ਲੁਧਿਆਣਾ, 19 ਨਵੰਬਰ: ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਦੀ ਇੱਕ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸਰਪ੍ਰਸਤ ਕਮਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰੀ ਸਿਸਟਮ ਨੂੰ ਬਾਹਰ ਕੱਢਣ,ਤਨਖ਼ਾਹ ਵਾਧਾ ਲਾਗੂ ਕਰਨ,ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ ਸਮੇਤ ਪੀ ਆਰ ਟੀ ਸੀ ਵਿੱਚ ਆ ਰਹੀਆਂ ਕਿਲੋਮੀਟਰ ਬੱਸਾਂ ਰਾਹੀਂ ਨਿੱਜੀਕਰਨ ਨੂੰ ਰੋਕਣ ਅਤੇ ਕਿਲੋਮੀਟਰ ਸਕੀਮ ਦਾ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਜਿਹੜੀ ਸਰਕਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਸੱਤਾ ਵਿੱਚ ਆਈ ਸੀ, ਉਹ ਅੱਜ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਦੇ ਰਾਹ ਵੱਲ ਤੁਰ ਪਈ ਹੈ।
ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਭਾਈ ਰਾਜੋਆਣਾ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਕੀਤੀ ਅਪੀਲ
ਜਥੇਬੰਦੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕੇ ਵਿਭਾਗ ਵਿੱਚ ਜਲਦ ਆਪਣੀ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ । ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੇ ਕੋਈ ਵੀ ਨਵੀਂ ਬੱਸ ਨਹੀ ਪਾਈ ਗਈ ਉਲਟਾ ਖੜੇ ਲਿਖੇ ਨੌਜਵਾਨਾਂ ਨੂੰ ਆਉਟਸੋਰਸ ਤੇ ਭਰਤੀ ਕਰਕੇ ਵੇਟਿਗ ਲਿਸਟ ਵਿੱਚ ਪਾਕੇ ਲੋੜ ਪੈਣ ’ਤੇ ਕੰਮ ਕਰਵਾਇਆ ਜਾਦਾ ਹੈ ਅਤੇ ਸਿਧੇ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ।ਇਸਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਚਹੇਤਿਆਂ ਰਾਹੀ ਪ੍ਰਾਈਵੇਟ ਘਰਾਣਿਆਂ ਦੀਆਂ ਨਿੱਜੀ ਬੱਸਾਂ ਨੂੰ ਕਿਲੋਮੀਟਰਾਂ ਦੇ ਰੂਪ ਵਿੱਚ ਲਿਆ ਕੇ ਵਿਭਾਗ ਦੀ ਵੱਡੇ ਪੱਧਰ ਤੇ ਲੁੱਟ ਕਰਵਾਉਣ ਵੱਲ ਤੁਰੀ ਹੋਈ ਹੈ। ਇਸ ਮੌਕੇ ਸੂਬਾ ਸੈਕਟਰੀ ਸ਼ਮਸ਼ੇਰ ਢਿੱਲੋਂ ਨੇ ਦੱਸਿਆ ਕੇ ਇੱਕ ਬੱਸ ਜਿਹੜੀ ਕਿ ਇੱਕ ਪ੍ਰਾਈਵੇਟ ਮਾਲਕ ਵੱਲੋਂ ਸਰਕਾਰੀ ਵਿਭਾਗ ਵਿੱਚ ਲਿਆ ਕੇ ਸਰਕਾਰੀ ਖਜਾਨੇ ਨੂੰ ਪੰਜ ਛੇ ਸਾਲਾਂ ਵਿੱਚ ਲੱਗਭਗ ਇੱਕ ਕਰੋੜ ਦਾ ਚੂਨਾ ਲਾ ਕੇ ਲੈ ਜਾਂਦੀ ਹੈ ਤੇ ਬੱਸ ਫਿਰ ਉਸ ਮਾਲਕ ਦੀ ਰਹਿ ਜਾਂਦੀ ਹੈ।
Breaking News: ਚੇਅਰਮੈਨਾਂ ਦੇ ‘ਸਲੂਟ’ ਵਿਵਾਦ ਦੀ ਭੇਂਟ ਚੜਿਆ ਬਠਿੰਡਾ ਦਾ ਟਰੈਫ਼ਿਕ ਇੰਚਾਰਜ਼
ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ 21 ਨਵੰਬਰ ਨੂੰ ਪਟਿਆਲਾ ਵਿਖੇ ਮਾਰਚ ਕਰਕੇ ਹੈਡ ਆਫਿਸ ਵਿਖੇ ਵੱਡੇ ਪੱਧਰ ’ਤੇ ਰੋਸ ਮੁਜਾਹਰਾ ਕਰਨ ਲਈ ਮਜਬੂਰ ਹੋਵੇਗੀ ਅਤੇ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਪੂਰੇ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਕੀਤੇ ਜਾਣਗੇ ਅਤੇ ਪਹਿਲਾ ਚੇਅਰਮੈਨ ਪੀ ਆਰ ਟੀ ਸੀ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਫੇਰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਜੇਕਰ ਮਨੇਜਮੈਂਟ ਨੇ ਜਬਰੀ ਕਿਲੋਮੀਟਰ ਬੱਸਾਂ ਡਿੱਪੂਆਂ ਚ ਭੇਜ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਪਨਬੱਸ ਦੇ ਸਮੂਹ ਡਿੱਪੂ ਬੰਦ ਕਰਕੇ ਸਰਕਾਰ ਖ਼ਿਲਾਫ਼ ਤਿੱਖੇ ਐਕਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਵੱਖ ਵੱਖ ਡਿੱਪੂਆਂ ਤੋਂ ਪ੍ਰਧਾਨ, ਸੈਕਟਰੀ ਅਤੇ ਸੂਬਾ ਆਗੂ ਸ਼ਾਮਲ ਹੋਏ।
Share the post "ਪੀਆਰਟੀਸੀ/ਪਨਬਸ ਵਰਕਰ ਯੂਨੀਅਨ ਦਾ ਦਾਅਵਾ: ਨਿੱਜੀਕਰਨ ਦੀ ਤਲਵਾਰ ਫ਼ੜ ਕੇ ਸਰਕਾਰ ਟ੍ਰਾਂਸਪੋਰਟ ਵਿਭਾਗ ਨੂੰ ਖ਼ਤਮ ’ਤੇ ਲੱਗੀ"