ਪਿੰਡ ਪਿੱਥੋ ਦੀ ਲਾਇਬ੍ਰੇਰੀ ਲਈ ਵੱਡੀ ਗਿਣਤੀ ਵਿੱਚ ਪੁਸਤਕਾਂ ਭੇਂਟ ਕੀਤੀਆਂ

Date:

spot_img

ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ- ਸ੍ਰ: ਭੁੱਲਰ
ਬਠਿੰਡਾ, 21 ਅਕਤੂਬਰ: ਪੁਸਤਕਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੀ ਹੁੰਦੇ ਹਨ, ਜਿੱਥੋਂ ਇਨਸਾਨ ਨੂੰ ਗਿਆਨ ਰਸ ਪ੍ਰਾਪਤ ਹੁੰਦਾ ਹੈ। ਜਿਸਦੇ ਚੱਲਦੇ ਹਰ ਪਿੰਡ ਵਿੱਚ ਇੱਕ ਲਾਇਬਰੇਰੀ ਹੋਣੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਦੇ ਉੱਚਕੋਟੀ ਦੇ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਨੇ ਪਿੰਡ ਪਿੱਥੋ ਜਿਲ੍ਹਾ ਬਠਿੰਡਾ ਦੀ ਲਾਇਬਰੇਰੀ ਲਈ ਕਰੀਬ ਚਾਲੀ ਹਜ਼ਾਰ ਰੁਪਏ ਦੀ ਕੀਮਤ ਦੀਆਂ ਪੁਸਤਕਾਂ ਭੇਂਟ ਕੀਤੀਆਂ। ਇੱਥੇ ਇਹ ਵਰਨਣਯੋਗ ਹੈ ਕਿ ਪਿੰਡ ਪਿੱਥੋ ਨੂੰ ਸਾਹਿਤਕਾਰਾਂ ਤੇ ਪੱਤਰਕਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਭਾਈ ਕਾਨ੍ਹ ਸਿੰਘ ਨਾਭਾ ਦਾ ਵੀ ਜੱਦੀ ਪਿੰਡ ਹੈ ਅਤੇ ਗੁਰਬਚਨ ਸਿੰਘ ਭੁੱਲਰ ਵੀ ਇਸੇ ਪਿੰਡ ਦੇ ਜੰਮਪਲ ਹਨ।

ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ

ਸ੍ਰ: ਭੁੱਲਰ ਨੇ ਕਿਹਾ ਕਿ ਵਿਦਵਤਾ ਜੋਰ ਜ਼ਬਰਦਸਤੀ ਨਾਲ ਨਹੀਂ, ਸੱਚੀ ਸੁੱਚੀ ਦਿਲਚਸਪੀ ਜਗਾ ਕੇ ਹੀ ਪੈਦਾ ਕੀਤੀ ਜਾ ਸਕਦੀ ਹੈ। ਇਸ ਤੱਥ ਦੀ ਸ਼ਾਹਦੀ ਭਰਦਿਆਂ ਹੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਵਿੱਚ ਅਜਿਹੀ ਦਿਲਚਸਪੀ ਪੈਦਾ ਕਰਨ ਲਈ ਪਿੰਡ ਦੇ ਨੌਜਵਾਨਾਂ ਨੇ ਲਾਇਬਰ੍ਰੇਰੀ ਖੋਹਲਣ ਦਾ ਉਪਰਾਲਾ ਕੀਤਾ, ਜੋ ਸਲਾਘਾਯੋਗ ਕਦਮ ਹੈ। ਉਹਨਾਂ ਵੱਲੋਂ ਭੇਂਟ ਕੀਤੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਤੋਂ ਇਲਾਵਾ ਨਾਨਕ ਸਿੰਘ ਦੇ ਨਾਵਲਾਂ ਦਾ ਮੁਕੰਮਲ ਸੈੱਟ, ਦੁਨੀਆਂ ਪੱਧਰ ਦੀਆਂ ‘ਮੇਰਾ ਦਾਗਸਤਾਨ’ ਵਰਗੀਆਂ ਪੁਸਤਕਾਂ ਸਮੇਤ ਪੰਜਾਬ ਦੇ ਪ੍ਰਸਿੱਧ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਤੇ ਗਜ਼ਲਗੋਆਂ ਦੀਆਂ ਕਿਤਾਬਾਂ ਹਨ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਇਸ ਤੋਂ ਇਲਾਵਾ ਕਰੀਬ ਇੱਕ ਦਰਜਨ ਅੰਗਰੇਜੀ ਦੀਆਂ ਪੁਸਤਕਾਂ ਵੀ ਹਨ। ਲਾਇਬਰ੍ਰੇਰੀ ਦੇ ਇੰਚਾਰਜ ਪ੍ਰੋ: ਬੇਅੰਤ ਸਿੰਘ ਗਿੱਲ ਤੇ ਕਾਲਾ ਸਿੰਘ ਨੇ ਸ੍ਰ: ਭੁੱਲਰ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਪੁਸਤਕ ਸੱਭਿਆਚਾਰ ਦੇ ਪ੍ਰਚਾਰ ਨਾਲ ਨੌਜਵਾਨਾਂ ਵਿੱਚ ਪੜ੍ਹਣ ਦੀ ਰੁਚੀ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਜਵਾਨੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਬਚਾਇਆ ਜਾ ਸਕੇ।

spot_img
spot_img
spot_img

Share post:

Popular

More like this
Related

Punjab Congress ਨੂੰ ਵੱਡਾ ਝਟਕਾ, 2 ਵਾਰ ਦੇ MLA ਹੋਇਆ BJP ‘ਚ ਸ਼ਾਮਲ

Chandigarh News: Punjab Congress ਨੂੰ ਅੱਜ ਵੀਰਵਾਰ ਉਸ ਸਮੇਂ...

75 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਜੋਗਰ ਪਾਰਕ ਦਾ ਨਵੀਨੀਕਰਨ,ਟਰੈਕ ਸਮੇਤ ਸੁੰਦਰੀਕਰਨ ਦਾ ਕੰਮ ਸ਼ੁਰੂ

👉ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਪਣੀ ਟੀਮ ਨਾਲ ਕਰਵਾਇਆ...