ਬਠਿੰਡਾ, 24 ਅਕਤੂਬਰ: ਅਕਸਰ ਹੀ ਸਵਾਰੀਆਂ ਬੱਸਾਂ ਵਿਚ ਸਫ਼ਰ ਦੌਰਾਨ ਆਪਣਾ ਕੀਮਤੀ ਸਮਾਨ ਬੱਸ ਵਿਚ ਭੁੱਲ ਜਾਂਦੀਆਂ ਹਨ ਪ੍ਰੰਤੂ ਬਹੁਤੀ ਵਾਰ ਇਹ ਸਮਾਨ ਵਾਪਸ ਨਹੀਂ ਮਿਲਦਾ ਪ੍ਰੰਤੂ ਪੀ ਆਰ ਟੀ ਸੀ ਬਠਿੰਡਾ ਡਿੱਪੂ ਦੇ ਕੰਡਕਟਰ ਗੁਰਵਿੰਦਰ ਸਿੰਘ ਬਰਾੜ 2367 ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਦਾ ਬੱਸ ਵਿਚ ਡਿੱਗਿਆ ਮੋਬਾਇਲ ਆਈ ਫੋਨ 14 ਵਾਪਸ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਦੁਸਿਹਰੇ ਵਾਲੇ ਦਿਨ ਥੋਕ ਵਿੱਚ ਅਫਸਰਾਂ ਦੇ ਤਬਾਦਲੇ
ਪਤਾ ਲੱਗਿਆ ਹੈ ਕਿ ਇੰਸਪੈਕਟਰ ਦਾ ਬੱਸ ਵਿਚ ਸਫ਼ਰ ਦੌਰਨ ਮੋਬਾਈਲ ਫ਼ੋਨ ਡਿੱਗ ਪਿਆ ਜੋਕਿ ਕੰਢਕਟਰ ਦੇ ਹੱਕ ਲੱਗ ਗਿਆ। ਜਿਸਨੇ ਇਸਦੇ ਅਸਲੀ ਮਾਲਕ ਨੂੰ ਇਹ ਮੋਬਾਇਲ ਵਾਪਸ ਕਰ ਦਿੱਤਾ। ਅਪਣੇ ਸਾਥੀ ਦੀ ਇਸ ਇਮਾਨਦਾਰੀ ਦੀ ਪ੍ਰਸੰਸਾਂ ਕਰਦਿਆਂ ਪੀਆਰਟੀਸੀ ਕਰਮਚਾਰੀਆਂ ਨੇ ਕਿਹਾ ਕਿ ਉਹ ਸਵਾਰੀ ਅਤੇ ਉਨ੍ਹਾਂ ਦੇ ਸਮਾਨ ਨੂੰ ਅਪਣੀ ਜਾਨ ਤੋਂ ਵੀ ਪਿਆਰਾ ਸਮਝਦੇ ਹਨ, ਜਿਸਦੇ ਚੱਲਦੇ ਬੱਸ ਵਿਚ ਕਿਸੇ ਸਵਾਰੀ ਦਾ ਰਹਿ ਗਿਆ ਸਮਾਨ ਵਾਪਸ ਕਰਨਾ ਹੀ ਉਨ੍ਹਾਂ ਦਾ ਧਰਮ ਹੈ।
Share the post "ਪੀਆਰਟੀਸੀ ਕੰਢਕਟਰ ਨੇ ਦਿਖ਼ਾਈ ਇਮਾਨਦਾਰੀ, ਪੰਜਾਬ ਪੁਲਿਸ ਦੇ ਇੰਸਪੈਕਟਰ ਦਾ ਆਈ.ਫ਼ੋਨ ਕੀਤਾ ਵਾਪਸ"