾ ਵਿਧਾਇਕ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਭੁੱਚੋ ਖੁਰਦ ਵਿੱਚ ਸਿਹਤ ਕੇਂਦਰ ਦੀ ਡਿਸਪੈਂਸਰੀ ਹੈ ਜੋਕਿ ਖਸਤਾ ਹਾਲਤ ਵਿਚ ਹੈ ਤੇ ਮੀਂਹ ਦੇ ਪਾਣੀ ਨਾਲ ਭਰ ਜਾਂਦੀ ਹੈ। ਇਸੇ ਤਰ੍ਹਾਂ ਪਸ਼ੂਆਂ ਵਾਲੀ ਡਿਸਪੈਂਸਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਨਹੀਂ ਹੈ। ਪਿੰਡਾਂ ਦੇ ਛੱਪੜਾਂ ਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾਾ। ਜਿਸਦੀ ਜ਼ੁੰਮੇਵਾਰੀ ਜ਼ਿਲ੍ਹਾ ਪ੍ਰਸਾਸ਼ਨ ਤੇ ਹਲਕਾ ਵਿਧਾਇਕ ਦੀ ਹੋਵੇਗੀ। ਇਸ ਮੌਕੇ ਕਿਰਤੀ-ਕਿਸਾਨ ਯੂਨੀਅਨ ਦੇ ਆਗੂ ਗੁਰਮੇਲ ਕੌਰ,ਕੁਲਦੀਪ ਕੌਰ, ਮਨਪ੍ਰੀਤ ਕੌਰ, ਪਿੰਡ ਭੁੱਚੋ ਖੁਰਦ ਕਮੇਟੀ ਗੁਰਮੀਤ ਕੌਰ ਰਾਣੀ, ਸ਼ਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਪਿੰਡ ਕਮੇਟੀ ਦੇ ਆਗੂ ਕਸ਼ਮੀਰਾ ਸਿੰਘ ਭਾਈ ਕਾ, ਚੈਨ ਸਿੰਘ, ਰਾਜੂ ਸਿੰਘ ,ਬਲਜੀਤ ਸਿੰਘ ਭਾਈ ਕਾ, ਕਸ਼ਮੀਰੀ ਸਿੰਘ ਆਦਿ ਵੱਡੀ ਗਿਣਤੀ ਔਰਤ ਮਰਦ ਸ਼ਾਮਲ ਹੋਏ।
ਪਿੰਡ ਦੀਆਂ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਕੱਢਿਆ ਰੋਸ ਮਾਰਚ
11 Views